KIA ਮੋਟਰਜ਼ ਨੇ ਅਮਰੀਕਾ ’ਚ ਲਗਪਗ 2 ਲੱਖ 95 ਹਜ਼ਾਰ ਕਾਰਾਂ ਨੂੰ ਸ਼ਾਰਟ ਲਿਸਟ ਕਰਕੇ ਉਨ੍ਹਾਂ ਨੂੰ ਜਾਂਚ ਲਈ ਭੇਜਿਆ ਹੈ। ਇਨ੍ਹਾਂ ਸਾਰੀਆਂ ਕਾਰਾਂ ਦੇ ਇੰਜਣ ਵਿੱਚ ਖ਼ਰਾਬੀਆਂ ਮਿਲੀਆਂ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਇਸ ਕੰਪਨੀ ਉੱਤੇ ਕਰੋੜਾਂ ਰੁਪਏ ਦਾ ਜੁਰਮਾਨਾ ਲਾਇਆ ਗਿਆ ਸੀ। ਕੰਪਨੀ ਨੇ ਕਿਹਾ ਕਿ ਛੇਤੀ ਹੀ ਇਨ੍ਹਾਂ ਮਾਲਕਾਂ ਨਾਲ ਸੰਪਰਕ ਕਰਕੇ ਉਨ੍ਹਾਂ ਦੀਆਂ ਕਾਰਾਂ ਵਾਪਸ ਸੱਦੀਆਂ ਜਾਣਗੀਆਂ ਤੇ ਨੁਕਸ ਦੂਰ ਕੀਤੇ ਜਾਣਗੇ। KIA Motors ਨਾਲ Hyundai ਵੀ ਬਰਾਬਰ ਦੀ ਹਿੱਸੇਦਾਰ ਹੈ।


‘ਐਸੋਸੀਏਟਿਡ ਪ੍ਰੈੱਸ’ ਮੁਤਾਬਕ ਕੰਪਨੀ ਨੇ ਜੋ ਰਿਪੋਰਟ ਪੇਸ਼ ਕੀਤੀ ਹੈ, ਉਸ ਤੋਂ ਇੰਝ ਲੱਗ ਰਿਹਾ ਹੈ ਕਿ ਕਾਰਾਂ ਦੇ ਇੰਜਣ ਵਿੱਚ ਕੋਈ ਵੱਡੀ ਖ਼ਰਾਬੀ ਨਹੀਂ ਪਰ ਫਿਰ ਵੀ ਕੋਈ ਜੋਖਮ ਨਹੀਂ ਲਿਆ ਜਾ ਸਕਦਾ। ਮਾਲਕਾਂ ਨੂੰ 27 ਜਨਵਰੀ, 2021 ਤੋਂ ਸੂਚਨਾ ਮਿਲਣੀ ਸ਼ੁਰੂ ਹੋ ਜਾਵੇਗੀ ਤੇ ਡੀਲਰ ਉਨ੍ਹਾਂ ਵਾਹਨਾਂ ਦਾ ਨਿਰੀਖਣ ਕਰਕੇ ਉਨ੍ਹਾਂ ਦੀ ਮੁਰੰਮਤ ਕਰਨਗੇ।

ਨੈਸ਼ਨਲ ਹਾਈਵੇਅ ਟ੍ਰੈਫ਼ਿਕ ਸੇਫ਼ਟੀ ਐਡਮਿਨਿਸਟ੍ਰੇਸ਼ਨ (NHTSA) ਨੇ ਦੱਸਿਆ ਕਿ ਸਾਲ 2019 ’ਚ ਅਜਿਹੇ 31,000 ਮਾਮਲੇ ਸਾਹਮਣੇ ਆਏ ਸਨ; ਜਦੋਂ Hyundai ਤੇ KIA ਦੀਆਂ ਕੁਝ ਕਾਰਾਂ ਵਿੱਚ ਅੱਗ ਲੱਗੀ ਸੀ। ਅਜਿਹੀਆਂ ਘਟਨਾਵਾਂ ਵਿੱਚ 103 ਵਿਅਕਤੀ ਜ਼ਖ਼ਮੀ ਹੋਏ ਸਨ ਤੇ ਇੱਕ ਮੌਤ ਵੀ ਹੋ ਗਈ ਸੀ।

NHTSA ਨੇ ਪਿਛਲੇ ਹਫ਼ਤੇ ਹੀ ਦੋਵੇਂ ਕੰਪਨੀਆਂ ਉੱਤੇ 13 ਕਰੋੜ 70 ਲੱਖ ਡਾਲਰ ਦਾ ਭਾਰੀ ਜੁਰਮਾਨਾ ਵੀ ਲਾਇਆ ਸੀ; ਉਸ ਤੋਂ ਬਾਅਦ ਦੋਵਾਂ ਨੂੰ ਲਗਭਗ 10 ਵਾਹਨ ਵਾਪਸ ਲੈਣੇ ਪਏ ਸਨ। ਦੋਸ਼ ਸੀ ਕਿ ਇਨ੍ਹਾਂ ਕਾਰਾਂ ਦਾ ਇੰਜਣ ਖ਼ਰਾਬ ਹੈ, ਜਿਸ ਕਾਰਨ ਅੱਗ ਲੱਗ ਸਕਦੀ ਹੈ।

Car loan Information:

Calculate Car Loan EMI