ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਨੇ ਕਿਹਾ ਕਿ ਕੋਰੋਨਾਵਾਇਰਸ ਦੇ ਇਸ ਯੁੱਗ ਵਿੱਚ ਪੇਂਡੂ ਖੇਤਰਾਂ ਵਿੱਚ ਇਸ ਦੀ ਮੰਗ ਸ਼ਹਿਰੀ ਖੇਤਰਾਂ ਨਾਲੋਂ ਬਿਹਤਰ ਹੈ। ਦੱਸ ਦਈਏ ਕਿ ਸ਼ਹਿਰੀ ਖੇਤਰਾਂ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਨਿਰੰਤਰ ਵਾਧਾ ਹੋ ਰਿਹਾ ਹੈ।


ਮਾਰੂਤੀ ਸੁਜ਼ੂਕੀ ਦੇ ਕਾਰਜਕਾਰੀ ਨਿਰਦੇਸ਼ਕ ਸ਼ਸ਼ਾਂਕ ਸ੍ਰੀਵਾਸਤਵ ਨੇ ਕਿਹਾ ਕਿ ਜੂਨ ਵਿੱਚ ਚੰਗੀ ਬਾਰਸ਼ ਕਾਰਨ ਪੇਂਡੂ ਇਲਾਕਿਆਂ ਵਿੱਚ ਇਸ ਦੀ ਮੰਗ ਸ਼ਹਿਰ ਨਾਲੋਂ ਬਿਹਤਰ ਰਹੀ। ਸ਼੍ਰੀਵਾਸਤਵ ਨੇ ਕਿਹਾ, ‘ਇਸ ਵੇਲੇ ਪੇਂਡੂ ਖੇਤਰਾਂ ਵਿੱਚ ਮੰਗ ਸ਼ਹਿਰ ਨਾਲੋਂ ਕਿਤੇ ਬਿਹਤਰ ਹੈ। ਜੂਨ ਵਿੱਚ ਪੇਂਡੂ ਮਾਰਕੀਟ ਵਿੱਚ ਮਾਰੂਤੀ ਦੀ ਵਿਕਰੀ ਦਾ ਹਿੱਸਾ ਹੁਣ 40 ਪ੍ਰਤੀਸ਼ਤ ਹੋ ਗਿਆ ਹੈ।“

ਉਨ੍ਹਾਂ ਨੇ ਅੱਗੇ ਕਿਹਾ ਕਿ ਪੇਂਡੂ ਖੇਤਰ ਕੋਰੋਨਾ ਤੋਂ ਘੱਟ ਪ੍ਰਭਾਵਿਤ ਹਨ। ਸ਼ਹਿਰ ਵਿੱਚ ਕੋਰੋਨਾ ਦਾ ਪ੍ਰਕੋਪ ਹੋਰ ਵਧ ਰਿਹਾ ਹੈ। ਇਸ ਤੋਂ ਇਲਾਵਾ ਇਸ ਸਾਲ ਹਾੜੀ ਦੀ ਫਸਲ ਵੀ ਚੰਗੀ ਸੀ, ਜਿਸ ਕਾਰਨ ਦਿਹਾਤੀ ਬਾਜ਼ਾਰ ਵਧੀਆ ਪਰ ਜੇ ਪਿਛਲੇ ਸਾਲ ਦੀ ਤੁਲਨਾ ਕੀਤਾ ਜਾਵੇ ਤਾਂ ਸ਼ਹਿਰ ਤੇ ਦੇਹਾਤੀ ਦੋਵਾਂ ਖੇਤਰਾਂ ਵਿਚ ਵਿਕਰੀ ਵਿਚ ਕਮੀ ਆਈ ਹੈ।

ਸ਼੍ਰੀਵਾਸਤਵ ਨੇ ਕਿਹਾ ਕਿ ਮਈ ਦੇ ਮੁਕਾਬਲੇ ਜੂਨ ਵਿੱਚ ਵਿਕਰੀ ਕਾਫ਼ੀ ਵਧੀਆ ਰਹੀ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਦੱਸਣਾ ਮੁਸ਼ਕਲ ਹੈ ਕਿ ਕੀ ਵਿਕਰੀ ਦੀ ਇਹ ਗਤੀ ਅੱਗੇ ਵੀ ਜਾਰੀ ਰਹੇਗੀ ਜਾਂ ਨਹੀਂ। ਹਾਲਾਂਕਿ, ਬਹੁਤ ਕੁਝ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਕੋਰੋਨਾ ਕਰਕੇ ਹਾਲਾਤ ਕਿਵੇਂ ਹਨ। ਅਜੇ ਭਵਿੱਖ ਬਾਰੇ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

Car loan Information:

Calculate Car Loan EMI