NO PUC No Fuel Rule : ਰਾਜਧਾਨੀ ਦਿੱਲੀ ਵਿੱਚ ਵਾਹਨ ਚਾਲਕਾਂ ਲਈ ਇੱਕ ਵੱਡਾ ਨਿਯਮ ਲਾਗੂ ਕੀਤਾ ਗਿਆ ਹੈ। ਹੁਣ ਜੇਕਰ ਤੁਹਾਡੇ ਵਾਹਨ ਕੋਲ ਵੈਧ PUC ਸਰਟੀਫਿਕੇਟ ਨਹੀਂ ਹੈ ਤਾਂ ਤੁਹਾਨੂੰ ਪੈਟਰੋਲ, ਡੀਜ਼ਲ ਜਾਂ CNG ਨਹੀਂ ਮਿਲੇਗਾ। ਮੁੱਖ ਮੰਤਰੀ ਰੇਖਾ ਗੁਪਤਾ ਨੇ No PUC ,NO Fuel ਨਿਯਮ ਨੂੰ ਸਥਾਈ ਤੌਰ 'ਤੇ ਲਾਗੂ ਕਰਨ ਦਾ ਫੈਸਲਾ ਕੀਤਾ ਹੈ ਅਤੇ ਸਖ਼ਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਵਧਦੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਜ਼ਰੂਰੀ ਹੈ। ਪਹਿਲਾਂ ਇਹ ਨਿਯਮ ਸਿਰਫ ਉੱਚ ਪ੍ਰਦੂਸ਼ਣ ਪੱਧਰ ਦੇ ਸਮੇਂ ਦੌਰਾਨ ਲਾਗੂ ਕੀਤਾ ਜਾਂਦਾ ਸੀ ਪਰ ਹੁਣ ਇਸਨੂੰ ਹਮੇਸ਼ਾਂ ਲਈ ਲਾਗੂ ਕੀਤਾ ਗਿਆ ਹੈ।
ਬਿਨਾਂ PUC ਨਹੀਂ ਮਿਲੇਗਾ ਤੇਲ
ਨਵੇਂ ਨਿਯਮ ਦੇ ਤਹਿਤ ਕਿਸੇ ਵੀ ਵਾਹਨ ਨੂੰ ਪੈਟਰੋਲ ਪੰਪ ਜਾਂ ਗੈਸ ਸਟੇਸ਼ਨ 'ਤੇ ਤਾਂ ਹੀ ਤੇਲ ਮਿਲੇਗਾ ਜੇਕਰ ਉਸ ਕੋਲ ਵੈਧ PUC ਸਰਟੀਫਿਕੇਟ ਹੋਵੇ। ਇਸ ਵਿੱਚ ਪੈਟਰੋਲ, ਡੀਜ਼ਲ, CNG ਅਤੇ LPG ਸ਼ਾਮਲ ਹਨ। ਸਰਕਾਰ ਦੇ ਅਨੁਸਾਰ ਵਾਹਨ ਰਜਿਸਟ੍ਰੇਸ਼ਨ ਦੇ ਇੱਕ ਸਾਲ ਬਾਅਦ PUC ਸਰਟੀਫਿਕੇਟ ਆਮ ਤੌਰ 'ਤੇ ਲਾਜ਼ਮੀ ਹੁੰਦਾ ਹੈ। ਇਸ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਵਾਹਨ ਬਿਨਾਂ ਵੈਧ PUC ਸਰਟੀਫਿਕੇਟਾਂ ਦੇ ਸੜਕਾਂ 'ਤੇ ਚੱਲ ਰਹੇ ਹਨ, ਜਿਸ ਨਾਲ ਪ੍ਰਦੂਸ਼ਣ ਵਧ ਰਿਹਾ ਹੈ।
ਕਈ ਵਿਭਾਗ ਸਾਂਝੇ ਤੌਰ 'ਤੇ ਨਿਗਰਾਨੀ ਕਰਨਗੇ
ਇਸ ਨਿਯਮ ਨੂੰ ਲਾਗੂ ਕਰਨ ਲਈ ਟ੍ਰੈਫਿਕ ਪੁਲਿਸ, ਟ੍ਰਾਂਸਪੋਰਟ ਵਿਭਾਗ, MCD ਅਤੇ ਵਾਤਾਵਰਣ ਵਿਭਾਗ ਦੀਆਂ ਟੀਮਾਂ ਨਿਯਮਤ ਜਾਂਚ ਕਰਨਗੀਆਂ। ਪੈਟਰੋਲ ਪੰਪ ਆਪਰੇਟਰਾਂ ਨੂੰ ਵੀ ਸਖ਼ਤ ਹਦਾਇਤ ਕੀਤੀ ਗਈ ਹੈ ਕਿ ਉਹ ਬਿਨਾਂ ਵੈਧ PUC ਸਰਟੀਫਿਕੇਟਾਂ ਦੇ ਵਾਹਨਾਂ ਨੂੰ ਫਿਊਲ ਨਾ ਦੇਣ। ਦੂਜੇ ਰਾਜਾਂ ਤੋਂ ਆਉਣ ਵਾਲੇ ਵਾਹਨਾਂ ਦੀ ਵੀ ਜਾਂਚ ਕੀਤੀ ਜਾਵੇਗੀ ਤਾਂ ਜੋ ਨਿਯਮ ਦਾ ਸਹੀ ਪਾਲਣ ਹੋ ਸਕੇ। ਵੈਧ PUC ਸਰਟੀਫਿਕੇਟ ਤੋਂ ਬਿਨਾਂ ਫੜੇ ਗਏ ਕਿਸੇ ਵੀ ਵਿਅਕਤੀ ਨੂੰ ₹10,000 ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਜੇਕਰ ਵਾਹਨ ਬਹੁਤ ਜ਼ਿਆਦਾ ਧੂੰਆਂ ਛੱਡਦਾ ਪਾਇਆ ਜਾਂਦਾ ਹੈ, ਤਾਂ ਇਸਨੂੰ ਜ਼ਬਤ ਵੀ ਕੀਤਾ ਜਾ ਸਕਦਾ ਹੈ।
ਇੰਝ ਚੈੱਕ ਅਤੇ ਡਾਊਨਲੋਡ ਕਰਨਾ ਹੋਵੇਗਾ PUC
ਜੇਕਰ ਤੁਹਾਨੂੰ ਆਪਣੇ ਵਾਹਨ ਦਾ PUC ਸਟੇਟਸ ਚੈੱਕ ਕਰਨਾ ਜਾਂ ਸਰਟੀਫਿਕੇਟ ਡਾਊਨਲੋਡ ਕਰਨਾ ਹੈ ਤਾਂ ਤੁਸੀਂ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੀ ਪਰਿਵਾਹਨ ਵੈੱਬਸਾਈਟ 'ਤੇ ਜਾ ਕੇ ਵਾਹਨ ਨੰਬਰ ਦਰਜ ਕਰ ਕੇ ਸਟੇਸਟ ਦੇਖ ਸਕਦੇ ਹੋ। PUC ਸਰਟੀਫਿਕੇਟ ਨੂੰ ਉੱਥੋਂ ਡਾਊਨਲੋਡ ਜਾਂ ਪ੍ਰਿੰਟ ਵੀ ਕੀਤਾ ਜਾ ਸਕਦਾ ਹੈ। ਜੇਕਰ ਸਰਟੀਫਿਕੇਟ ਐਸਪਾਇਰ ਹੋ ਚੁੱਕਾ ਹੈ ਤਾਂ ਤੁਹਾਨੂੰ ਨਜ਼ਦੀਕੀ PUC ਕੇਂਦਰ 'ਤੇ ਆਪਣੇ ਵਾਹਨ ਦੀ ਜਾਂਚ ਕਰਵਾਉਣੀ ਹੋਵੇਗੀ, ਜਿਸ ਤੋਂ ਬਾਅਦ ਇੱਕ ਨਵਾਂ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ। ਹਾਲਾਂਕਿ, ਨਵੇਂ ਨਿਯਮਾਂ ਨੇ ਵਾਹਨ ਮਾਲਕਾਂ ਦੀ ਜ਼ਿੰਮੇਵਾਰੀ ਵਧਾ ਦਿੱਤੀ ਹੈ। ਜੇਕਰ ਤੁਹਾਡੇ ਕੋਲ ਵੈਧ PUC ਨਹੀਂ ਹੈ ਤਾਂ ਤੁਹਾਨੂੰ ਪੈਟਰੋਲ ਪੰਪ ਤੋਂ ਸਿੱਧਾ ਫਿਊਲ ਦੇਣ ਤੋਂ ਇਨਕਾਰ ਕੀਤਾ ਜਾ ਸਕਦਾ ਹੈ, ਜੋ ਤੁਹਾਡੇ ਰੋਜ਼ਾਨਾ ਦੇ ਸਫ਼ਰ ਨੂੰ ਪ੍ਰਭਾਵਿਤ ਕਰ ਸਕਦਾ ਹੈ।
Car loan Information:
Calculate Car Loan EMI