Tesla CEO Elon Musk Robovan: Tesla CEO Elon Musk ਨੇ ਦੁਨੀਆ ਨੂੰ ਡਰਾਈਵਰ ਰਹਿਤ ਰੋਬੋਟੈਕਸੀ ਪੇਸ਼ ਕੀਤੀ ਹੈ। ਵੱਡੀ ਗੱਲ ਇਹ ਹੈ ਕਿ ਐਲੋਨ ਮਸਕ ਵੀ ਇਸ ਰੋਬੋਟੈਕਸੀ 'ਚ ਸਫਰ ਕਰਦੇ ਨਜ਼ਰ ਆਏ। ਵੀਡੀਓ 'ਚ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਨਜ਼ਰ ਆ ਰਹੀ ਹੈ


Robovan ਵਿੱਚ ਕੀ ਖਾਸ ?


ਇਸ ਰੋਬੋਟੈਕਸੀ ਤੋਂ ਇਲਾਵਾ ਐਲੋਨ ਮਸਕ ਨੇ ਲਾਸ ਏਂਜਲਸ ਵਿੱਚ ਆਯੋਜਿਤ ਟੇਸਲਾ ਦੇ ਰੋਬੋ ਈਵੈਂਟ ਵਿੱਚ Robovan, ਜੋ ਕਿ ਇੱਕ ਆਟੋਨੋਮਸ ਵਾਹਨ ਹੈ, ਨੂੰ ਵੀ ਪੇਸ਼ ਕੀਤਾ। ਇਸ Robovan ਦੀ ਖਾਸ ਗੱਲ ਇਹ ਹੈ ਕਿ ਇਸ 'ਚ 20 ਲੋਕ ਇਕੱਠੇ ਸਫਰ ਕਰ ਸਕਣਗੇ ਅਤੇ ਨਾਲ ਹੀ ਇਸ 'ਚ ਸਾਮਾਨ ਲਿਜਾਣ ਲਈ ਕਾਫੀ ਜਗ੍ਹਾ ਵੀ ਦਿੱਤੀ ਗਈ ਹੈ। ਐਲੋਨ ਮਸਕ ਦੇ ਅਨੁਸਾਰ, Robovan ਨੂੰ ਨਿੱਜੀ ਅਤੇ ਜਨਤਕ ਵਰਤੋਂ ਤੋਂ ਇਲਾਵਾ ਸਕੂਲ ਬੱਸ, ਕਾਰਗੋ ਤੇ ਆਰਵੀ ਵਜੋਂ ਵਰਤਿਆ ਜਾ ਸਕਦਾ ਹੈ।






Robovanਦੀ ਦਿੱਖ-ਡਿਜ਼ਾਈਨ ਅਤੇ ਵਿਸ਼ੇਸ਼ਤਾਵਾਂ ਕਾਫ਼ੀ ਸ਼ਾਨਦਾਰ ਹਨ। Robovan ਅਤੇ ਰੋਬੋਟੈਕਸੀ ਤੋਂ ਇਲਾਵਾ, ਟੇਸਲਾ ਨੇ ਇਸ ਈਵੈਂਟ ਵਿੱਚ ਇੱਕ ਰੋਬੋਟ ਵੀ ਲਾਂਚ ਕੀਤਾ ਜੋ ਭਵਿੱਖ ਵਿੱਚ ਇੱਕ ਕ੍ਰਾਂਤੀ ਲਿਆ ਸਕਦਾ ਹੈ। ਰੋਬੋਟੈਕਸੀ ਦੀ ਗੱਲ ਕਰੀਏ ਤਾਂ ਇਹ ਇਕ ਆਟੋਮੈਟਿਕ ਵਾਹਨ ਹੈ, ਜਿਸ ਨੂੰ ਚਲਾਉਣ ਲਈ ਕਿਸੇ ਡਰਾਈਵਰ ਦੀ ਲੋੜ ਨਹੀਂ ਪੈਂਦੀ। ਇਸ ਗੱਡੀ 'ਚ ਛੋਟਾ ਕੈਬਿਨ ਦਿੱਤਾ ਗਿਆ ਹੈ।


ਇਸ ਟੇਸਲਾ ਕਾਰ ਵਿੱਚ ਦੋ ਲੋਕਾਂ ਦੇ ਬੈਠਣ ਦੀ ਸਮਰੱਥਾ ਹੈ। ਇਸ ਵਾਹਨ ਦਾ ਡਿਜ਼ਾਈਨ ਆਉਣ ਵਾਲੀਆਂ ਗੱਡੀਆਂ ਨੂੰ ਧਿਆਨ 'ਚ ਰੱਖ ਕੇ ਤਿਆਰ ਕੀਤਾ ਗਿਆ ਹੈ। ਫਿਲਹਾਲ ਇਸ ਦਾ ਸਿਰਫ ਪ੍ਰੋਟੋਟਾਈਪ ਹੀ ਬਾਜ਼ਾਰ 'ਚ ਪੇਸ਼ ਕੀਤਾ ਗਿਆ ਹੈ। ਇਸ ਰੋਬੋਟੈਕਸੀ ਨੂੰ ਮੋਬਾਈਲ ਫੋਨ ਵਾਂਗ ਵਾਇਰਲੈੱਸ ਚਾਰਜਰ ਨਾਲ ਚਾਰਜ ਕੀਤਾ ਜਾ ਸਕਦਾ ਹੈ।


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


Car loan Information:

Calculate Car Loan EMI