ਨਵੀਂ ਦਿੱਲੀ: ਕੋਰੋਨਾ ਦੌਰ ਵਿੱਚ ਇਲੈਕਟ੍ਰਿਕ ਕਾਰਾਂ ਤੇ ਬਾਈਕ ਦੀ ਮੰਗ ਵਿੱਚ ਵਾਧਾ ਹੋਇਆ ਹੈ। ਕੰਪਨੀਆਂ ਆਪਣੇ ਵਾਹਨਾਂ ਦੀਆਂ ਕੀਮਤਾਂ ਵੀ ਘਟਾ ਰਹੀਆਂ ਹਨ। ਇਸ ਦੌਰਾਨ ਦੁਨੀਆ ਦੀ ਸਭ ਤੋਂ ਸਸਤੀ ਇਲੈਕਟ੍ਰਿਕ ਬਾਈਕ/ਮੋਪੇਡ ਭਾਰਤ ਵਿੱਚ ਲਾਂਚ ਕੀਤੀ ਗਈ ਹੈ। ਡੀਟੇਲ ਇੰਡੀਆ ਨੇ ਇੱਕ ਇਲੈਕਟ੍ਰਿਕ ਬਾਈਕ ਲਾਂਚ ਕੀਤੀ ਹੈ ਜਿਸ ਦੀ ਕੀਮਤ ਸਿਰਫ 19,999 ਰੁਪਏ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਬਾਈਕ 'ਤੇ ਸਫਰ ਕਰਨਾ ਬਹੁਤ ਸਸਤਾ ਸਾਬਤ ਹੋਏਗਾ।


ਫੀਚਰ:

ਡੀਟੈਲ ਈਜ਼ੀ (Detel Easy) ਇਲੈਕਟ੍ਰਿਕ ਬਾਈਕ ਨੂੰ ਬਾਜ਼ਾਰ 'ਚ ਤਿੰਨ ਰੰਗ ਵਿਕਲਪ ਜੇਟ ਬਲੈਕ, ਪਰਲ ਵ੍ਹਾਈਟ ਤੇ ਮੈਟਲਿਕ ਰੈੱਡ ਨਾਲ ਲਾਂਚ ਕੀਤਾ ਗਿਆ ਹੈ। ਇਸ 'ਚ ਸਾਮਾਨ ਰੱਖਣ ਲਈ ਇੱਕ ਬਸਕਿਟ ਵੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਪਿਛਲੀ ਸੀਟ 'ਤੇ ਬੈਠਣ ਵਾਲੇ ਲਈ ਸੀਟ ਸਪੋਰਟ ਵੀ ਦਿੱਤੀ ਗਈ ਹੈ। ਇਸ ਦੀ ਸੀਟ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਆਪਣੇ ਖੁਦ ਦੇ ਅਨੁਸਾਰ ਐਡਜਸਟ ਕੀਤੀ ਜਾ ਸਕਦੀ ਹੈ।




ਇਸ ਇਲੈਕਟ੍ਰਿਕ ਬਾਈਕ ਵਿੱਚ, ਕੰਪਨੀ ਨੇ 250W ਸਮਰੱਥਾ ਦੀ ਇੱਕ ਇਲੈਕਟ੍ਰਿਕ ਮੋਟਰ ਦਿੱਤੀ ਹੈ, ਜਿਸ ਵਿੱਚ 48v ਸਮਰੱਥਾ ਦੀ 12AH LiFePO4 ਬੈਟਰੀ ਦੀ ਵਰਤੋਂ ਕੀਤੀ ਗਈ ਹੈ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਬਾਈਕ/ਮੋਪਡ ਇੱਕ ਹੀ ਚਾਰਜ 'ਤੇ 60 ਕਿਲੋਮੀਟਰ ਤੱਕ ਚੱਲ ਸਕਦੀ ਹੈ। ਹਾਲਾਂਕਿ, ਇਸ ਨੂੰ ਚਾਰਜ ਕਰਨ ਵਿੱਚ ਸੱਤ ਤੋਂ ਅੱਠ ਘੰਟੇ ਲੱਗਣਗੇ। ਇਸ ਬਾਈਕ/ਮੋਪੇਡ ਦੀ ਟੌਪ ਦੀ ਸਪੀਡ 25 kmph ਹੈ। ਇਸ ਲਈ ਆਰਸੀ ਤੇ ਲਾਇਸੈਂਸ ਦੀ ਜਰੂਰਤ ਨਹੀਂ ਹੋਏਗੀ।



Car loan Information:

Calculate Car Loan EMI