First E-Vehicle Friendly Highway (ਨਵੀਂ ਦਿੱਲੀ): ਕੇਂਦਰ ਸਰਕਾਰ ਪਿਛਲੇ ਕੁਝ ਸਮੇਂ ਤੋਂ ਆਟੋ ਸੈਕਟਰ ਵਿੱਚ ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹਤ ਕਰਨ 'ਤੇ ਜ਼ੋਰ ਦੇ ਰਹੀ ਹੈ। ਇਸ ਲੜੀ ਵਿੱਚ ਇੱਕ ਕਦਮ ਹੋਰ ਅੱਗੇ ਵਧਾਉਂਦੇ ਹੋਏ, ਸਰਕਾਰ ਨੇ ਦਿੱਲੀ-ਚੰਡੀਗੜ੍ਹ ਹਾਈਵੇਅ ਨੂੰ ਇੱਕ ‘ਈ-ਵਾਹਨ ਅਨੁਕੂਲ ਹਾਈਵੇ’ ਦੇ ਰੂਪ ਵਿੱਚ ਤਿਆਰ ਕੀਤਾ ਹੈ। ਸਰਕਾਰ ਅਨੁਸਾਰ, ਇਹ ਦੇਸ਼ ਦਾ ਈ-ਵਾਹਨਾਂ ਲਈ ਬਿਲਕੁਲ ਢੁਕਵਾਂ ਪਹਿਲਾ ਹਾਈਵੇਅ ਹੈ। ਭਾਰੀ ਉਦਯੋਗ ਮੰਤਰੀ ਮਹਿੰਦਰ ਨਾਥ ਪਾਂਡੇ ਨੇ ਵੀਰਵਾਰ ਨੂੰ ਇੱਕ ਵਰਚੁਅਲ ਪ੍ਰੋਗਰਾਮ ਵਿੱਚ ਹਰਿਆਣਾ ਦੇ ਕਰਨ ਲੇਕ ਰਿਜ਼ੌਰਟ ਵਿੱਚ ਇੱਕ ਅਤਿ ਆਧੁਨਿਕ ਚਾਰਜਿੰਗ ਸਟੇਸ਼ਨ ਦਾ ਉਦਘਾਟਨ ਕੀਤਾ।
ਭਾਰਤ ਹੈਵੀ ਇਲੈਕਟ੍ਰਿਕਲਜ਼ ਲਿਮਟਿਡ (BHEL) ਨੇ ਭਾਰਤ ਸਰਕਾਰ ਦੇ ਭਾਰੀ ਉਦਯੋਗ ਮੰਤਰਾਲੇ ਦੀ ਫੇਮ-1 ਸਕੀਮ ਦੇ ਅਧੀਨ ਇਸ ਹਾਈਵੇ ਤੇ ਚਾਰਜਿੰਗ ਸਟੇਸ਼ਨਾਂ ਦਾ ਇੱਕ ਨੈੱਟਵਰਕ ਤਿਆਰ ਕੀਤਾ ਹੈ। ਸੂਰਜੀ ਊਰਜਾ ਨਾਲ ਚੱਲਣ ਵਾਲਾ ਇਹ ਚਾਰਜਿੰਗ ਸਟੇਸ਼ਨ ਹਰ ਤਰ੍ਹਾਂ ਦੇ ਈ-ਵਾਹਨਾਂ ਨੂੰ ਚਾਰਜ ਕਰ ਸਕਦਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਵੱਲ ਇਹ ਮਹੱਤਵਪੂਰਨ ਕਦਮ
ਇਸ ਮੌਕੇ ਮਹਿੰਦਰ ਨਾਥ ਪਾਂਡੇ ਨੇ ਕਿਹਾ, ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਨਿਰਧਾਰਤ ਟੀਚੇ ਪੂਰੇ ਕਰਨ ਦੀ ਦਿਸ਼ਾ ਵਿੱਚ ਇੱਕ ਬਹੁਤ ਮਹੱਤਵਪੂਰਨ ਕਦਮ ਸਿੱਧ ਹੋਵੇਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਲਗਾਤਾਰ ਰਾਸ਼ਟਰੀ ਸੁਰੱਖਿਆ ਵਿੱਚ ਵਾਤਾਵਰਣ ਸੁਰੱਖਿਆ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਰਹੇ ਹਨ ਤੇ ਅੱਜ ਦਾ ਦਿਨ ਇਸ ਦਿਸ਼ਾ ਵਿੱਚ ਬਹੁਤ ਮਹੱਤਵਪੂਰਨ ਹੈ। ਇਸ ਮੌਕੇ ਭਾਰੀ ਉਦਯੋਗ ਵਿਭਾਗ ਦੇ ਸਕੱਤਰ ਅਰੁਣ ਗੋਇਲ ਅਤੇ BHEL ਦੇ ਚੇਅਰਮੈਨ ਤੇ ਪ੍ਰਬੰਧ ਨਿਰਦੇਸ਼ਕ (ਐੱਮਡੀ) ਡਾ. ਨਲਿਨ ਸਿੰਘਲ ਵੀ ਮੌਜੂਦ ਸਨ।
25 ਤੋਂ 30 ਕਿਲੋਮੀਟਰ ਦੀ ਦੂਰੀ 'ਤੇ ਸਥਾਪਤ ਕੀਤੇ ਚਾਰਜਿੰਗ ਸਟੇਸ਼ਨ
ਦਿੱਲੀ-ਚੰਡੀਗੜ੍ਹ ਹਾਈਵੇਅ ਉੱਤੇ ਹੁਣ ਤੱਕ 19 ਚਾਰਜਿੰਗ ਸਟੇਸ਼ਨ ਬਣਾਏ ਜਾ ਚੁੱਕੇ ਹਨ। ਇਹ ਚਾਰਜਿੰਗ ਸਟੇਸ਼ਨ 25 ਤੋਂ 30 ਕਿਲੋਮੀਟਰ ਦੀ ਦੂਰੀ ਤੇ ਸਥਾਪਤ ਕੀਤੇ ਗਏ ਹਨ। ਇਹ ਨਵਾਂ ਈ-ਚਾਰਜਿੰਗ ਸਟੇਸ਼ਨ ਕਰਣ ਲੇਕ ਰਿਜ਼ੌਰਟ ਵਿਖੇ ਬਣਾਇਆ ਗਿਆ ਹੈ, ਜੋ ਦਿੱਲੀ-ਚੰਡੀਗੜ੍ਹ ਹਾਈਵੇ ਦੇ ਅੱਧ ਵਿੱਚ ਸਥਿਤ ਹੈ। ਨਾਲ ਹੀ, BHEL ਇਸ ਸਾਲ ਇਸ ਹਾਈਵੇ ’ਤੇ ਹੋਰ ਚਾਰਜਿੰਗ ਸਟੇਸ਼ਨਾਂ ਨੂੰ ਅਪਗ੍ਰੇਡ ਕਰਨ ਤੇ ਵੀ ਕੰਮ ਕਰ ਰਿਹਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Car loan Information:
Calculate Car Loan EMI