ਮੁੰਬਈ: ਇਸ ਸਮੇਂ ਗੁਜਰਾਤ ਸਮੇਤ ਦੇਸ਼ ਦੇ ਕਈ ਰਾਜਾਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਆਲਮ ਇਹ ਹੈ ਕਿ ਮੀਂਹ ਕਾਰਨ ਸੜਕਾਂ ਛੱਪੜਾਂ ਵਿੱਚ ਬਦਲ ਗਈਆਂ ਹਨ। ਕਈ ਥਾਵਾਂ 'ਤੇ ਪਾਣੀ ਭਰਨ ਦੀ ਸਥਿਤੀ ਬਣੀ ਹੋਈ ਹੈ। ਸੜਕਾਂ ਤੇ ਪਾਣੀ ਜਮ੍ਹਾਂ ਹੋਣ ਕਾਰਨ ਸਾਨੂੰ ਆਉਣ-ਜਾਣ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਇਸ ਦੌਰਾਨ, ਮੀਂਹ ਵਿੱਚ ਮਹਿੰਦਰਾ ਬੋਲੇਰੋ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਆਨੰਦ ਮਹਿੰਦਰਾ ਖੁਦ ਹੈਰਾਨ ਹੋ ਗਏ। ਆਓ ਜਾਣਦੇ ਹਾਂ ਕਿ ਪੂਰਾ ਮਾਮਲਾ ਕੀ ਹੈ।


ਦਰਅਸਲ ਇੱਕ ਉਪਭੋਗਤਾ ਨੇ ਮਾਈਕ੍ਰੋਬਲਾਗਿੰਗ ਸਾਈਟ ਟਵਿੱਟਰ ਉੱਤੇ ਇੱਕ ਵੀਡੀਓ ਪੋਸਟ ਕੀਤਾ ਜਿਸ ਵਿੱਚ ਸੜਕ ਪਾਣੀ ਨਾਲ ਇੱਕ ਤਲਾਅ ਵਿੱਚ ਬਦਲ ਗਈ ਤੇ ਮਹਿੰਦਰਾ ਬੋਲੇਰੋ ਇਸ ਪਾਣੀ ਨੂੰ ਚੀਰਦੀ ਹੋਈ ਨਿਰਵਿਘਨ ਚਲਦੀ ਦਿਖਾਈ ਦੇ ਰਹੀ ਹੈ। ਉਪਭੋਗਤਾ ਨੇ ਇਸ ਵੀਡੀਓ ਨੂੰ ਗੁਜਰਾਤ ਪੁਲਿਸ, ਰਾਜਕੋਟ ਕਲੈਕਟਰ ਤੇ ਮਹਿੰਦਰਾ ਐਂਡ ਮਹਿੰਦਰਾ ਦੇ ਮਾਲਕ ਆਨੰਦ ਮਹਿੰਦਰਾ ਨੂੰ ਟੈਗ ਕੀਤਾ ਤੇ ਕੈਪਸ਼ਨ ਲਿਖਿਆ, "ਮਹਿੰਦਰਾ ਹੈ ਤੋਂ ਮੁਮਕਿਨ ਹੈ।" ਇਸ ਤੋਂ ਬਾਅਦ ਆਨੰਦ ਮਹਿੰਦਰਾ ਨੇ ਵੀ ਇਸ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ।

 


ਆਨੰਦ ਮਹਿੰਦਰਾ ਨੇ ਇਹ ਜਵਾਬ ਦਿੱਤਾ
ਮਹਿੰਦਰਾ ਐਂਡ ਮਹਿੰਦਰਾ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਇਸ ਉਪਭੋਗਤਾ ਦੀ ਪੋਸਟ ਦਾ ਜਵਾਬ ਦਿੰਦੇ ਹੋਏ ਲਿਖਿਆ, "ਸੱਚਮੁੱਚ? ਮੈਂ ਖੁਦ ਇਸ ਬਾਰਸ਼ ਵਿੱਚ ਇਹ ਵੇਖ ਕੇ ਹੈਰਾਨ ਹਾਂ।" ਇਸ ਟਵੀਟ ਨੂੰ ਬਹੁਤ ਪਸੰਦ ਤੇ ਟਿੱਪਣੀਆਂ ਮਿਲ ਰਹੀਆਂ ਹਨ। ਇਸ ਦੇ ਨਾਲ ਹੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਕਾਫੀ ਧਮਾਲ ਮਚਾ ਰਹੀ ਹੈ।

ਵੀਡੀਓ ਰਾਜਕੋਟ ਦਾ ਦੱਸਿਆ ਜਾ ਰਿਹਾ
ਇਹ ਵਾਇਰਲ ਵੀਡੀਓ ਗੁਜਰਾਤ ਦੇ ਰਾਜਕੋਟ ਦਾ ਦੱਸਿਆ ਜਾ ਰਿਹਾ ਹੈ। ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ਤੋਂ ਰਾਜਕੋਟ ਸਮੇਤ ਰਾਜ ਦੇ ਕਈ ਸ਼ਹਿਰਾਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਇਸ ਮੀਂਹ ਵਿੱਚ ਬਹੁਤ ਨੁਕਸਾਨ ਵੀ ਹੋਇਆ ਹੈ। ਰਾਜਕੋਟ ਵਿੱਚ ਲੋਕਾਂ ਨੂੰ ਕੱਢਣ ਲਈ ਹਵਾਈ ਸੈਨਾ ਦੇ ਹੈਲੀਕਾਪਟਰਾਂ ਦੀ ਮਦਦ ਲਈ ਗਈ। ਕੱਲ੍ਹ ਉਸੇ ਸਮੇਂ, ਹਵਾਈ ਫੌਜ ਨੇ ਜਾਮਨਗਰ ਤੋਂ ਹੀ 24 ਲੋਕਾਂ ਨੂੰ ਬਚਾਇਆ।

 

 

Car loan Information:

Calculate Car Loan EMI