Tata, Mahindra Maruti, Kia Upcoming Cars 2022: ਸਾਲ 2022 ਨਵੀਆਂ ਕਾਰਾਂ ਦੇ ਲਿਹਾਜ਼ ਨਾਲ ਸ਼ਾਨਦਾਰ ਹੋਣ ਵਾਲਾ ਹੈ। ਇਸ ਸਾਲ ਇਕ ਤੋਂ ਵਧ ਕੇ ਨਵੀਆਂ ਕਾਰਾਂ ਲਾਂਚ ਹੋਣ ਜਾ ਰਹੀਆਂ ਹਨ। ਜੇਕਰ ਤੁਸੀਂ ਵੀ ਇਸ ਸਾਲ ਨਵੀਂ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਸਾਲ ਤੁਹਾਡੇ ਲਈ ਕਈ ਵਿਕਲਪ ਲੈ ਕੇ ਆਉਣ ਵਾਲਾ ਹੈ। ਬਜਟ ਕਾਰਾਂ ਤੋਂ ਲੈ ਕੇ ਲਗਜ਼ਰੀ ਤੱਕ ਸਾਰੇ ਮਾਡਲ ਇਸ ਸਾਲ ਲਾਂਚ ਕੀਤੇ ਜਾਣਗੇ। ਆਓ ਜਾਣਦੇ ਹਾਂ ਕੁਝ ਅਜਿਹੀਆਂ ਕਾਰਾਂ ਬਾਰੇ, ਜੋ ਭਾਰਤੀ ਬਾਜ਼ਾਰ 'ਚ ਲਾਂਚ ਹੋਣ ਜਾ ਰਹੀਆਂ ਹਨ।
ਟਾਟਾ ਦੀ ਕਾਰਾਂ
ਟਾਟਾ ਮੋਟਰਸ 19 ਜਨਵਰੀ ਨੂੰ ਆਪਣੀ ਸੀਐਨਜੀ ਰੇਂਜ ਲਾਂਚ ਕਰੇਗੀ। Tata Tiago CNG ਤੇ Tata Tigor CNG ਕਾਰਾਂ ਹੋ ਸਕਦੀਆਂ ਹਨ। ਹਾਲਾਂਕਿ, ਕੰਪਨੀ ਨੇ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਕੀ ਉਸ ਦੀਆਂ ਦੋਵੇਂ ਸੀਐਨਜੀ ਕਾਰਾਂ 19 ਜਨਵਰੀ ਨੂੰ ਲਾਂਚ ਕੀਤੀਆਂ ਜਾਣਗੀਆਂ ਜਾਂ ਇਨ੍ਹਾਂ ਵਿੱਚੋਂ ਸਿਰਫ਼ ਇੱਕ ਹੀ ਲਾਂਚ ਕੀਤੀ ਜਾਵੇਗੀ ਪਰ, ਲਾਂਚ ਤੋਂ ਪਹਿਲਾਂ ਹੀ ਦੋਵਾਂ ਕਾਰਾਂ ਦੀ ਬੁਕਿੰਗ ਸ਼ੁਰੂ ਹੋ ਗਈ ਹੈ।
ਟੋਇਟਾ ਹਿਲਕਸ
Toyota Hilux 20 ਜਨਵਰੀ ਨੂੰ ਲਾਂਚ ਹੋਵੇਗੀ। ਇਸ ਦੀ ਕੀਮਤ 30 ਲੱਖ ਰੁਪਏ (ਐਕਸ-ਸ਼ੋਰੂਮ) ਹੋ ਸਕਦੀ ਹੈ। ਇਸ ਦੀ ਬੁਕਿੰਗ ਸ਼ੁਰੂ ਹੋ ਗਈ ਹੈ। ਤੁਸੀਂ 50,000 ਰੁਪਏ ਤੋਂ ਲੈ ਕੇ 2 ਲੱਖ ਰੁਪਏ ਤੱਕ ਦੀ ਟੋਕਨ ਰਕਮ ਲਈ ਬੁੱਕ ਕਰ ਸਕਦੇ ਹੋ। ਟੋਇਟਾ ਦੀ ਹਿਲਕਸ ਲਾਈਫਸਟਾਈਲ ਪਿਕਅੱਪ ਟਰੱਕ ਸੇਗਮੈਂਟ ਵਿੱਚ ਆਉਂਦੀ ਹੈ, ਜਿੱਥੇ ਇਹ ਇਸੂਜ਼ੂ ਡੀ-ਮੈਕਸ ਨਾਲ ਸਿੱਧਾ ਮੁਕਾਬਲਾ ਕਰਦੀ ਹੈ।
ਮਾਰੂਤੀ ਸੁਜ਼ੂਕੀ ਵਿਟਾਰਾ ਬ੍ਰੇਜ਼ਾ 2022
ਨਵੀਂ ਮਾਰੂਤੀ ਸੁਜ਼ੂਕੀ ਵਿਟਾਰਾ ਬ੍ਰੇਜ਼ਾ ਆ ਸਕਦੀ ਹੈ। ਇਸ ਦੀ ਕੀਮਤ 11.50 ਲੱਖ ਰੁਪਏ ਹੋ ਸਕਦੀ ਹੈ। ਇਹ ਲਾਂਚ ਕਰਨ ਲਈ ਤਿਆਰ ਹੈ। ਇਸ ਵਿੱਚ ਸਨਰੂਫ਼ ਦੇ ਨਾਲ-ਨਾਲ ਪੈਡਲ ਸ਼ਿਫ਼ਟਰ, ਫੈਕਟਰੀ ਫਿਟਡ CNG ਕਿੱਟ ਵੀ ਮਿਲ ਸਕਦੀ ਹੈ। ਇਸ 'ਚ 1.5 ਲੀਟਰ ਪੈਟਰੋਲ ਇੰਜਣ ਦਿੱਤਾ ਜਾ ਸਕਦਾ ਹੈ।
ਮਹਿੰਦਰਾ ਸਕਾਰਪੀਓ
ਮਹਿੰਦਰਾ ਦੀ ਨਵੀਂ ਸਕਾਰਪੀਓ ਵੀ ਆ ਰਹੀ ਹੈ। ਇਸ ਦੀ ਕੀਮਤ 10 ਲੱਖ ਰੁਪਏ ਤੋਂ ਸ਼ੁਰੂ ਹੋ ਸਕਦੀ ਹੈ। 2022 ਮਹਿੰਦਰਾ ਸਕਾਰਪੀਓ ਦੀ ਵਿਕਰੀ ਮਾਰਚ ਤੋਂ ਸ਼ੁਰੂ ਹੋ ਸਕਦੀ ਹੈ। ਇਸ ਨੂੰ ਸਨਰੂਫ ਦਿੱਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ: ਰਾਹਤ ਦੀ ਖਬਰ: ਕੋਰੋਨਾ ਐਮਰਜੈਂਸੀ 'ਚ ਅਚਾਨਕ ਪੈਸਿਆ ਦੀ ਲੋੜ ਲੈਣ 'ਤੇ EPF 'ਚੋਂ ਕਢਵਾ ਸਕਦੇ ਹੋ ਡਬਲ ਪੈਸੇ
ਵੋਲਕਸਵੈਗਨ ਸੇਡਾਨ
Volkswagen ਭਾਰਤੀ ਬਾਜ਼ਾਰ 'ਚ ਆਪਣੀ ਕੰਪੈਕਟ ਸੇਡਾਨ ਪੇਸ਼ ਕਰਨ ਲਈ ਤਿਆਰ ਹੈ। ਰਿਪੋਰਟਾਂ ਮੁਤਾਬਕ ਕੰਪਨੀ ਮਾਰਚ ਦੇ ਅੰਤ ਤੱਕ ਆਪਣਾ ਗਲੋਬਲ ਪ੍ਰੀਮੀਅਰ ਕਰ ਸਕਦੀ ਹੈ। ਨਵੀਂ ਸੇਡਾਨ ਦਾ ਨਾਮ ਵਿਟਰਸ ਹੋ ਸਕਦਾ ਹੈ। ਇਸ 'ਚ ਕਨੈਕਟਡ ਟੈਕ, ਇੰਫੋਟੇਨਮੈਂਟ ਸਕ੍ਰੀਨ, ਸਨਰੂਫ ਵਰਗੇ ਫੀਚਰਸ ਹੋ ਸਕਦੇ ਹਨ।
kia careens
Kia Carens ਵੀ ਲਾਂਚ ਹੋਣ ਵਾਲੀ ਹੈ। ਇਸ ਦੀ ਬੁਕਿੰਗ ਵੀ 14 ਜਨਵਰੀ ਤੋਂ ਸ਼ੁਰੂ ਹੋ ਗਈ ਹੈ। ਇਹ 3-ਕਤਾਰ ਵਾਹਨ ਹੈ। ਕੰਪਨੀ ਦਾ 16 ਦਸੰਬਰ 2021 ਨੂੰ ਗਲੋਬਲ ਪ੍ਰੀਮੀਅਰ ਸੀ। ਹਾਲਾਂਕਿ ਕੰਪਨੀ ਨੇ ਇਸ ਦੀਆਂ ਕੀਮਤਾਂ 'ਤੇ ਪਰਦਾ ਨਹੀਂ ਹਟਾਇਆ ਹੈ। ਪਰ ਅੰਦਾਜ਼ਾ ਹੈ ਕਿ ਇਸ ਦੀ ਕੀਮਤ 13-17 ਲੱਖ ਰੁਪਏ ਤੱਕ ਹੋ ਸਕਦੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490
Car loan Information:
Calculate Car Loan EMI