ਨਵੀਂ ਦਿੱਲੀ: ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਵਾਹਨ ਉਦਯੋਗ ਦੀ ਰਫ਼ਤਾਰ ਕਾਫ਼ੀ ਮੱਠੀ ਕਰ ਦਿੱਤੀ ਹੈ। ਲੌਕਡਾਊਨ ਤੇ ਹੋਰ ਵੱਖੋ-ਵੱਖਰੇ ਰਾਜਾਂ ਵਿੱਚ ਲਾਈਆਂ ਜਾਣ ਵਾਲੀਆਂ ਕੋਰੋਨਾ ਪਾਬੰਦੀਆਂ ਕਾਰਣ ਕਈ ਕਾਰ ਤੇ ਦੋ-ਪਹੀਆ ਕੰਪਨੀਆਂ ਨੇ ਇੱਕ ਤੋਂ ਦੋ ਹਫ਼ਤਿਆਂ ਲਈ ਆਪਣੇ ਪਲਾਂਟਸ ਵਿੱਚ ਉਤਪਾਦਨ ਬੰਦ ਰੱਖਣ ਦਾ ਐਲਾਨ ਕੀਤਾ ਹੈ। ਕੁਝ ਕੰਪਨੀਆਂ ਨੇ ਪਹਿਲਾਂ ਤੋਂ ਐਲਾਨੇ ਸ਼ਟਡਾਊਨ ’ਚ ਵਾਧਾ ਵੀ ਕੀਤਾ ਹੈ। ਹੁਣ ਇਨ੍ਹਾਂ ਕੰਪਨੀਆਂ ਦੀ ਮੁਸੀਬਤ ਹੋਰ ਵਧ ਗਈ ਹੈ ਕਿਉਂਕਿ ਅਪ੍ਰੈਲ ’ਚ ਇਨ੍ਹਾਂ ਦੀ ਵਿਕਰੀ ਵਿੱਚ ਕਾਫ਼ੀ ਗਿਰਾਵਟ ਆਈ ਹੈ।
ਇਸ ਵਰ੍ਹੇ ਮਾਰਚ ਦੇ ਮੁਕਾਬਲੇ ਗੱਡੀਆਂ ਦੀ ਵਿਕਰੀ 30.18 ਫ਼ੀਸਦੀ ਘਟ ਕੇ 12,70,45 ਯੂਨਿਟਸ ਰਹਿ ਗਈ ਹੈ। ਆਟੋਮੋਬਾਈਲ ਕੰਪਨੀਆਂ ਦੇ ਸੰਗਠਨ ਸਿਯਾਮ ਦੇ ਅੰਕੜਿਆਂ ਅਨੁਸਾਰ ਸਾਰੇ ਵਰਗ ਦੀਆਂ ਗੱਡੀਆਂ ਦੀ ਵਿਕਰੀ ਵਿੱਚ ਗਿਰਾਵਟ ਵੇਖੀ ਗਈ। ਯਾਤਰੀ ਗੱਡੀਆਂ ਦੀ ਵਿਕਰੀ 10.07 ਫ਼ੀ ਸਦੀ ਘਟ ਕੇ 2,61,633 ਯੂਨਿਟਸ ਰਹਿ ਗਈ। ਕਾਰਾਂ ਦੀ ਵਿਕਰੀ 10.06 ਫ਼ੀਸਦੀ ਘਟ ਕੇ 1,41,194 ਉੱਤੇ ਯੂਟੀਲਿਟੀ ਵਹੀਕਲ ਦੀ 11.02 ਫ਼ੀ ਸਦੀ ਘਟ ਕੇ 1,08,871 ਉੱਤੇ ਅਤੇ ਵੈਨ ਦੀ 0.31 ਫ਼ੀਸਦੀ ਘਟ ਕੇ 11,568 ਯੂਨਿਟਸ ਉੱਤੇ ਆਈ।
ਪਿਛਲੇ ਵਰ੍ਹੇ ਦੇਸ਼ ’ਚ ਲੱਗੇ ਲੌਕਡਾਊਨ ਕਾਰਣ ਸਿਰਫ਼ 23 ਤਿਪਹੀਆ ਦੀ ਵਿਕਰੀ ਹੋਈ ਸੀ; ਜਦ ਕਿ ਹੋਰ ਦੂਜੇ ਵਰਗ ਵਿੱਚ ਵਿਕਰੀ ਦਾ ਅੰਕੜਾ ਸਿਫ਼ਰ ਸੀ। ਇਸ ਲਈ ਸਿਯਾਮ ਨੇ ਅਪ੍ਰੈਲ 2021 ਦੇ ਅੰਕੜਿਆਂ ਦੀ ਤੁਲਨਾ ਇਸ ਵਰ੍ਹੇ ਮਾਰਚ ਨਾਲ ਕੀਤੀ ਹੈ।
ਦੋਪਹੀਆ ਵਾਹਨਾਂ ਦੀ ਵਿਕਰੀ ਵਿੱਚ ਵੀ ਭਾਰੀ ਗਿਰਾਵਟ ਆਈ ਹੈ। ਅਪ੍ਰੈਲ ’ਚ ਇਸ ਦੀਆਂ 9,95,097 ਇਕਾਈਆਂ ਵਿਕੀਆਂ, ਜੋ ਮਾਰਚ ਦੇ ਮੁਕਾਬਲੇ 33.52 ਫ਼ੀ ਸਦੀ ਘੱਟ ਹੈ। ਬਿਜਲਈ ਦੋ–ਪਹੀਆ ਵਾਹਨਾਂ ਦੀ ਵਿਕਰੀ ਜਿੱਥੇ 84.60 ਫ਼ੀ ਸਦੀ ਵਧ ਕੇ 817 ਉੱਤੇ ਪੁੱਜ ਗਈ, ਉੱਥੇ ਰਵਾਇਤੀ ਦੋਪਹੀਆ ਵਾਹਨਾਂ ਦੇ ਸਾਰੇ ਵਰਗਾਂ ਦੀ ਵਿਕਰੀ ’ਚ ਗਿਰਾਵਟ ਦਰਜ ਕੀਤੀ ਗਈ।
ਇਸ ਤੋਂ ਇਲਾਵਾ ਸਕੂਟਰਾਂ ਦੀ ਵਿਕਰੀ 34.35 ਫ਼ੀਸਦੀ ਘਟ ਕੇ 3,00,462 ਇਕਾਈਆਂ ਉੱਤੇ ਆ ਗਈ। ਮੋਟਰਸਾਈਕਲਾਂ ਦੀ 32.81 ਫ਼ੀਸਦੀ ਘੱਟ ਕੇ 6,67,84 ਯੂਨਿਟਸ ਉੱਤੇ ਆ ਗਈ।
Car loan Information:
Calculate Car Loan EMI