ਨਵੀਂ ਦਿੱਲੀ: ਨਿਸਾਨ ਇੰਡੀਆ ਨੇ ਆਪਣੀ ਨਵੀਂ ਕੰਪੈਕਟ ਐਸਯੂਵੀ ਨਿਸਾਨ ਮੈਗਨਾਈਟ ਨੂੰ 21 ਅਕਤੂਬਰ ਨੂੰ ਲਾਂਚ ਕਰਨ ਦਾ ਐਲਾਨ ਕੀਤਾ ਹੈ। ਨਿਸਾਨ ਮੈਗਨਾਈਟ ਕੰਪਨੀ ਦੀ ਪਹਿਲੀ ਸਬ ਕੰਪੈਕਟ ਐਸਯੂਵੀ ਹੈ। ਕੰਪਨੀ ਨਿਸਾਨ ਮੈਗਨਾਈਟ ਦੀ ਗਲੋਬਲ ਡੈਬਿਊ ਕਰਨ ਜਾ ਰਹੀ ਹੈ। ਇਹ ਕਾਰ ਅਗਲੇ ਸਾਲ ਦੇ ਸ਼ੁਰੂ 'ਚ ਭਾਰਤ 'ਚ ਵੇਚੀ ਜਾ ਸਕਦੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਨਿਸਾਨ ਮੈਗਨਾਈਟ ਦੀ ਕੀਮਤ ਭਾਰਤ ਵਿੱਚ 6 ਲੱਖ ਰੁਪਏ ਹੋ ਸਕਦੀ ਹੈ। ਇਸ ਲਈ ਇਹ ਸਭ ਤੋਂ ਸਸਤੀ ਸਬ ਕੰਪੈਕਟ ਐਸਯੂਵੀ ਹੋ ਸਕਦੀ ਹੈ।


ਫ਼ੀਚਰ: ਨਿਸਾਨ ਮੈਗਨਾਈਟ ਦਾ ਡਿਜ਼ਾਈਨ ਬਹੁਤ ਆਕਰਸ਼ਕ ਹੈ। ਇਸ ਦਾ ਬੋਲਡ ਐਕਸਟੀਰੀਅਰ ਤੇ ਇੰਟੀਰੀਅਰ ਹੈ। ਫਰੰਟ 'ਤੇ ਵੱਡੀ ਗਰਿੱਲ ਦਿੱਤੀ ਗਈ ਹੈ ਜੋ ਕਾਰ ਨੂੰ ਮਜ਼ਬੂਤ ਲੁੱਕ ਦਿੰਦੀ ਹੈ। ਟੈਸਟ ਮਾਡਲ ਨੂੰ ਸਪੋਰਟੀ ਐਲਈਡੀ ਹੈੱਡ ਲੈਂਪ ਦਿੱਤੇ ਗਏ ਹਨ। ਇਸ ਦੇ ਪਿਛਲੇ ਹਿੱਸੇ 'ਚ ਆਕਰਸ਼ਕ ਟੇਲ ਲਾਈਟਾਂ ਹਨ।

ਨਿਸਾਨ ਮੈਗਨਾਈਟ CMF-A+ ਮਾਡਿਊਲਰ ਪਲੇਟਫਾਰਮ 'ਤੇ ਬਣਾਈ ਗਈ ਹੈ ਜਿਸ 'ਤੇ ਰੈਨੋ ਟਾਈਬਰ ਨੂੰ ਬਣਾਇਆ ਗਿਆ ਹੈ। ਇਸ ਐਸਯੂਵੀ 'ਚ 360 ਡਿਗਰੀ ਕੈਮਰਾ, 8 ਇੰਚ ਦੀ ਸਕਰੀਨ, ਕੁਨੈਕਟੀਵਿਟੀ ਟੈਕਨਾਲੋਜੀ ਤੇ ਕਰੂਜ਼ ਕੰਟਰੋਲ ਵੀ ਹੈ।

ਫੋਨ ਚੋਰੀ ਹੋਣ 'ਤੇ ਨਾ ਲਵੋ ਟੈਨਸ਼ਨ, ਇਸ ਸੌਖੇ ਤਰੀਕੇ ਨਾਲ ਮਿਲ ਜਾਵੇਗਾ ਗਵਾਚਿਆ ਫੋਨ

Carwale.com ਅਨੁਸਾਰ ਨਿਸਾਨ ਮੈਗਨੀਟ ਵਿੱਚ 1.0-ਲੀਟਰ ਥ੍ਰੀ-ਸਿਲੰਡਰ, ਨੇਚੁਰਲੀ ਐਸਪੀਰੇਟਿਡ ਤੇ ਟਰਬੋਚਾਰਜਡ ਪੈਟਰੋਲ ਇੰਜਨ ਦਿੱਤਾ ਜਾ ਸਕਦਾ ਹੈ। ਪਹਿਲਾਂ ਆਟੋਮੈਟਿਕ ਤੇ ਦੂਜਾ ਇੰਜਣ ਸੀਵੀਟੀ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ।

ਇਹ ਬ੍ਰੇਜ਼ਾ, ਨੈਕਸਨ ਤੇ ਸੋਨੇਟ ਨਾਲ ਮੁਕਾਬਲਾ ਕਰੇਗੀ। ਕੀਆ ਸੋਨੇਟ ਨੂੰ ਪਿਛਲੇ ਮਹੀਨੇ ਹੀ ਭਾਰਤ ਵਿੱਚ ਲਾਂਚ ਕੀਤਾ ਗਿਆ ਸੀ। ਕੀਆ ਮੋਟਰਜ਼ ਇੰਡੀਆ ਨੇ ਸਤੰਬਰ 'ਚ ਭਾਰਤ 'ਚ ਪਹਿਲੀ ਕੰਪੈਕਟ ਐਸਯੂਵੀ-ਸੋਨੇਟ ਲਾਂਚ ਕੀਤੀ ਸੀ।

Car loan Information:

Calculate Car Loan EMI