E85 Fuel in India: ਭਾਰਤ ਨੇ ਪੈਟਰੋਲ ਦੇ ਆਪਸ਼ਨ ਦੇ ਤੌਰ ‘ਤੇ ਈਥਾਨੌਲ-ਮਿਕਸ ਫਿਊਲ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ਵੱਲ ਇੱਕ ਵੱਡਾ ਕਦਮ ਚੁੱਕਿਆ ਹੈ। ਦੇਸ਼ ਦਾ ਪਹਿਲਾ E85 ਫਿਊਲ ਸਟੇਸਨ ਨਵੀਂ ਦਿੱਲੀ ਦੇ ਪੂਸਾ ਰੋਡ 'ਤੇ ਖੁੱਲ੍ਹਿਆ ਹੈ। E85 ਵਿੱਚ 85 ਪ੍ਰਤੀਸ਼ਤ ਈਥਾਨੌਲ ਅਤੇ 15 ਪ੍ਰਤੀਸ਼ਤ ਪੈਟਰੋਲ ਹੈ। ਇਸਦੀ ਕੀਮਤ ₹82.12 ਪ੍ਰਤੀ ਲੀਟਰ ਹੈ, ਜੋ ਕਿ ਮੌਜੂਦਾ E20 ਪੈਟਰੋਲ ਨਾਲੋਂ ਲਗਭਗ ₹20 ਸਸਤਾ ਹੈ।
ਪਹਿਲੀ ਨਜ਼ਰ 'ਚ ਇਹ ਫਿਊਲ ਆਕਰਸ਼ਕ ਲੱਗਦਾ ਹੈ ਕਿਉਂਕਿ ਇਸ ਨਾਲ ਡਰਾਈਵਿੰਗ ਦਾ ਖਰਚਾ ਘੱਟ ਹੋ ਸਕਦਾ ਹੈ ਅਤੇ ਵਾਤਾਵਰਣ ਨੂੰ ਘੱਟ ਨੁਕਸਾਨ ਪਹੁੰਚਾਉਂਦਾ ਹੈ। ਹਾਲਾਂਕਿ, ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਭਾਰਤ ਵਿੱਚ ਇਸ ਸਮੇਂ ਲਗਭਗ ਕੋਈ ਵੀ ਅਜਿਹੀਆਂ ਕਾਰਾਂ ਨਹੀਂ ਹਨ, ਜਿਹੜੀਆਂ E85 ਫਿਊਲ 'ਤੇ ਚੱਲ ਸਕਣ।
ਮਾਰੂਤੀ ਨੇ ਫਲੈਕਸ-ਫਿਊਲ ਵੈਗਨਆਰ ਕੀਤੀ ਪੇਸ਼
ਮਾਰੂਤੀ ਸੁਜ਼ੂਕੀ ਨੇ ਹਾਲ ਹੀ ਵਿੱਚ ਫਲੈਕਸ-ਫਿਊਲ ਤਕਨਾਲੋਜੀ ਵਾਲੀ ਵੈਗਨਆਰ ਪੇਸ਼ ਕੀਤੀ ਹੈ, ਪਰ ਇਹ ਸਿਰਫ ਕਮਰਸ਼ੀਅਲ ਯੂਜ਼ ਲਈ ਮੌਜੂਦ ਹੈ। ਆਮ ਖਪਤਕਾਰਾਂ ਲਈ ਅਜਿਹੀਆਂ ਗੱਡੀਆਂ ਦੀ ਵਿਕਰੀ ਉਦੋਂ ਹੋਣੀ ਸ਼ੁਰੂ ਹੋਵੇਗੀ, ਜਦੋਂ E85 ਫਿਊਲ ਨੈੱਟਵਰਕ ਦੇਸ਼ ਦੇ ਹੋਰ ਸ਼ਹਿਰਾਂ ਤੱਕ ਵੀ ਫੈਲ ਜਾਵੇਗਾ। ਸਰਕਾਰ ਅਤੇ ਤੇਲ ਕੰਪਨੀਆਂ ਸ਼ੁਰੂ ਵਿੱਚ 50 ਤੋਂ 100 E85 ਸਟੇਸ਼ਨ ਖੋਲ੍ਹਣ ਦੀ ਯੋਜਨਾ ਬਣਾ ਰਹੀਆਂ ਹਨ। ਟੀਚਾ ਇਸ ਸਾਲ ਦੇ ਅੰਤ ਤੱਕ ਇਸ ਗਿਣਤੀ ਨੂੰ 500 ਅਤੇ 2027 ਦੇ ਅੰਤ ਤੱਕ ਲਗਭਗ 5,000 ਤੱਕ ਵਧਾਉਣਾ ਹੈ। ਇਸਦਾ ਮਤਲਬ ਹੈ ਕਿ ਆਉਣ ਵਾਲੇ ਸਾਲਾਂ ਵਿੱਚ E85 ਫਿਊਲ ਹੌਲੀ-ਹੌਲੀ ਹੋਰ ਲੋਕਾਂ ਦੀ ਪਹੁੰਚ ਵਿੱਚ ਆ ਸਕਦਾ ਹੈ।
ਗੱਡੀ ਵਿੱਚ ਕਰਨੇ ਪੈਂਦੇ ਤਕਨੀਕੀ ਬਦਲਾਅ
ਸਿਰਫ਼ ਫਿਊਲ ਸਸਤਾ ਹੋਣ ਨਾਲ ਇਹ ਤਕਨੀਕ ਸਾਰਿਆਂ ਲਈ ਫਾਇਦੇਮੰਦ ਨਹੀਂ ਬਣ ਜਾਂਦੀ। E85 'ਤੇ ਚੱਲਣ ਵਾਲੀਆਂ ਫਲੈਕਸ-ਫਿਊਲ ਕਾਰਾਂ ਵਿੱਚ ਕਈ ਤਕਨੀਕੀ ਬਦਲਾਅ ਕਰਨੇ ਪੈਂਦੇ ਹਨ, ਜਿਸ ਵਿੱਚ ਇੱਕ ਵੱਖਰਾ ਫਿਊਲ ਟੈਂਕ, ਇੰਲੈਕਟ੍ਰੋਨਿਕ ਕੰਟਰੋਲ ਯੂਨਿਟ ਸ਼ਾਮਲ ਹੈ। ਇਹੀ ਕਾਰਨ ਹੈ ਕਿ ਅਜਿਹੀਆਂ ਕਾਰਾਂ ਦੀ ਕੀਮਤ ਨਿਯਮਤ ਪੈਟਰੋਲ ਮਾਡਲਾਂ ਨਾਲੋਂ ਜ਼ਿਆਦਾ ਹੋਵੇਗੀ, ਜਿਵੇਂ ਕਿ CNG ਰੂਪਾਂ ਵਿੱਚ ਹੁੰਦੀ ਹੈ।
ਇਸ ਤੋਂ ਇਲਾਵਾ, E85 ਬਾਲਣ ਵਿੱਚ ਪੈਟਰੋਲ ਨਾਲੋਂ ਘੱਟ ਊਰਜਾ ਹੁੰਦੀ ਹੈ, ਇਸ ਲਈ ਕਾਰ ਦੀ ਮਾਈਲੇਜ ਥੋੜ੍ਹੀ ਘੱਟ ਹੋ ਸਕਦੀ ਹੈ। ਇਸਦਾ ਮਤਲਬ ਹੈ ਕਿ ਜਦੋਂ ਬਾਲਣ ਸਸਤਾ ਹੋ ਸਕਦਾ ਹੈ, ਤਾਂ ਪ੍ਰਤੀ ਲੀਟਰ ਦੂਰੀ ਵੀ ਥੋੜ੍ਹੀ ਘੱਟ ਹੋਵੇਗੀ। ਅਜਿਹੇ ਵਿੱਚ ਗਾਹਕਾਂ ਲਈ E85 Fuel ਖਰੀਦਣਾ ਤਾਂ ਹੀ ਸਮਝਦਾਰੀ ਹੋਵੇਗੀ, ਤਾਂ ਜੋ ਉਹ ਆਪਣੀ ਗੱਡੀ ਦੀ ਜ਼ਿਆਦਾ ਵਰਤੋਂ ਕਰਦੇ ਹੋਣ।
Car loan Information:
Calculate Car Loan EMI