ਭਾਰਤੀ ਬਾਜ਼ਾਰ ਵਿੱਚ ਮੌਜੂਦ ਟਾਟਾ ਸਿਏਰਾ (Tata Sierra) ਨੂੰ ਗਾਹਕਾਂ ਵੱਲੋਂ ਚੰਗਾ ਰਿਸਪਾਂਸ ਮਿਲ ਰਿਹਾ ਹੈ। ਜੇਕਰ ਤੁਸੀਂ ਵੀ ਇਹ SUV ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਇਸ ਦਾ ਸਭ ਤੋਂ ਸਸਤਾ ਵੈਰੀਅੰਟ ਕਿੰਨੀ ਡਾਊਨ ਪੇਮੈਂਟ ’ਤੇ ਮਿਲ ਸਕਦਾ ਹੈ। ਨਾਲ ਹੀ ਅਸੀਂ ਭਾਰਤੀ ਮਾਰਕੀਟ ਵਿੱਚ ਇਸ ਗੱਡੀ ਦੇ ਰਾਈਵਲਜ਼ ਬਾਰੇ ਵੀ ਗੱਲ ਕਰਾਂਗੇ।

Continues below advertisement

Tata Sierra ਦੇ ਬੇਸ ਮਾਡਲ ਦਾ ਫਾਇਨੈਂਸ ਪਲਾਨਟਾਟਾ ਸਿਏਰਾ ਦੇ ਬੇਸ ਮਾਡਲ ਦੀ ਐਕਸ-ਸ਼ੋਰੂਮ ਕੀਮਤ 11.49 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ, ਜਦਕਿ ਟੌਪ ਮਾਡਲ ਦੀ ਕੀਮਤ 18.49 ਲੱਖ ਰੁਪਏ ਤੱਕ ਜਾਂਦੀ ਹੈ। ਜੇ ਤੁਸੀਂ ਦਿੱਲੀ ਵਿੱਚ Tata Sierra Smart Plus 1.5 ਪੈਟਰੋਲ ਬੇਸ ਮਾਡਲ ਖਰੀਦਦੇ ਹੋ, ਤਾਂ ਇਸ ਦੀ ਆਨ-ਰੋਡ ਕੀਮਤ ਲਗਭਗ 13.44 ਲੱਖ ਰੁਪਏ ਪੈਂਦੀ ਹੈ। ਇਸ ਵਿੱਚ RTO, ਇੰਸ਼ੋਰੈਂਸ ਅਤੇ ਹੋਰ ਚਾਰਜ ਸ਼ਾਮਲ ਹੁੰਦੇ ਹਨ। ਹਾਲਾਂਕਿ ਵੱਖ-ਵੱਖ ਸ਼ਹਿਰਾਂ ਵਿੱਚ ਇਹ ਕੀਮਤ ਥੋੜ੍ਹੀ ਘੱਟ-ਵੱਧ ਹੋ ਸਕਦੀ ਹੈ।

ਹਰ ਮਹੀਨੇ ਕਿੰਨੀ EMI ਦੇਣੀ ਪਵੇਗੀ?

Continues below advertisement

ਜੇ ਤੁਸੀਂ ਟਾਟਾ ਸਿਏਰਾ ਦਾ ਬੇਸ ਮਾਡਲ ਫਾਇਨੈਂਸ ਕਰਵਾਉਂਦੇ ਹੋ, ਤਾਂ ਘੱਟੋ-ਘੱਟ 1 ਲੱਖ ਰੁਪਏ ਦੀ ਡਾਊਨ ਪੇਮੈਂਟ ਦੇਣੀ ਪਵੇਗੀ। ਡਾਊਨ ਪੇਮੈਂਟ ਤੋਂ ਬਾਅਦ ਤੁਹਾਡਾ ਲੋਨ ਅਮਾਊਂਟ ਲਗਭਗ 13.29 ਲੱਖ ਰੁਪਏ ਰਹੇਗਾ। ਜੇ ਤੁਹਾਨੂੰ 9.8 ਫੀਸਦੀ ਬਿਆਜ ਦਰ ’ਤੇ 5 ਸਾਲ (60 ਮਹੀਨੇ) ਲਈ ਲੋਨ ਮਿਲਦਾ ਹੈ, ਤਾਂ ਹਰ ਮਹੀਨੇ ਤੁਹਾਡੀ EMI ਕਰੀਬ 25,997 ਰੁਪਏ ਬਣੇਗੀ। ਹਾਲਾਂਕਿ ਇਹ EMI ਤੁਹਾਡੇ ਬੈਂਕ, ਵਿਆਜ ਦਰ ਅਤੇ ਪ੍ਰੋਸੈਸਿੰਗ ਚਾਰਜ ਦੇ ਅਨੁਸਾਰ ਥੋੜ੍ਹੀ ਘੱਟ-ਵੱਧ ਹੋ ਸਕਦੀ ਹੈ।

Tata Sierra ਦਾ ਪਾਵਰਟ੍ਰੇਨ ਅਤੇ ਮਾਈਲੇਜ

ਟਾਟਾ ਸਿਏਰਾ 2025 ਵਿੱਚ 1.5 ਲੀਟਰ ਪੈਟਰੋਲ ਇੰਜਨ ਦਿੱਤਾ ਗਿਆ ਹੈ, ਜੋ 105 bhp ਦੀ ਪਾਵਰ ਅਤੇ 145 Nm ਦਾ ਟਾਰਕ ਪੈਦਾ ਕਰਦਾ ਹੈ। ਇਸ ਵਿੱਚ 6-ਸਪੀਡ ਮੈਨੁਅਲ ਗੀਅਰਬਾਕਸ ਮਿਲਦਾ ਹੈ। ਇਹ ਇੰਜਨ ਸ਼ਹਿਰ ਵਿੱਚ ਕਾਫ਼ੀ ਸਮੂਥ ਚੱਲਦਾ ਹੈ ਅਤੇ ਹਾਈਵੇ ’ਤੇ ਵੀ ਆਰਾਮਦਾਇਕ ਰਾਈਡ ਦਿੰਦਾ ਹੈ। ਗੱਡੀ ਦਾ ਡ੍ਰਾਇਵਿੰਗ ਪੋਸਚਰ ਉੱਚਾ ਹੈ, ਜਿਸ ਨਾਲ ਅਸਲੀ SUV ਵਾਲਾ ਫੀਲ ਮਿਲਦਾ ਹੈ।

ਕਿਹੜੀਆਂ ਗੱਡੀਆਂ ਨਾਲ ਮੁਕਾਬਲਾ ਕਰਦੀ ਹੈ?ਟਾਟਾ ਸਿਏਰਾ ਦਾ ਮਾਈਲੇਜ 18.2 kmpl ਤੱਕ ਦੱਸਿਆ ਗਿਆ ਹੈ, ਜੋ ਇਸ ਸੈਗਮੈਂਟ ਵਿੱਚ ਕਾਫ਼ੀ ਵਧੀਆ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ, ਇਸ SUV ਵਿੱਚ ਟਰਬੋ-ਪੈਟਰੋਲ ਅਤੇ ਟਰਬੋ-ਡੀਜ਼ਲ ਇੰਜਨ ਦੇ ਵਿਕਲਪ ਵੀ ਮਿਲਦੇ ਹਨ।

ਭਾਰਤੀ ਬਾਜ਼ਾਰ ਵਿੱਚ ਟਾਟਾ ਸਿਏਰਾ ਕਈ ਲੋਕਪ੍ਰਿਯ ਗੱਡੀਆਂ ਨੂੰ ਸਿੱਧੀ ਟੱਕਰ ਦਿੰਦੀ ਹੈ, ਜਿਨ੍ਹਾਂ ਵਿੱਚ Hyundai Creta, Kia Seltos ਅਤੇ Renault Duster ਸ਼ਾਮਲ ਹਨ।


Car loan Information:

Calculate Car Loan EMI