ਅੱਜਕੱਲ੍ਹ ਸ਼ਹਿਰਾਂ ਵਿੱਚ ਟ੍ਰੈਫਿਕ ਕਾਫ਼ੀ ਵਧ ਗਿਆ ਹੈ, ਜਿਸ ਕਰਕੇ ਵਾਰ-ਵਾਰ ਗੇਅਰ ਬਦਲਣਾ ਹਰ ਕਿਸੇ ਲਈ ਔਖਾ ਹੋ ਗਿਆ ਹੈ। ਇਸੇ ਕਾਰਨ ਦੇਸ਼ ਵਿੱਚ ਆਟੋਮੈਟਿਕ ਕਾਰਾਂ ਹੁਣ ਲਗਜ਼ਰੀ ਨਹੀਂ, ਸਗੋਂ ਇੱਕ ਲੋੜ ਬਣ ਗਈਆਂ ਹਨ। ਮਾਰਕੀਟ ਵਿੱਚ ਕਈ ਬਜਟ ਆਟੋਮੈਟਿਕ ਕਾਰਾਂ ਮੌਜੂਦ ਹਨ, ਜਿਨ੍ਹਾਂ ਵਿੱਚ Maruti S-Presso, Maruti Alto K10 ਅਤੇ Tata Punch ਨੂੰ ਸਭ ਤੋਂ ਵੱਧ ਪਸੰਦ ਕੀਤਾ ਜਾ ਰਿਹਾ ਹੈ। ਇਹ ਕਾਰਾਂ ਮਾਈਲੇਜ, ਫੀਚਰ ਅਤੇ ਕੀਮਤ—ਤਿੰਨਾਂ ਮਾਮਲਿਆਂ ਵਿੱਚ ਬਿਹਤਰ ਹਨ। ਆਓ ਜਾਣੀਏ ਡੀਟੇਲਜ਼।
Maruti Suzuki S-PressoMaruti S-Presso ਭਾਰਤ ਦੀ ਸਭ ਤੋਂ ਸਸਤੀ ਆਟੋਮੈਟਿਕ ਕਾਰ ਹੈ। ਇਸ ਦਾ AGS (AMT) ਵੇਰੀਐਂਟ ਸਿਰਫ਼ 4.75 ਲੱਖ ਰੁਪਏ ਵਿੱਚ ਉਪਲਬਧ ਹੈ। ਇਸ ਵਿੱਚ 998cc ਪੈਟਰੋਲ ਇੰਜਣ ਦਿੱਤਾ ਗਿਆ ਹੈ, ਜੋ 68 BHP ਪਾਵਰ ਅਤੇ 91.1 Nm ਟਾਰਕ ਪੈਦਾ ਕਰਦਾ ਹੈ। ਕਾਰ ਦਾ ARAI ਮਾਈਲੇਜ 25.3 kmpl ਹੈ, ਜੋ ਇਸਨੂੰ ਕਾਫ਼ੀ ਕਿਫਾਇਤੀ ਬਣਾਉਂਦਾ ਹੈ।
ਫੀਚਰਾਂ ਦੀ ਗੱਲ ਕਰੀਏ ਤਾਂ ਇਸ ਵਿੱਚ 7-ਇੰਚ ਟਚਸਕ੍ਰੀਨ, Android Auto ਅਤੇ Apple CarPlay, ਕੀਲੇਸ ਐਂਟਰੀ, ਪਾਵਰ ਵਿੰਡੋਜ਼ ਅਤੇ ਰੀਅਰ ਪਾਰਕਿੰਗ ਸੈਂਸਰ ਮਿਲਦੇ ਹਨ। ਸੇਫ਼ਟੀ ਲਈ ABS, EBD, ESP, ਹਿੱਲ-ਹੋਲਡ ਅਤੇ ਡੁਅਲ ਏਅਰਬੈਗ ਵਰਗੇ ਫੀਚਰ ਵੀ ਦਿੱਤੇ ਗਏ ਹਨ।
Renault Kwid AMTਦੂਜੀ ਕਾਰ Renault Kwid AMT ਹੈ। ਇਹ ਗੱਡੀ ਉਹਨਾਂ ਲੋਕਾਂ ਲਈ ਵਧੀਆ ਚੋਣ ਹੈ ਜੋ ਸਟਾਈਲਿਸ਼ ਲੁੱਕ ਵਾਲੀ ਸਸਤੀ ਆਟੋਮੈਟਿਕ ਕਾਰ ਚਾਹੁੰਦੇ ਹਨ। ਦਿੱਲੀ ਵਿੱਚ ਇਸ ਦੀ ਐਕਸ-ਸ਼ੋਰੂਮ ਕੀਮਤ 5 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਗੱਡੀ ਵਿੱਚ 999cc ਦਾ ਇੰਜਣ ਦਿੱਤਾ ਗਿਆ ਹੈ, ਜੋ 67 BHP ਪਾਵਰ ਅਤੇ 91 Nm ਟਾਰਕ ਪੈਦਾ ਕਰਦਾ ਹੈ। ਇਸ ਦਾ ਮਾਈਲੇਜ 22 kmpl ਹੈ, ਜੋ ਦਿਨਚਰੀ ਵਰਤੋਂ ਲਈ ਠੀਕ ਮੰਨਿਆ ਜਾਂਦਾ ਹੈ।
Maruti Alto K10 AMTਤੀਜੀ ਕਾਰ Maruti Alto K10 AMT ਹੈ, ਜਿਸ ਦੇ ਵੇਰੀਐਂਟ 5.71 ਲੱਖ ਤੋਂ 6 ਲੱਖ ਰੁਪਏ ਦੇ ਦਰਮਿਆਨ ਮਿਲਦੇ ਹਨ। ਇਸ ਵਿੱਚ 998cc 3-ਸਿਲੈਂਡਰ ਇੰਜਣ ਹੈ, ਜੋ 65.7 BHP ਪਾਵਰ ਅਤੇ 89 Nm ਟਾਰਕ ਦਿੰਦਾ ਹੈ। ਇਸ ਦਾ ਮਾਈਲੇਜ 24.9 kmpl ਤੱਕ ਹੈ, ਜਿਸ ਕਰਕੇ ਇਹ ਕਾਫ਼ੀ ਫਿਊਲ-ਇਫੀਸ਼ੈਂਟ ਹੈ।
ਫੀਚਰਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਫਰੰਟ ਪਾਵਰ ਵਿੰਡੋਜ਼, ਪਾਵਰ ਸਟੀਅਰਿੰਗ, AC ਅਤੇ ਟਚਸਕ੍ਰੀਨ ਮਿਲਦੀ ਹੈ। ਨਵੇਂ ਅਪਡੇਟ ਵਿੱਚ 6 ਏਅਰਬੈਗ ਵੀ ਦਿੱਤੇ ਗਏ ਹਨ, ਜੋ ਸੁਰੱਖਿਆ ਨੂੰ ਕਾਫ਼ੀ ਬਿਹਤਰ ਬਣਾਉਂਦੇ ਹਨ। Alto K10 ਦਾ ਕੰਪੈਕਟ ਡਿਜ਼ਾਇਨ ਸ਼ਹਿਰ ਦੀਆਂ ਤੰਗ ਸੜਕਾਂ ’ਤੇ ਚਲਾਉਣ ਲਈ ਬਿਲਕੁਲ ਉਚਿਤ ਹੈ।
Tata Punchਟਾਟਾ ਪੰਚ ਦਾ ਆਟੋਮੈਟਿਕ ਵੇਰੀਐਂਟ 7.11 ਲੱਖ ਰੁਪਏ ਤੋਂ ਸ਼ੁਰੂ ਹੁੰਦਾ ਹੈ। ਇਸ ਵਿੱਚ 1199cc ਦਾ ਰਿਵੋਟਰੌਨ ਇੰਜਣ ਦਿੱਤਾ ਗਿਆ ਹੈ, ਜੋ 86 BHP ਪਾਵਰ ਅਤੇ 113 Nm ਟਾਰਕ ਪੈਦਾ ਕਰਦਾ ਹੈ। ਇਸ ਦਾ ਮਾਈਲੇਜ 18.8 ਤੋਂ 20.09 kmpl ਤੱਕ ਹੈ।
ਫੀਚਰਾਂ ਦੀ ਗੱਲ ਕਰੀਏ ਤਾਂ ਟਾਟਾ ਪੰਚ ਵਿੱਚ 7-ਇੰਚ ਟਚਸਕ੍ਰੀਨ, Harman ਸਾਊਂਡ ਸਿਸਟਮ, ਕਰੂਜ਼ ਕੰਟਰੋਲ, ਆਟੋ ਕਲਾਈਮਟ ਕੰਟਰੋਲ, ਪੁਸ਼-ਬਟਨ ਸਟਾਰਟ ਅਤੇ ਰੇਨ-ਸੈਂਸਿੰਗ ਵਾਈਪਰਜ਼ ਮਿਲਦੇ ਹਨ। ਟੌਪ ਵੇਰੀਐਂਟ ਵਿੱਚ ਸਨਰੂਫ਼, ਵਾਇਰਲੈੱਸ ਚਾਰਜਰ ਅਤੇ 360° ਕੈਮਰਾ ਵੀ ਉਪਲਬਧ ਹੈ।
ਸੁਰੱਖਿਆ ਦੇ ਮਾਮਲੇ ਵਿੱਚ Tata Punch ਨੂੰ Global NCAP ਵੱਲੋਂ 5-ਸਟਾਰ ਰੇਟਿੰਗ ਮਿਲੀ ਹੋਈ ਹੈ, ਇਸ ਲਈ ਇਸਨੂੰ ਇਸ ਸੈਗਮੈਂਟ ਦੀਆਂ ਸਭ ਤੋਂ ਸੁਰੱਖਿਅਤ ਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
Car loan Information:
Calculate Car Loan EMI