ਦੇਸ਼ ਵਿੱਚ ਇਲੈਕਟ੍ਰਿਕ ਵਾਹਨਾਂ ਦਾ ਸੇਗਮੈਂਟ ਲਗਾਤਾਰ ਵਧ ਰਿਹਾ ਹੈ। ਹੈਚਬੈਕ, ਸੇਡਾਨ, SUV ਤੇ ਲਗਜ਼ਰੀ ਵਾਹਨਾਂ ਤੋਂ ਬਾਅਦ, BYD India ਨੇ ਹੁਣ ਇੱਕ ਇਲੈਕਟ੍ਰਿਕ ਮਲਟੀ ਪਰਪਜ਼ ਵਹੀਕਲ (MPV) ਲਾਂਚ ਕੀਤਾ ਹੈ। ਇਸ ਦੀ ਖਾਸ ਗੱਲ ਇਹ ਹੈ ਕਿ ਇਹ ਸਿੰਗਲ ਚਾਰਜ '520 ਕਿਲੋਮੀਟਰ ਤੱਕ ਜਾਂਦੀ ਹੈ। ਇਸ ਦੇ ਨਾਲ ਹੀ ਆਕਾਰ 'ਚ ਇਹ ਇਨੋਵਾ ਵਰਗੇ ਵੱਡੇ ਵਾਹਨ ਦੇ ਬਰਾਬਰ ਬੈਠ ਜਾਵੇਗਾ।


BYD E6 MPV ਦੀ ਮਾਈਲੇਜ਼


ਇਲੈਕਟ੍ਰਿਕ MPV BYD E6 71.7kWh ਦੀ ਲਿਥੀਅਮ-ਆਇਨ ਫਾਸਫੇਟ ਬੈਟਰੀ ਦੁਆਰਾ ਸੰਚਾਲਿਤ ਹੈ। ਇਸ ਬਾਰੇ BYD India ਦਾ ਦਾਅਵਾ ਹੈ ਕਿ ਵਰਲਡਵਾਈਡ ਹਾਰਮੋਨਾਈਜ਼ਡ ਲਾਈਟ ਵਹੀਕਲ ਟੈਸਟ ਸਾਈਕਲ (WLTC) ਦੇ ਮੁਤਾਬਕ ਇਹ ਇੱਕ ਵਾਰ ਚਾਰਜ ਵਿੱਚ 520 ਕਿਲੋਮੀਟਰ ਤੱਕ ਜਾਂਦੀ ਹੈ। ਜਦੋਂ ਕਿ ਆਟੋਮੋਟਿਵ ਰਿਸਰਚ ਐਸੋਸੀਏਸ਼ਨ ਆਫ ਇੰਡੀਆ (ARAI) ਦਾ ਕਹਿਣਾ ਹੈ ਕਿ ਇਹ ਇੱਕ ਵਾਰ ਚਾਰਜ ਵਿੱਚ ਸਿਰਫ 415 ਕਿਲੋਮੀਟਰ ਤੱਕ ਜਾ ਸਕਦੀ ਹੈ।


BYD E6 ਫਾਸਟ ਚਾਰਜਿੰਗ


BYD E6 MPV 180Nm ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਇਸ ਦੀ ਟਾਪ ਸਪੀਡ ਵੀ 130 kmph ਤੱਕ ਹੈ। ਇਸ 'ਚ ਕੰਪਨੀ ਨੇ ਫਾਸਟ ਚਾਰਜਿੰਗ ਸਪੋਰਟ ਦਿੱਤਾ ਹੈ। ਇਸ ਨਾਲ ਇਸ ਦੀ ਬੈਟਰੀ ਸਿਰਫ 35 ਮਿੰਟਾਂ '30 ਤੋਂ 80 ਫੀਸਦੀ ਤੱਕ ਚਾਰਜ ਹੋ ਜਾਂਦੀ ਹੈ।


ਫੀਚਰਸ : ਇਸ ਵਿੱਚ ਡੇ-ਟਾਈਮ ਰਨਿੰਗ LED ਹੈੱਡਲੈਂਪਸ, 6-ਵੇਅ ਐਡਜਸਟੇਬਲ ਡਰਾਈਵਰ ਸੀਟ, 10.1-ਇੰਚ ਇੰਫੋਟੇਨਮੈਂਟ ਸਕ੍ਰੀਨ ਤੇ CN95 ਏਅਰ ਫਿਲਟਰ ਸਿਸਟਮ ਮਿਲਦਾ ਹੈ। ਇਸ ਦੇ ਨਾਲ ਹੀ, ਲੰਬੇ ਟੂਰ ਉਤੇ ਸਾਮਾਨ ਲਿਜਾਣ ਲਈ ਇਸ ਵਿੱਚ 580 ਲੀਟਰ ਦੀ ਬੂਟ ਸਪੇਸ ਹੈ, ਜੋ ਕਿ ਇਸ ਹਿੱਸੇ ਵਿੱਚ ਸਭ ਤੋਂ ਵੱਧ ਹੈ।


BYD E6 ਕੀਮਤ


BYD India ਨੇ B2B ਮਾਰਕੀਟ ਲਈ BYD E6 ਦੀ ਕੀਮਤ 29.60 ਲੱਖ ਰੁਪਏ ਰੱਖੀ ਹੈ। ਫਿਲਹਾਲ ਇਸ ਦੀ ਵਿਕਰੀ ਦਿੱਲੀ-ਐੱਨ.ਸੀ.ਆਰ., ਮੁੰਬਈ, ਬੈਂਗਲੁਰੂ, ਹੈਦਰਾਬਾਦ, ਵਿਜੇਵਾੜਾ, ਅਹਿਮਦਾਬਾਦ, ਕੋਚੀ ਅਤੇ ਚੇਨਈ 'ਚ ਹੀ ਹੋਵੇਗੀ।


ਇਹ ਵੀ ਪੜ੍ਹੋ: Double Murder: ਫਿਰੋਜਪੁਰ 'ਚ ਦੋ ਭਰਾਵਾਂ ਦਾ ਕਤਲ, ਪਿੰਡ ਬਾਰੇਕੇ 'ਚ ਚੱਲੀ ਗੋਲੀ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904


Car loan Information:

Calculate Car Loan EMI