ਨਵੀਂ ਦਿੱਲੀ: ਤੁਸੀਂ ਅਕਸਰ ਲੋਕਾਂ ਨੂੰ ਇਹ ਆਖਦਿਆਂ ਸੁਣਿਆ ਹੋਵੇਗਾ ਕਿ ਉਨ੍ਹਾਂ ਦੀ ਕਾਰ ਵਧੀਆ ਮਾਈਲੇਜ ਨਹੀਂ ਦੇ ਰਹੀ ਜਾਂ ਤੇਲ ਜ਼ਿਆਦਾ ਪੀ ਰਹੀ ਹੈ। ਦਰਅਸਲ, ਇਸ ਸਮੱਸਿਆ ਪਿੱਛੇ ਕਈ ਤਰ੍ਹਾਂ ਦੇ ਕਾਰਨ ਹੁੰਦੇ ਹਨ। ਕਈ ਵਾਰ ਡਰਾਈਵਰ ਤੋਂ ਗ਼ਲਤੀਆਂ ਹੁੰਦੀਆਂ ਹਨ, ਜਿਨ੍ਹਾਂ ਬਾਰੇ ਤੁਹਾਨੂੰ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਹੈ।


ਸਰਵਿਸ ਦਾ ਰੱਖੋ ਖਿਆਲ- ਸਮੇਂ ਸਿਰ ਕਾਰ ਦੀ ਸਰਵਿਸ ਨਾ ਕਰਵਾਉਣ ਕਰਕੇ ਵੀ ਮਾਈਲੇਜ ਖ਼ਰਾਬ ਹੋ ਜਾਂਦੀ ਹੈ। ਅਕਸਰ ਲੋਕ ਨਿਸ਼ਚਤ ਸਮੇਂ ’ਤੇ ਸਰਵਿਸ ਨਹੀਂ ਕਰਵਾਉਂਦੇ, ਇਸ ਦਾ ਸਿੱਧਾ ਅਸਰ ਕਾਰ ਦੇ ਇੰਜਣ ’ਤੇ ਪੈਂਦਾ ਹੈ। ਸਰਵਿਸ ਵੇਲੇ ਕਦੇ ਵੀ ਸਸਤੇ ਪੁਰਜ਼ੇ ਤੇ ਘਟੀਆ ਲੁਬਰੀਕੈਂਟ ਭਾਵ ਮੋਬਿਲਆਇਲ ਨਾ ਵਰਤੋ। ਅਜਿਹਾ ਕਰਨ ਨਾਲ ਇੰਜਣ ਦੀ ਉਮਰ ਘਟਦੀ ਹੈ।


ਫਾਲਤੂ ਸਾਮਾਨ ਨਾ ਰੱਖੋ- ਗੱਡੀ ’ਚ ਫ਼ਾਲਤੂ ਸਾਮਾਨ ਰੱਖ ਕੇ ਉਸ ਦਾ ਵਜ਼ਨ ਨਾ ਵਧਾਓ। ਵੱਧ ਵਜ਼ਨ ਨਾਲ ਇੰਜਣ ਦੀ ਤਾਕਤ ਜ਼ਿਆਦਾ ਲੱਗਦੀ ਹੈ ਤੇ ਉਹ ਤੇਲ ਦੀ ਖਪਤ ਵੱਧ ਕਰਨ ਲੱਗਦੀ ਹੈ।


ਕਲੱਚ ਦੀ ਵਰਤੋਂ ਵਾਰ-ਵਾਰ ਨਾ ਕਰੋ- ਇੱਕ ਹੋਰ ਵੱਡੀ ਗ਼ਲਤੀ ਜੋ ਤੁਸੀਂ ਕਰ ਸਕਦੇ ਹੋ, ਉਹ ਇਹ ਕਿ ਕਲੱਚ ਦੀ ਵਰਤੋਂ ਕਦੇ ਵੀ ਵਾਰ-ਵਾਰ ਨਾ ਕਰੋ; ਇਸ ਨਾਲ ਕਲੱਚ ਪਲੇਟਾਂ ਨੂੰ ਨੁਕਸਾਨ ਪੁੱਜਦਾ ਹੈ। ਐਕਸੈਲਰੇਟਰ ਨੂੰ ਬਹੁਤ ਆਰਾਮ ਨਾਲ ਦਬਾਓ ਤੇ ਤੁਹਾਨੂੰ ਵਧੀਆ ਮਾਈਲੇਜ ਮਿਲਣ ਲੱਗ ਪਵੇਗੀ।


ਟਾਇਰਾਂ 'ਚ ਹਵਾ ਦਾ ਧਿਆਨ ਰੱਖੋਕਾਰ ਦੇ ਚਾਰੇ ਟਾਇਰਾਂ ਵਿੱਚ ਹਵਾ ਨਿਯਮਤ ਰੂਪ ਵਿੱਚ ਚੈੱਕ ਕਰਦੇ ਰਹੋ। ਘੱਟ ਮਾਈਲੇਜ ਦਾ ਵੱਡਾ ਕਾਰਨ ਟਾਇਰਾਂ ਵਿੱਚ ਘੱਟ ਹਵਾ ਵੀ ਹੁੰਦੀ ਹੈ।


ਛੋਟੇ ਗੇਅਰ 'ਚ ਰੱਖੋ ਇਹ ਖਿਆਲ- ਜੇ ਕਾਰ ਚਲਾਉਂਦੇ ਸਮੇਂ ਹੇਠਲੇ ਗੀਅਰ ’ਚ ਆਉਣਾ ਪਵੇ, ਤਾਂ ਐਕਸਲੈਰੇਟਰ ਨਾ ਦਬਾਓ, ਇੰਝ ਵੀ ਤੇਲ ਦੀ ਖਪਤ ਵਧਦੀ ਹੈ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904


Car loan Information:

Calculate Car Loan EMI