ਨਵੀਂ ਦਿੱਲੀ: ਹੁੰਡਾਈ ਨੇ ਹਾਲ ਹੀ ‘ਚ ਨਵੀਂ ਜਨਰੇਸ਼ਨ ਦੀ ਗ੍ਰੈਂਡ ਆਈ 10 ਨੂੰ ਭਾਰਤ ‘ਚ ਲੌਂਚ ਕੀਤਾ ਹੈ। ਕੰਪਨੀ ਨੇ ਇਸ ਨੂੰ ਗ੍ਰੈਂਡ ਆਈ 10 ਨਿਓਸ ਨਾਂ ਨਾਲ ਲੌਂਚ ਕੀਤਾ ਹੈ। ਇਸ ਦੀ ਕੀਮਤ 4.99 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਜੇਕਰ ਤੁਸੀਂ ਵੀ ਇਸ ਕਾਰ ਨੂੰ ਖਰੀਦਣ ਦਾ ਵਿਚਾਰ ਕਰ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਕੰਮ ਦੀ ਹੋ ਸਕਦੀ ਹੈ। ਇੱਥੇ ਅਸੀਂ ਦੇਸ਼ ਦੇ ਮੁੱਖ ਸ਼ਹਿਰਾਂ ‘ਚ ਹੁੰਡਾਈ ਗ੍ਰੈਂਡ ਆਈ 10 ਨਿਓਸ ‘ਤੇ ਚੱਲ ਰਹੇ ਵੇਟਿੰਗ ਪੀਰੀਅਡ ਦੀ ਜਾਣਕਾਰੀ ਸਾਂਝਾ ਕਰ ਰਹੇ ਹਾਂ ਜਿਸ ਨੂੰ ਵੇਖ ਕੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਜੇਕਰ ਤੁਸੀਂ ਇਸ ਕਾਰ ਨੂੰ ਖਰੀਦਣ ਦੀ ਸੋਚ ਰਹੇ ਹੋ ਤਾਂ ਤੁਹਾਨੂੰ ਕਿੰਨਾ ਇੰਤਜ਼ਾਰ ਕਰਨਾ ਪਵੇਗਾ।

ਸ਼ਹਿਰ

ਹੁੰਡਾਈ ਗ੍ਰੈਂਡ ਆਈ 10 ਨਿਓਸ

ਨਵੀਂ ਦਿੱਲੀ

0

ਬੰਗਲੁਰੂ

0

ਮੁੰਬਈ

0

ਹੈਦਰਾਬਾਦ

0

ਪੁਣੇ

0

ਚੇਨਈ

0

ਜੈਪੁਰ

2 ਮਹੀਨੇ

ਅਹਿਮਦਾਬਾਦ

0

ਗੁਰੂਗ੍ਰਾਮ

0

ਲਖਨ

0

ਕੋਲਕਾਤਾ

20 ਦਿਨ

ਠਾਣੇ

0

ਸੂਰਤ

0

ਗਾਜ਼ੀਆਬਾਦ

1 ਮਹੀਨਾ

ਚੰਡੀਗੜ੍ਹ

0

ਪਟਨਾ

0

ਕੋਇੰਬਟੂਰ

0

ਫਰੀਦਾਬਾਦ 

1 ਮਹੀਨਾ

ਇੰਦੌਰ

10 ਦਿਨ

ਨੋਇਡਾ

0

  ਹੁੰਡਾਈ ਗ੍ਰੈਂਡ ਆਈ 10 ਨਿਓਸ ਪੰਜ ਵੈਰੀਅੰਟ ਏਰਾ, ਮੈਗਨਾ, ਸਪੋਰਟਜ਼, ਸਪੋਰਟਸ ਡਿਊਲ-ਟੋਨ ਤੇ ਐਸਟਾ ‘ਚ ਉਪਲੱਬਧ ਹੈ। ਇਸ ਦੀ ਕੀਮਤ 4.99 ਲੱਖ ਰੁਪਏ ਤੋਂ 7.99 ਲੱਖ ਰੁਪਏ ਐਕਸ-ਸ਼ੋਅਰੂਮ ‘ਚ ਹੈ। ਇਸ 1.2 ਲੀਟਰ ਪੈਟਰੋਲ ਤੇ ਡੀਜ਼ਲ ਇੰਜ਼ਨ ਨਾਲ ਆਉਂਦੀ ਹੈ। ਪੈਟਰੋਲ ਇੰਜ਼ਨ ਦੀ ਪਾਵਰ 83 ਪੀਐਸ ਤੇ ਟਾਰਕ 114 ਐਨਐਮ ਹੈ। ਡੀਜ਼ਲ ਦੀ ਪਾਵਰ 75 ਪੀਐਸ ਤੇ ਟਾਰਕ 190 ਐਨਐਮ ਹੈ। ਦੋਵਾਂ ਇੰਜ਼ਨਾਂ ਨਾਲ 5 ਸਪੀਡ ਮੈਨੂਅਲ ਤੇ ਏਐਮਟੀ ਗਿਅਰਬਾਕਸ ਦਾ ਆਪਸ਼ਨ ਰੱਖਿਆ ਗਿਆ ਹੈ।

Car loan Information:

Calculate Car Loan EMI