ਬੀਮਾ ਪਾਲਿਸੀ ਵਿੱਚ ਬਦਲਾਅ ਦਾ ਸਿੱਧਾ ਅਸਰ ਵਾਹਨਾਂ ਦੀਆਂ ਕੀਮਤਾਂ 'ਤੇ ਪਵੇਗਾ। ਨਵੇਂ ਨਿਯਮ ਲਾਗੂ ਹੋਣ ਤੋਂ ਬਾਅਦ ਹੁਣ ਵਾਹਨਾਂ ਦੀ ਖਰੀਦ ਪਹਿਲਾਂ ਨਾਲੋਂ ਸਸਤੀ ਹੋਵੇਗੀ। ਦੱਸ ਦੇਈਏ ਕਿ ਅਗਸਤ 2018 ਤੋਂ ਆਈਆਰਡੀਏਆਈ ਨੇ ਕਾਰ ਦੀ ਖਰੀਦ 'ਤੇ ਤਿੰਨ ਸਾਲਾ ਮੋਟਰ ਬੀਮਾ ਪਾਲਿਸੀ ਨੂੰ ਲਾਜ਼ਮੀ ਕਰ ਦਿੱਤਾ ਸੀ। ਫਿਰ ਸਤੰਬਰ ਵਿੱਚ ਦੋਪਹੀਆ ਵਾਹਨਾਂ 'ਤੇ ਪੰਜ ਸਾਲਾ ਮੋਟਰ ਬੀਮਾ ਪਾਲਿਸੀ ਲਾਜ਼ਮੀ ਕੀਤੀ ਗਈ ਸੀ।
ਕੀ ਹੁੰਦੇ ਥਰਡ ਪਾਰਟੀ ਕਵਰ ਤੇ ਔਨ ਡੈਮੇਜ ਕਵਰ:
ਦੁਰਘਟਨਾ ਦੇ ਸਮੇਂ ਮੋਟਰ ਬੀਮਾ ਪਾਲਿਸੀ ਮੁੱਖ ਤੌਰ 'ਤੇ ਦੋ ਕਿਸਮਾਂ ਦੇ ਕਵਰ ਦਿੰਦੀ ਹੈ, ਪਹਿਲਾ ਤੀਜੀ ਧਿਰ ਦਾ ਕਵਰ ਤੇ ਦੂਜਾ ਔਨ ਡੈਮੇਜ਼ ਕਵਰ। ਮੋਟਰ ਵਹੀਕਲ ਐਕਟ ਤਹਿਤ ਸਾਰੇ ਵਾਹਨ ਮਾਲਕਾਂ ਨੂੰ ਤੀਜੀ ਧਿਰ ਦਾ ਬੀਮਾ ਲੈਣਾ ਲਾਜ਼ਮੀ ਹੈ। ਪਹਿਲੀ ਧਿਰ ਕਾਰ ਦਾ ਮਾਲਕ ਹੁੰਦਾ ਹੈ, ਦੂਜੀ ਧਿਰ ਉਹ ਜੋ ਕਾਰ ਚਲਾ ਰਿਹਾ ਹੈ ਤੇ ਤੀਜੀ ਧਿਰ ਜੋ ਹਾਦਸੇ ਦੌਰਾਨ ਪੀੜਤ ਹੁੰਦੀ ਹੈ।
ਔਨ ਡੈਮੇਜ਼ 'ਚ ਦੁਰਘਟਨਾ ਦੌਰਾਨ ਤੀਜੀ ਧਿਰ ਦੇ ਕਵਰ ਦੌਰਾਨ ਬੀਮਾ ਵਾਹਨ ਨੂੰ ਵੀ ਕਵਰ ਮਿਲਦਾ ਹੈ, ਯਾਨੀ ਹਾਦਸੇ ਦੌਰਾਨ ਸਾਹਮਣੇ ਵਾਲੇ ਨੂੰ ਮੁਆਵਜ਼ੇ ਦਾ ਖ਼ਰਚ ਤੇ ਤੁਹਾਡੇ ਵਾਹਨ ਨੂੰ ਹੋਏ ਨੁਕਸਾਨ ਨੂੰ ਔਨ ਡੈਮੇਜ਼ ਵਿੱਚ ਕਵਰ ਕੀਤਾ ਜਾਂਦਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Car loan Information:
Calculate Car Loan EMI