Flying Car: ਹੁਣ ਤੱਕ, ਭਾਰਤ ਵਿੱਚ ਪੈਟਰੋਲ ਅਤੇ ਡੀਜ਼ਲ ਦੇ ਨਾਲ-ਨਾਲ ਸੜਕਾਂ 'ਤੇ ਚੱਲਣ ਵਾਲੀਆਂ ਹਾਈਬ੍ਰਿਡ ਅਤੇ ਇਲੈਕਟ੍ਰਿਕ ਕਾਰਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਪਰ ਹੁਣ ਜਲਦੀ ਹੀ ਫਲਾਇੰਗ ਕਾਰਾਂ ਵੀ ਬਣਨੀਆਂ ਸ਼ੁਰੂ ਹੋ ਜਾਣਗੀਆਂ।

Continues below advertisement



ਬੁੱਧਵਾਰ ਨੂੰ, ਦੇਸ਼ ਦੀ ਪ੍ਰਮੁੱਖ ਆਟੋਮੋਬਾਈਲ ਨਿਰਮਾਤਾ ਮਾਰੂਤੀ ਸੁਜ਼ੂਕੀ ਇੰਡੀਆ ਨੇ ਵਾਈਬ੍ਰੈਂਟ ਗੁਜਰਾਤ ਵਿੱਚ ਇੱਕ ਫਲਾਇੰਗ ਕਾਰ ਦੇ ਸੰਕਲਪ ਮਾਡਲ ਦਾ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਆਟੋਮੋਬਾਈਲ ਨਿਰਮਾਤਾ ਕੰਪਨੀ ਨੇ ਆਪਣੀ ਆਉਣ ਵਾਲੀ ਇਲੈਕਟ੍ਰਿਕ ਕਾਰ EVX ਦਾ ਕੰਸੈਪਟ ਮਾਡਲ ਵੀ ਪ੍ਰਦਰਸ਼ਿਤ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਈਬ੍ਰੈਂਟ ਗੁਜਰਾਤ ਵਿਖੇ ਪ੍ਰਦਰਸ਼ਿਤ ਮਾਰੂਤੀ ਦੀਆਂ ਫਲਾਇੰਗ ਅਤੇ ਈਵੀਐਕਸ ਇਲੈਕਟ੍ਰਿਕ ਕਾਰਾਂ ਦਾ ਵੀ ਨਿਰੀਖਣ ਕੀਤਾ।


 


 






 


ਮਾਰੂਤੀ ਸੁਜ਼ੂਕੀ ਇੰਡੀਆ ਨੇ ਪਿਛਲੇ ਸਾਲ ਫਰਵਰੀ ਵਿੱਚ ਆਯੋਜਿਤ ਆਟੋ ਐਕਸਪੋ 2023 ਵਿੱਚ ਆਪਣੀ ਅਪਡੇਟ ਕੀਤੀ ਪ੍ਰੋਟੋਟਾਈਪ ਇਲੈਕਟ੍ਰਿਕ ਕਾਰ EVX ਨੂੰ ਵੀ ਪ੍ਰਦਰਸ਼ਿਤ ਕੀਤਾ ਸੀ। ਇਸ ਤੋਂ ਇਲਾਵਾ, ਮਾਰੂਤੀ ਦੀ ਜਾਪਾਨੀ ਸਹਾਇਕ ਕੰਪਨੀ ਸੁਜ਼ੂਕੀ ਨੇ ਵੀ 29-31 ਅਕਤੂਬਰ 2023 ਨੂੰ ਟੋਕੀਓ ਵਿੱਚ ਆਯੋਜਿਤ ਜਾਪਾਨ ਮੋਬਿਲਿਟੀ ਸ਼ੋਅ ਵਿੱਚ EVX ਦਾ ਪ੍ਰਦਰਸ਼ਨ ਕੀਤਾ।


ਸਭ ਤੋਂ ਖਾਸ ਗੱਲ ਇਹ ਹੈ ਕਿ ਮਾਰੂਤੀ ਸੁਜ਼ੂਕੀ ਇੰਡੀਆ ਨੇ ਭਾਰਤ 'ਚ ਫਲਾਇੰਗ ਕਾਰ ਸੇਵਾ ਸ਼ੁਰੂ ਕਰਨ 'ਚ ਆਪਣੀ ਦਿਲਚਸਪੀ ਦਿਖਾਉਂਦੇ ਹੋਏ ਵਾਈਬ੍ਰੈਂਟ ਗੁਜਰਾਤ 'ਚ ਫਲਾਇੰਗ ਕਾਰ ਦਾ ਕੰਸੈਪਟ ਮਾਡਲ ਪ੍ਰਦਰਸ਼ਿਤ ਕੀਤਾ ਹੈ।


Maruti EVX ਭਾਰਤ 'ਚ ਟੈਸਟਿੰਗ ਦੌਰਾਨ ਇਕ ਵਾਰ ਫਿਰ ਕੈਮਰੇ 'ਚ ਕੈਦ ਹੋ ਗਈ ਹੈ। ਇਸ ਵਾਰ ਇਹ ਗੱਡੀ ਚਾਰਜਿੰਗ ਸਟੇਸ਼ਨ 'ਤੇ ਚਾਰਜ ਹੁੰਦੀ ਦੇਖੀ ਗਈ ਹੈ। Maruti EVX ਦਾ ਪ੍ਰੋਡਕਸ਼ਨ ਮਾਡਲ ਭਾਰਤ 'ਚ ਅਪ੍ਰੈਲ 2025 ਤੱਕ ਲਾਂਚ ਕੀਤਾ ਜਾ ਸਕਦਾ ਹੈ। ਅੰਦਾਜ਼ਾ ਹੈ ਕਿ ਮਾਰੂਤੀ EVX ਦੀ ਕੀਮਤ 25 ਲੱਖ ਰੁਪਏ ਤੋਂ ਸ਼ੁਰੂ ਹੋ ਸਕਦੀ ਹੈ। ਇਹ 5 ਸੀਟਰ ਕਾਰ ਹੈ, ਜਿਸ 'ਚ ਪੰਜ ਯਾਤਰੀ ਬੈਠ ਸਕਦੇ ਹਨ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


Car loan Information:

Calculate Car Loan EMI