Car Color Change Rules: ਕਈ ਵਾਰ ਅਜਿਹਾ ਹੁੰਦਾ ਹੈ ਕਿ ਸਾਨੂੰ ਪਤਾ ਵੀ ਨਹੀਂ ਹੁੰਦਾ ਤੇ ਸਾਡਾ ਚਲਾਨ ਕੱਟਿਆ ਜਾਂਦਾ ਹੈ। ਭਾਰਤ 'ਚ ਕਾਰਾਂ ਨੂੰ ਲੈ ਕੇ ਅਜਿਹੇ ਕਈ ਨਿਯਮ ਬਣਾਏ ਗਏ ਹਨ, ਜਿਨ੍ਹਾਂ ਦਾ ਪਾਲਣ ਨਾ ਕਰਨ 'ਤੇ ਜੁਰਮਾਨੇ ਦੀ ਵਿਵਸਥਾ ਹੈ। ਅਜਿਹਾ ਹੀ ਇਕ ਕਾਨੂੰਨ ਕਾਰਾਂ 'ਤੇ ਪੇਂਟ ਤੇ ਰੰਗ ਬਦਲਣ ਨੂੰ ਲੈ ਕੇ ਬਣਾਇਆ ਗਿਆ ਹੈ। ਜੇ ਤੁਸੀਂ ਵਾਹਨ ਦਾ ਰੰਗ ਬਦਲਦੇ ਹੋ, ਤਾਂ ਇਸ ਨੂੰ ਆਰਟੀਓ ਕੋਲ ਰਜਿਸਟਰ ਕਰਨਾ ਕਾਨੂੰਨੀ ਤੌਰ 'ਤੇ ਜ਼ਰੂਰੀ ਹੈ।


ਹੁਣ ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਹੋ ਗਿਆ ਹੈ ਕਿ ਕਾਰ ਦਾ ਰੰਗ ਬਦਲਣ ਦੇ ਨਿਯਮ ਕੀ ਹਨ। ਜੇ ਤੁਸੀਂ ਆਰਟੀਓ ਨੂੰ ਦੱਸੇ ਬਿਨਾਂ ਕਾਰ ਦਾ ਰੰਗ ਬਦਲਦੇ ਹੋ ਅਤੇ ਚੈਕਿੰਗ ਦੌਰਾਨ ਪੁਲਿਸ ਇਸ ਨੂੰ ਫੜ ਲੈਂਦੀ ਹੈ, ਤਾਂ ਤੁਹਾਨੂੰ ਭਾਰੀ ਜੁਰਮਾਨਾ ਹੋ ਸਕਦਾ ਹੈ। ਇਹ ਵੀ ਸੰਭਵ ਹੈ ਕਿ ਤੁਹਾਡੀ ਕਾਰ ਜ਼ਬਤ ਕੀਤੀ ਜਾ ਸਕਦੀ ਹੈ।



ਤੁਸੀਂ ਕਾਰ ਦਾ ਰੰਗ ਕਿਵੇਂ ਬਦਲ ਸਕਦੇ ਹੋ?


ਜੇ ਤੁਸੀਂ ਕਾਰ 'ਚ ਕੋਈ ਅਜਿਹਾ ਬਦਲਾਅ ਕਰਨਾ ਚਾਹੁੰਦੇ ਹੋ, ਜਿਸ ਨਾਲ ਕਾਰ ਦੀ ਅਸਲੀ ਦਿੱਖ 'ਚ ਬਦਲਾਅ ਆਵੇ, ਤਾਂ ਅਜਿਹੀ ਸਥਿਤੀ 'ਚ ਤੁਹਾਨੂੰ ਆਪਣੇ ਇਲਾਕੇ ਦੇ ਆਰ.ਟੀ.ਓ ਦਫਤਰ 'ਚ ਜਾ ਕੇ ਇਸ ਬਦਲਾਅ ਲਈ ਕੁਝ ਫ਼ੀਸ ਅਦਾ ਕਰਕੇ ਪ੍ਰਾਪਤ ਕਰਨੀ ਪਵੇਗੀ। ਕਾਰ ਦੀ ਆਰਸੀ ਵਿੱਚ ਦਰਜ ਕਰਵਾਉਣਾ ਪਏਗਾ। ਇਸ ਤੋਂ ਬਾਅਦ ਤੁਸੀਂ ਇਸ ਦਾ ਰੰਗ ਬਦਲ ਸਕਦੇ ਹੋ।


ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ


ਆਪਣੀ ਕਾਰ 'ਚ ਬਦਲਾਅ ਕਰਦੇ ਸਮੇਂ ਇਸ ਗੱਲ ਦਾ ਧਿਆਨ ਰੱਖਣਾ ਜ਼ਰੂਰੀ ਹੈ ਕਿ ਕਾਰ ਦੀ ਅਸਲੀ ਦਿੱਖ 'ਚ ਕੋਈ ਬਦਲਾਅ ਨਾ ਹੋਵੇ। ਉਦਾਹਰਨ ਲਈ, ਜੇਰ ਤੁਸੀਂ ਆਪਣੀ ਕਾਰ ਦੇ ਟਾਇਰਾਂ ਨੂੰ ਬਦਲਣਾ ਚਾਹੁੰਦੇ ਹੋ, ਤਾਂ ਤੁਸੀਂ ਉਹਨਾਂ ਨੂੰ ਬਦਲ ਸਕਦੇ ਹੋ ਪਰ ਨਵੇਂ ਟਾਇਰਾਂ ਨੂੰ ਵਾਹਨ ਦੇ ਟਾਪ ਮਾਡਲ ਨਾਲ ਮੈਚ ਕਰਨਾ ਬਹੁਤ ਜ਼ਰੂਰੀ ਹੈ। ਜੇ ਤੁਸੀਂ ਟਾਇਰ ਲਗਾਉਂਦੇ ਹੋ ਜੋ ਉਸ ਵਾਹਨ ਦੇ ਮਾਡਲ ਵਿੱਚ ਫਿੱਟ ਨਹੀਂ ਹੁੰਦੇ, ਤਾਂ ਇਸਨੂੰ ਗੈਰ-ਕਾਨੂੰਨੀ ਮੰਨਿਆ ਜਾਵੇਗਾ।



ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। 


Car loan Information:

Calculate Car Loan EMI