Maruti Suzuki Jimny SUV: ਬਿਜ਼ਨਸ ਟੂਡੇ ਦੀ ਇੱਕ ਖ਼ਬਰ ਦੇ ਅਨੁਸਾਰ, ਮਾਰੂਤੀ ਸੁਜ਼ੂਕੀ ਨੇ 199 ਦੇਸ਼ਾਂ ਵਿੱਚ ਆਪਣੀ ਮਾਰੂਤੀ ਸੁਜ਼ੂਕੀ ਜਿਮਨੀ ਦੇ 30 ਲੱਖ ਤੋਂ ਵੱਧ ਯੂਨਿਟ ਵੇਚੇ ਹਨ। ਇਸ ਲਈ ਇਸਦਾ ਗਾਹਕਾਂ ਨਾਲ ਬਹੁਤ ਵਧੀਆ ਰਿਸ਼ਤਾ ਹੈ। ਇਸ ਦੇ ਨਾਲ ਹੀ ਇਸ ਦੀ ਕੀਮਤ ਦੇ ਬਾਰੇ 'ਚ ਕੰਪਨੀ ਅਜੇ ਵੀ ਇਸ ਨਾਲ ਮੁਕਾਬਲਾ ਕਰਨ ਵਾਲੇ ਵਾਹਨਾਂ ਦੀਆਂ ਕੀਮਤਾਂ 'ਤੇ ਵਿਚਾਰ ਕਰ ਰਹੀ ਹੈ। ਜਿਸ ਵਿੱਚ ਮਹਿੰਦਰਾ ਥਾਰ ਅਤੇ ਫੋਰਸ ਗੋਰਖਾ ਦੋ ਮੁੱਖ ਵਿਰੋਧੀ ਹਨ।


ਮਾਰੂਤੀ ਸੁਜ਼ੂਕੀ ਜਿਮਨੀ ਨਾਲ ਮੁਕਾਬਲਾ ਕਰਨ ਵਾਲੀਆਂ ਗੱਡੀਆਂ


ਮਹਿੰਦਰਾ ਆਪਣਾ ਥਾਰ 10.54 ਲੱਖ ਰੁਪਏ ਦੀ ਕੀਮਤ 'ਤੇ ਵੇਚਦਾ ਹੈ, ਜੋ ਕਿ ਇਸ ਦੇ ਬੇਸ ਮਾਡਲ ਦੀ ਕੀਮਤ ਹੈ। ਜਦੋਂ ਕਿ ਫੋਰਸ ਗੋਰਖਾ ਆਪਣੀ 4X4 ਪ੍ਰੀਮੀਅਮ ਆਫ-ਰੋਡ ਕਾਰ 15.10 ਲੱਖ ਰੁਪਏ ਐਕਸ-ਸ਼ੋਰੂਮ ਦੀ ਕੀਮਤ 'ਤੇ ਵੇਚਦੀ ਹੈ।


ਮਾਰੂਤੀ ਜਿਮਨੀ ਦੀ ਕੀਮਤ ਨਵੀਨਤਮ ਤਕਨੀਕ ਅਤੇ ਫੋਰ ਵ੍ਹੀਲ ਡਰਾਈਵ ਸਿਸਟਮ ਨੂੰ ਦੇਖਦੇ ਹੋਏ ਤੈਅ ਕੀਤੀ ਜਾਵੇਗੀ, ਜਿਸ ਨਾਲ ਇਨ੍ਹਾਂ ਵਾਹਨਾਂ ਦੀਆਂ ਕੀਮਤਾਂ ਨੂੰ ਚੰਗਾ ਮੁਕਾਬਲਾ ਮਿਲੇਗਾ।


ਕਾਰ ਆਫ ਰੋਡ ਸਮਰੱਥਾਵਾਂ ਦੇ ਨਾਲ-ਨਾਲ ਸ਼ਾਨਦਾਰ ਵਿਸ਼ੇਸ਼ਤਾਵਾਂ ਨਾਲ ਭਰੀ ਹੋਈ ਹੈ। ਇਸ ਵਿੱਚ ਚੰਗੀ ਸ਼ਕਤੀ ਅਤੇ ਭਾਰ ਅਨੁਪਾਤ ਹੈ। ਨਾਲ ਹੀ, ਇਸਦਾ ਟਰਨਿੰਗ ਰੇਡੀਅਸ ਬਹੁਤ ਘੱਟ ਹੈ ਅਤੇ ਇਹ ਸੁਜ਼ੂਕੀ ਆਲ ਗ੍ਰਿੱਪ ਵਰਗੀ ਤਕਨਾਲੋਜੀ ਨਾਲ ਲੈਸ ਹੈ।


ਮਾਰੂਤੀ ਸੁਜ਼ੂਕੀ ਜਿਮਨੀ ਵੇਰੀਐਂਟ ਅਤੇ ਬੁਕਿੰਗ


ਮਾਰੂਤੀ ਸੁਜ਼ੂਕੀ ਜਿਮਨੀ ਨੂੰ ਦੋ ਟ੍ਰਿਮਸ, Zeta ਅਤੇ Alpha ਵਿੱਚ ਪੇਸ਼ ਕੀਤਾ ਜਾਵੇਗਾ, ਜਿਸ ਦੇ ਚਾਰ ਵੇਰੀਐਂਟ ਹੋਣਗੇ। ਇਸ ਦੀ ਬੁਕਿੰਗ 12 ਜਨਵਰੀ ਤੋਂ ਹੀ ਸ਼ੁਰੂ ਹੋ ਗਈ ਹੈ ਅਤੇ ਕੰਪਨੀ ਨੂੰ ਇਸ ਦੇ ਅਧਿਕਾਰਤ ਲਾਂਚ ਤੋਂ ਬਾਅਦ 30,000 ਤੋਂ ਵੱਧ ਬੁਕਿੰਗ ਮਿਲ ਚੁੱਕੀ ਹੈ।


ਮਾਰੂਤੀ ਸੁਜ਼ੂਕੀ ਜਿਮਨੀ ਫੀਚਰਸ


ਇਸ 'ਚ ਦਿੱਤੇ ਗਏ ਫੀਚਰਸ ਦੀ ਗੱਲ ਕਰੀਏ ਤਾਂ ਇਸ 'ਚ ਵਾਸ਼ਰ ਦੇ ਨਾਲ LED ਪ੍ਰੋਜੈਕਟਰ ਹੈੱਡਲੈਂਪਸ, ਐਂਡ੍ਰਾਇਡ ਆਟੋ ਅਤੇ ਐਪਲ ਕਾਰ ਪਲੇ ਸਪੋਰਟ ਦੇ ਨਾਲ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ, ਪਾਵਰ ਫੋਲਡਿੰਗ ਮਿਰਰ ਸਟਾਰਟ/ਸਟਾਪ ਪੁਸ਼ ਬਟਨ, ਕਰੂਜ਼ ਕੰਟਰੋਲ ਡਿਊਲ ਕਲਾਈਮੇਟ ਆਟੋ ਏਸੀ, 15 ਇੰਚ ਅਲੌਏ ਵ੍ਹੀਲਸ, ਰਿਅਰ ਡੀਫੋਗਰ, ਰੀਅਰ ਵਾਸ਼ਰ, ਸਪੀਡ ਅਲਰਟ, ਸੀਟ ਬੈਲਟ ਰੀਮਾਈਂਡਰ, ਰੀਅਰ ਕੈਮਰਾ ਦੇ ਨਾਲ ਮਲਟੀਪਲ ਏਅਰਬੈਗਸ ਵੀ ਮੌਜੂਦ ਹਨ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Car loan Information:

Calculate Car Loan EMI