ਨਵੀਂ ਦਿੱਲੀ: ਜੇ ਆਪਣੇ ਵਾਹਨ ਦੀ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ, ਤਾਂ ਇਸ ਸਬੰਧੀ ਆਨਲਾਈਨ ਸੇਵਾ ਨੂੰ ਵਰਤੋ। ਇਸ ਦੇ ਕਈ ਫ਼ਾਇਦੇ ਹਨ। ਕੋਰੋਨਾ ਮਹਾਮਾਰੀ ਦੇ ਚੱਲਦਿਆਂ ਭੀੜ-ਭੜੱਕੇ ਵਾਲੀਆਂ ਥਾਵਾਂ ਤੋਂ ਬਚਣ ਲਈ ਆਨਲਾਈਨ ਬੀਮਾ ਕਰਨ ਦਾ ਕਾਫ਼ੀ ਫ਼ਇਦਾ ਹੈ। ਆਨਲਾਈਨ ਇੰਸ਼ੋਰੈਂਸ ਦੇ ਇਹ 5 ਵੱਡੇ ਫ਼ਾਇਦੇ ਹਨ:


ਆਨਲਾਈਨ ਸੇਵਾ ਨਾਲ ਤੁਹਾਡੇ ਸਮੇਂ ਦੀ ਬਹੁਤ ਬੱਚਤ ਹੁੰਦੀ ਹੈ। ਜੇ ਤੁਸੀਂ ਦਫ਼ਤਰ ’ਚ ਜਾ ਕੇ ਇੰਸ਼ੋਰੈਂਸ ਕਰਵਾਉਂਦੇ ਹੋ, ਤਾਂ ਕਈ ਵਾਰ ਤੁਹਾਨੂੰ ਡਾਕੂਮੈਂਟੇਸ਼ਨ ਲਈ ਘੁੰਮਣਾ ਪੈਂਦਾ ਹੈ।


ਇਸ ਦੇ ਨਾਲ ਹੀ ਆਨਲਾਈਨ ਇੰਸ਼ੋਰੈਂਸ ਕਰਵਾਉਂਦੇ ਸਮੇਂ ਤੁਹਾਨੂੰ ਵਧੀਆ ਕਸਟਮਰ-ਸਰਵਿਸ ਮਿਲਦੀ ਹੈ। ਤੁਹਾਨੂੰ ਕਿਸੇ ਵੀ ਵੇਲੇ ਆਨਲਾਈਨ ਪਾਲਿਸੀ ਨਾਲ ਜੁੜੀ ਹਰ ਤਰ੍ਹਾਂ ਦੀ ਜਾਣਕਾਰੀ ਮਿਲ ਜਾਂਦੀ ਹੈ।


ਆਨਲਾਈਨ ਇੰਸ਼ੋਰੈਂਸ ਨਾਲ ਪੈਸੇ ਦੀ ਵੀ ਬੱਚਤ ਹੁੰਦੀ ਹੈ। ਤੁਹਾਨੂੰ ਉੱਥੇ ਬ੍ਰੋਕਰ ਜਾਂ ਏਜੰਟ ਦਾ ਕਮਿਸ਼ਨ ਦੇਣ ਤੋਂ ਛੁਟਕਾਰਾ ਮਿਲ ਜਾਂਦਾ ਹੈ। ਜੇ ਤੁਸੀਂ ਆਪਣੇ ਵਾਹਨ ’ਚ ਐਂਟੀ ਥੈਫ਼ਟ ਡਿਵਾਈਸ ਲਵਾਇਆ ਹੈ, ਜਾਂ ਤੁਸੀਂ ਜੇ ਕਿਸੇ ਆਟੋਮੋਬਾਇਲ ਐਸੋਸੀਏਸ਼ਨ ਦੇ ਮੈਂਬਰ ਹੋ, ਤਾਂ ਤੁਹਾਨੂੰ ਵੱਖਰੀ ਛੋਟ ਮਿਲਦੀ ਹੈ।


ਆਨਲਾਈਨ ਵਹੀਕਲ ਇੰਸ਼ੋਰੈਂਸ ਕਰਵਾਉਂਦੇ ਸਮੇਂ ਤੁਸੀਂ ਕਿਸੇ ਦੂਜੇ ਪਲੈਨ ਨਾਲ ਤੁਲਨਾ ਵੀ ਕਰ ਸਕਦੇ ਹੋ ਤੇ ਇੰਝ ਵਧੀਆ ਪਾਲਿਸੀ ਚੁਣ ਸਕਦੇ ਹੋ।


ਉਂਝ ਵੀ ਕੋਰੋਨਾ ਕਾਲ ਤੋਂ ਬਚਣ ਲਈ ਆਨਲਾਈਨ ਲੈਣ-ਦੇਣ ਹੀ ਸੁਰੱਖਿਅਤ ਰਹਿੰਦਾ ਹੈ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕਟਵਿੱਟਰਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

 

ਇਹ ਵੀ ਪੜ੍ਹੋ:


 


Car loan Information:

Calculate Car Loan EMI