Ola Electric Scooter: ਓਲਾ ਇਲੈਕਟ੍ਰਿਕ ਨੇ ਇਸ ਮਹੀਨੇ ਆਪਣੇ ਸਕੂਟਰ 'ਤੇ ਧਮਾਕੇਦਾਰ ਪੇਸ਼ਕਸ਼ ਜਾਰੀ ਕੀਤੀ ਹੈ। ਜੁਲਾਈ ਮਹੀਨੇ 'ਚ ਓਲਾ ਇਲੈਕਟ੍ਰਿਕ ਸਕੂਟਰ 'ਤੇ ਬੰਪਰ ਡਿਸਕਾਊਂਟ ਆਫਰ ਦਿੱਤਾ ਜਾ ਰਿਹਾ ਹੈ। ਇਸ ਆਫਰ ਦੇ ਕਾਰਨ ਇਲੈਕਟ੍ਰਿਕ ਸਕੂਟਰ ਦੀ ਖ਼ਰੀਦ 'ਤੇ 20 ਹਜ਼ਾਰ ਰੁਪਏ ਤੱਕ ਦੀ ਬਚਤ ਕੀਤੀ ਜਾ ਸਕਦੀ ਹੈ। ਇਹ ਆਫਰ Ola ਦੇ S1 Pro, S1 Air, S1 'ਤੇ ਦਿੱਤਾ ਜਾ ਰਿਹਾ ਹੈ ਓਲਾ ਦੇ ਇਸ ਆਫਰ ਦੀ ਆਖ਼ਰੀ ਮਿਤੀ 17 ਜੁਲਾਈ ਹੈ।
ਓਲਾ S1 Pro ਤੇ S1 Air
Ola S1 Pro ਅਤੇ S1 ਏਅਰ ਇਲੈਕਟ੍ਰਿਕ ਸਕੂਟਰਾਂ 'ਤੇ 15,000 ਰੁਪਏ ਤੱਕ ਦੀ ਛੋਟ ਦਿੱਤੀ ਜਾ ਰਹੀ ਹੈ। ਓਲਾ ਦਾ ਕਹਿਣਾ ਹੈ ਕਿ ਇਨ੍ਹਾਂ ਸਕੂਟਰਾਂ 'ਤੇ 17 ਜੁਲਾਈ ਤੱਕ ਇਲੈਕਟ੍ਰਿਕ ਮੋਬਿਲਿਟੀ ਪ੍ਰਮੋਸ਼ਨ ਸਕੀਮ ਸਬਸਿਡੀ ਦੇ ਲਾਭ ਦਿੱਤੇ ਜਾ ਰਹੇ ਹਨ। ਓਲਾ ਲਾਈਨ-ਅੱਪ 'ਚ ਸਭ ਤੋਂ ਮਹਿੰਗਾ ਇਲੈਕਟ੍ਰਿਕ ਸਕੂਟਰ S1 Pro ਹੈ। Ola S1 Pro ਦੀ ਐਕਸ-ਸ਼ੋਰੂਮ ਕੀਮਤ 1.29 ਲੱਖ ਰੁਪਏ ਹੈ। ਓਲਾ S1 ਏਅਰ ਦੀ ਐਕਸ-ਸ਼ੋਰੂਮ ਕੀਮਤ 1.01 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਪਿਛਲੇ ਮਹੀਨੇ ਜੂਨ 'ਚ ਵੀ ਓਲਾ ਦੇ ਇਨ੍ਹਾਂ ਦੋਵਾਂ ਸਕੂਟਰਾਂ 'ਤੇ ਅਜਿਹਾ ਹੀ ਆਫਰ ਜਾਰੀ ਕੀਤਾ ਗਿਆ ਸੀ।
Ola S1 X
Ola S1X 'ਤੇ ਬੰਪਰ ਡਿਸਕਾਊਂਟ ਵੀ ਦਿੱਤਾ ਜਾ ਰਿਹਾ ਹੈ ਇਸ ਸਕੂਟਰ ਨੂੰ ਖਰੀਦਣ 'ਤੇ 12,500 ਰੁਪਏ ਦੀ ਬਚਤ ਕੀਤੀ ਜਾ ਸਕਦੀ ਹੈ। ਓਲਾ ਦੇ ਇਲੈਕਟ੍ਰਿਕ ਸਕੂਟਰਾਂ ਦੀ ਸੂਚੀ ਵਿੱਚ ਇਸ EV ਦੀ ਕੀਮਤ ਸਭ ਤੋਂ ਘੱਟ ਹੈ। ਇਸ ਸਕੂਟਰ ਦੀ ਐਕਸ-ਸ਼ੋਰੂਮ ਕੀਮਤ 75 ਹਜ਼ਾਰ ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਹ ਸਕੂਟਰ ਦੋ ਬੈਟਰੀ ਪੈਕ ਦੇ ਵਿਕਲਪ ਦੇ ਨਾਲ ਬਾਜ਼ਾਰ ਵਿੱਚ ਉਪਲਬਧ ਹੈ, ਜੋ ਇੱਕ ਵਾਰ ਚਾਰਜਿੰਗ ਵਿੱਚ 190 ਕਿਲੋਮੀਟਰ ਦੀ ਰੇਂਜ ਦਿੰਦਾ ਹੈ।
Ola S1 X+
Ola S1X+ 'ਤੇ 20 ਹਜ਼ਾਰ ਰੁਪਏ ਤੱਕ ਦਾ ਸਭ ਤੋਂ ਜ਼ਿਆਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ ਪਿਛਲੇ ਮਹੀਨੇ ਦੇ ਮੁਕਾਬਲੇ ਇਸ ਈਵੀ 'ਤੇ 5,000 ਰੁਪਏ ਜ਼ਿਆਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਹ ਸਕੂਟਰ 3 kWh ਬੈਟਰੀ ਪੈਕ ਦੇ ਨਾਲ ਆਉਂਦਾ ਹੈ, ਜਿਸ ਕਾਰਨ ਇਹ EV ਇੱਕ ਵਾਰ ਚਾਰਜਿੰਗ ਵਿੱਚ 151 ਕਿਲੋਮੀਟਰ ਦੀ ਦੂਰੀ ਤੈਅ ਕਰ ਸਕਦਾ ਹੈ। ਇਸ ਇਲੈਕਟ੍ਰਿਕ ਸਕੂਟਰ ਦੀ ਐਕਸ-ਸ਼ੋਰੂਮ ਕੀਮਤ 85 ਹਜ਼ਾਰ ਰੁਪਏ ਹੈ।
Car loan Information:
Calculate Car Loan EMI