Ducati Multistrada V4 RS in India: Ducati India ਨੇ Multistrada V4 RS ਨੂੰ ਆਪਣੀ ਵੈੱਬਸਾਈਟ 'ਤੇ ਡਿਸਪਲੇ ਕੀਤਾ ਹੈ। ਡੁਕਾਟੀ ਮਲਟੀਸਟ੍ਰਾਡਾ ਇਕ ਦਮਦਾਰ ਬਾਈਕ ਹੈ। ਇਹ ਬਾਈਕ ਆਫ-ਰੋਡ ਮੋਡ 'ਚ ਦਮਦਾਰ ਪਰਫਾਰਮੈਂਸ ਦਿੰਦੀ ਹੈ। Panigale ਦੀ ਤਰ੍ਹਾਂ ਮਲਟੀਸਟ੍ਰਾਡਾ V4 RS 'ਚ V4 ਇੰਜਣ ਹੈ, ਜੋ ਮੋਟਰਸਾਈਕਲ ਨੂੰ ਮਜ਼ਬੂਤ ​​ਪਾਵਰ ਦੇਣ ਲਈ ਜਾਣਿਆ ਜਾਂਦਾ ਹੈ।


ਡੁਕਾਟੀ ਦੀ ਇਸ ਬਾਈਕ ਦਾ ਪਾਵਰਫੁੱਲ ਇੰਜਣ
Ducati Multistrada V4 RS ਵਿੱਚ 1,103cc Desmosedici stradale V4 ਇੰਜਣ ਹੈ, ਜੋ 12,250 rpm 'ਤੇ 177 bhp ਦੀ ਪਾਵਰ ਪੈਦਾ ਕਰਦਾ ਹੈ ਅਤੇ 9,500 rpm 'ਤੇ 118 Nm ਦਾ ਟਾਰਕ ਜਨਰੇਟ ਕਰਦਾ ਹੈ। ਇਹ ਇੰਜਣ ਮਲਟੀਸਟ੍ਰਾਡਾ V4 RS ਨੂੰ ਆਪਣੀ ਕਲਾਸ ਦੀ ਸਭ ਤੋਂ ਪਾਵਰਫੁੱਲ ਬਾਈਕ ਬਣਾ ਰਿਹਾ ਹੈ।


ਮਲਟੀਸਟ੍ਰਾਡਾ V4 'ਤੇ ਨਜ਼ਰ ਮਾਰੀਏ ਤਾਂ ਇਸ 'ਚ Granturismo ਇੰਜਣ ਹੈ, ਜੋ 170 bhp ਦੀ ਪਾਵਰ ਦਿੰਦਾ ਹੈ। RS ਹੋਣ ਨਾਲ ਹੋਰ ਅੱਪਗਰੇਡਾਂ ਦੇ ਨਾਲ-ਨਾਲ Akrapovic exhaust ਦਾ ਵੀ ਫਾਇਦਾ ਮਿਲਦਾ ਹੈ।


Ducati Multistrada V4 RS ਦੇ ਫੀਚਰਸ
Ducati Multistrada V4 RS 'ਚ ਕਈ ਹਲਕੇ ਭਾਰ ਵਾਲੇ ਕੰਪੋਨੈਂਟ ਲਿਆਂਦੇ ਗਏ ਹਨ। ਇਸ ਬਾਈਕ ਦਾ ਵਜ਼ਨ ਮਲਟੀਸਟ੍ਰਾਡਾ V4 ਪਾਈਕਸ ਪੀਕ ਤੋਂ 3 ਕਿਲੋ ਘੱਟ ਹੈ। ਮਲਟੀਸਟ੍ਰਾਡਾ V4 RS 17-ਇੰਚ ਦੇ Marchesini ਐਲੂਮੀਨੀਅਮ ਪਹੀਏ ਲੱਗੇ ਹਨ ਅਤੇ ਇਸਦੇ ਟਾਈਟੇਨੀਅਮ ਸਬਫ੍ਰੇਮ ਦਾ ਭਾਰ ਹੋਰ ਵੇਰੀਐਂਟਸ ਨਾਲੋਂ 2.5 ਕਿਲੋ ਘੱਟ ਹੈ।


ਇਸ ਦੇ ਫਰੰਟ ਵ੍ਹੀਲ ਵਿੱਚ ਰੇਡੀਅਲੀ ਮਾਊਂਟਡ Brembo Stylema ਮੋਨੋਬਲਾਕ 4-ਪਿਸਟਨ ਟਵਿਨ 330 mm ਸੈਮੀ-ਫਲੋਟਿੰਗ ਡਿਸਕ ਬ੍ਰੇਕ ਅਤੇ ਇੱਕ ਰੇਡੀਅਲ ਮਾਸਟਰ ਸਿਲੰਡਰ ਵੀ ਦਿੱਤਾ ਗਿਆ ਹੈ। ਰੀਅਰ ਵ੍ਹੀਲ ਲਈ, Brembo 2-ਪਿਸਟਨ ਫਲੋਟਿੰਗ ਕੈਲੀਪਰ ਦੇ ਨਾਲ 265 mm ਡਿਸਕ ਬ੍ਰੇਕ ਦਿੱਤੀ ਗਈ ਹੈ।


ਡੁਕਾਟੀ ਦੀ ਪਾਵਰਫੁੱਲ ਬਾਈਕ ਦੀ ਕੀਮਤ
ਜੇਕਰ ਅਸੀਂ ਇਸ ਬਾਈਕ ਦੇ ਇਲੈਕਟ੍ਰਾਨਿਕ ਫਰੰਟ ਦੀ ਗੱਲ ਕਰੀਏ ਤਾਂ ਮਲਟੀਸਟ੍ਰਾਡਾ V4 RS ਦੇ ਚਾਰ ਮੋਡ ਹਨ- ਫੁੱਲ, ਹਾਈ, ਮੀਡੀਅਮ ਅਤੇ ਲੋਅ। ਇਸ ਬਾਈਕ 'ਚ ਟ੍ਰੈਕਸ਼ਨ ਕੰਟਰੋਲ, ਵ੍ਹੀਲ ਕੰਟਰੋਲ, ਇੰਜਣ ਬ੍ਰੇਕ ਕੰਟਰੋਲ, ਚਾਰ ਰਾਈਡ ਮੋਡ ਅਤੇ ਫੁੱਲ ਪਾਵਰ ਮੋਡ ਵਰਗੇ ਕਈ ਫੀਚਰਸ ਹਨ। ਇਸ ਬਾਈਕ ਦੀ ਕੀਮਤ ਕਰੀਬ 30 ਲੱਖ ਰੁਪਏ ਹੋ ਸਕਦੀ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


Car loan Information:

Calculate Car Loan EMI