Digilocker traffic challan Car papers Car RC Car driving licence new motor vehicle act challan fines traffic rule violation: ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਨਾ ਸਾਡੀ ਯਾਤਰਾ ਨੂੰ ਸੁਰੱਖਿਅਤ ਬਣਾਉਂਦਾ ਹੈ। ਸਾਰਿਆਂ ਨੂੰ ਟ੍ਰੈਫ਼ਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ। ਅਜਿਹਾ ਕਰਨ ਨਾਲ ਤੁਸੀਂ ਆਪਣੀ ਯਾਤਰਾ ਨੂੰ ਸੁਰੱਖਿਅਤ ਕਰ ਸਕਦੇ ਹੋ ਤੇ ਨਾਲ ਹੀ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ ਜੁਰਮਾਨੇ ਤੋਂ ਵੀ ਬਚ ਸਕਦੇ ਹੋ। ਮੌਜੂਦਾ ਸਮੇਂ 'ਚ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ ਭਾਰੀ ਜੁਰਮਾਨੇ ਦੇਣੇ ਪੈਂਦੇ ਹਨ। ਇਹ ਤੁਹਾਡਾ ਬਜਟ ਵੀ ਖਰਾਬ ਕਰ ਸਕਦਾ ਹੈ।


ਅਜਿਹੇ 'ਚ ਤੁਹਾਨੂੰ ਟ੍ਰੈਫਿਕ ਨਿਯਮਾਂ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਟ੍ਰੈਫਿਕ ਨਿਯਮਾਂ ਅਨੁਸਾਰ ਕਾਰ ਚਲਾਉਂਦੇ ਸਮੇਂ ਤੁਹਾਡੇ ਕੋਲ ਇਸ ਦੇ ਕਾਗਜ਼ਾਤ (ਆਰਸੀ, ਪ੍ਰਦੂਸ਼ਣ ਤੇ ਬੀਮਾ ਆਦਿ) ਤੇ ਤੁਹਾਡਾ ਡਰਾਈਵਿੰਗ ਲਾਇਸੈਂਸ ਤੁਹਾਡੇ ਨਾਲ ਹੋਣਾ ਚਾਹੀਦਾ ਹੈ, ਨਹੀਂ ਤਾਂ ਤੁਹਾਡਾ ਚਲਾਨ ਹੋ ਸਕਦਾ ਹੈ। ਹਾਲਾਂਕਿ ਤੁਸੀਂ ਇਸ ਦੀ ਹਾਰਡ ਕਾਪੀ ਆਪਣੇ ਕੋਲ ਰੱਖਣ ਤੋਂ ਬਚ ਸਕਦੇ ਹੋ ਤੇ ਪੁਲਿਸ ਵੀ ਚਲਾਨ ਨਹੀਂ ਕੱਟੇਗੀ, ਜਾਣੋ ਕਿਵੇਂ?


ਦਰਅਸਲ, ਤੁਸੀਂ ਇਸ ਨਾਲ ਸਬੰਧਤ ਆਪਣੇ ਸਾਰੇ ਕਾਗਜ਼ਾਤ(ਆਰਸੀ, ਪ੍ਰਦੂਸ਼ਣ ਤੇ ਬੀਮਾ ਆਦਿ) ਡਿਜ਼ੀਲੌਕਰ (DigiLocker) ਪਲੇਟਫ਼ਾਰਮ ਜਾਂ ਐਮ-ਪਰਿਵਹਨ (mParivahan) ਮੋਬਾਈਲ ਐਪ 'ਚ ਡਿਜ਼ੀਟਲ ਰੂਪ 'ਚ ਰੱਖ ਸਕਦੇ ਹੋ। ਇਹ ਤੁਹਾਨੂੰ ਪੇਪਰਾਂ ਦੀਆਂ ਹਾਰਡ ਕਾਪੀਆਂ ਆਪਣੇ ਕੋਲ ਰੱਖਣ ਦੀ ਪ੍ਰੇਸ਼ਾਨੀ ਤੋਂ ਬਚਾਏਗਾ। ਜੇਕਰ ਪੁਲਿਸ ਤੁਹਾਨੂੰ ਤੁਹਾਡੀ ਕਾਰ ਦੇ ਕਾਗਜ਼ਾਤ ਤੇ ਡਰਾਈਵਿੰਗ ਲਾਇਸੰਸ ਦਿਖਾਉਣ ਲਈ ਕਹਿੰਦੀ ਹੈ ਤਾਂ ਤੁਸੀਂ ਉਨ੍ਹਾਂ ਨੂੰ ਡਿਜ਼ੀਲੌਕਰ ਜਾਂ ਐਮ-ਪਰਿਵਾਹਨ ਐਪ 'ਚ ਵਿਖਾ ਸਕਦੇ ਹੋ।


ਇਨ੍ਹਾਂ ਦੋਵਾਂ ਪਲੇਟਫਾਰਮਾਂ 'ਤੇ ਰੱਖੇ ਗਏ ਤੁਹਾਡੇ ਕਾਗਜ਼ਾਂ ਦੀ ਡਿਜ਼ੀਟਲ ਕਾਪੀ ਪੂਰੀ ਤਰ੍ਹਾਂ ਵੈਧ ਹੈ। ਕੇਂਦਰੀ ਟਰਾਂਸਪੋਰਟ ਅਤੇ ਹਾਈਵੇਜ਼ ਮੰਤਰਾਲੇ ਦੇ ਆਦੇਸ਼ ਤੋਂ ਬਾਅਦ ਸਾਰੇ ਸੂਬਿਆਂ 'ਚ ਐਮ-ਪਰਿਵਾਹਨ ਐਪ ਤੇ ਡਿਜ਼ੀਲੌਕਰ 'ਚ ਮੌਜੂਦ ਦਸਤਾਵੇਜ਼ਾਂ ਨੂੰ ਸਵੀਕਾਰ ਕਰਨਾ ਲਾਜ਼ਮੀ ਹੋ ਗਿਆ ਹੈ। ਦੱਸ ਦੇਈਏ ਕਿ DigiLocker ਇੱਕ ਤਰ੍ਹਾਂ ਦਾ ਡਿਜ਼ੀਟਲ ਲਾਕਰ ਹੈ, ਜਿਸ ਨੂੰ ਪੀਐਮ ਮੋਦੀ ਨੇ ਜੁਲਾਈ 2015 'ਚ ਲਾਂਚ ਕੀਤਾ ਸੀ।


ਡਿਜ਼ੀਲੌਕਰ 'ਚ ਅਕਾਊਂਟ ਕਿਵੇਂ ਬਣਾਈਏ?



  • digitallocker.gov.in ਵੈੱਬਸਾਈਟ 'ਤੇ ਜਾਓ ਤੇ Sign Up 'ਤੇ ਕਲਿੱਕ ਕਰੋ।

  • ਇੱਥੇ ਤੁਹਾਨੂੰ ਨਾਮ, ਜਨਮ ਮਿਤੀ, ਮੋਬਾਈਲ ਨੰਬਰ, ਈਮੇਲ ਆਈਡੀ ਆਦਿ ਦੀ ਲੋੜ ਹੋਵੇਗੀ।

  • 12 ਅੰਕਾਂ ਦਾ ਆਧਾਰ ਨੰਬਰ ਦਰਜ ਕਰੋ।

  • ਹੁਣ ਤੁਹਾਨੂੰ 2 ਆਪਸ਼ਨ ਮਿਲਣਗੇ - OTP ਤੇ ਫਿੰਗਰਪ੍ਰਿੰਟ। ਇਨ੍ਹਾਂ ਵਿੱਚੋਂ ਕੋਈ ਵੀ ਚੁਣੋ।

  • ਇੱਕ ਵਾਰ ਇਸ ਦੀ ਪੁਸ਼ਟੀ ਹੋਣ ਤੋਂ ਬਾਅਦ ਤੁਸੀਂ ਇੱਕ ਯੂਜਰਨੇਮ ਤੇ ਪਾਸਵਰਡ ਬਣਾ ਸਕੋਗੇ।

  • ਹੁਣ ਤੁਸੀਂ ਡਿਜ਼ੀਲੌਕਰ 'ਤੇ ਲੌਗਇਨ ਕਰ ਸਕੋਗੇ।



ਇਹ ਵੀ ਪੜ੍ਹੋ: Stock Market Opening: ਸ਼ੇਅਰ ਬਾਜ਼ਾਰ 'ਚ ਰੌਣਕ, ਸੈਂਸੈਕਸ 58300 ਤੋਂ ਉੱਪਰ ਖੁੱਲ੍ਹਿਆ, ਨਿਫਟੀ 17400 ਤੋਂ ਪਾਰ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904


Car loan Information:

Calculate Car Loan EMI