ਭਾਰਤ ਦੀ ਸਭ ਤੋਂ ਵੱਡੀ SUV ਨਿਰਮਾਤਾ Mahindra ਜਲਦ ਹੀ ਨਵੀਂ SUV ਦੇ ਰੂਪ 'ਚ Mahindra Thar Roxx ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। SUV ਦੀ ਲਾਂਚਿੰਗ ਤੋਂ ਪਹਿਲਾਂ ਨਵੀਂ ਵੀਡੀਓ ਜਾਰੀ ਕੀਤੀ ਗਈ ਹੈ। SUV ਦੇ ਬਾਹਰੀ ਹਿੱਸੇ ਬਾਰੇ ਪੂਰੀ ਜਾਣਕਾਰੀ ਵੀਡੀਓ 'ਚ ਉਪਲਬਧ ਹੈ। ਇਸ ਵਿਚ ਕਿਵੇਂ ਦਾ ਐਕਸਟੀਰੀਅਰ ਦਿੱਤਾ ਗਿਆ ਹੈ ਤੇ ਇਸ ਦਾ ਡੈਬਿਊ ਕਦੋਂ ਕੀਤਾ ਜਾਵੇਗਾ। ਅਸੀਂ ਤੁਹਾਨੂੰ ਇਸ ਖਬਰ ਵਿਚ ਦੱਸ ਰਹੇ ਹਾਂ।
15 ਅਗਸਤ ਨੂੰ ਹੋਵੇਗਾ ਡੈਬਿਊ
ਮਹਿੰਦਰਾ ਨੇ ਪੁਸ਼ਟੀ ਕੀਤੀ ਹੈ ਕਿ ਫਾਈਵ ਡੋਰ ਵਾਲੀ Thar Roxx ਦਾ ਡੈਬਿਊ 15 ਅਗਸਤ ਨੂੰ ਕੀਤਾ ਜਾਵੇਗਾ। ਇਹ ਜਾਣਕਾਰੀ ਹਾਲ ਹੀ 'ਚ ਜਾਰੀ ਵੀਡੀਓ 'ਚ ਦਿੱਤੀ ਗਈ ਹੈ। ਖਾਸ ਗੱਲ ਇਹ ਹੈ ਕਿ ਠੀਕ ਚਾਰ ਸਾਲ ਪਹਿਲਾਂ 15 ਅਗਸਤ ਨੂੰ ਸੈਕੇਂਡ ਜਨਰੇਸ਼ ਥ੍ਰੀ ਡੋਰ ਥਾਰ ਨੂੰ ਪੇਸ਼ ਕੀਤਾ ਗਿਆ ਸੀ।
ਮਿਲ ਸਕਦੈ ਤਿੰਨ ਇੰਜਣਾਂ ਦਾ ਬਦਲ
ਐੱਸਯੂਵੀ 'ਚ ਥ੍ਰੀ ਡੋਰ ਵਰਜ਼ਨ ਦੀ ਤਰ੍ਹਾਂ 2.2 ਲੀਟਰ ਡੀਜ਼ਲ ਤੇ ਦੋ ਲੀਟਰ ਪੈਟਰੋਲ ਇੰਜਣ ਨੂੰ ਤਾਂ ਦਿੱਤਾ ਹੀ ਜਾਵੇਗਾ ਪਰ ਇਸ ਵਿਚ ਤੀਜੇ ਇੰਜਣ ਦੇ ਤੌਰ 'ਤੇ 1.5 ਲੀਟਰ ਦਾ ਡੀਜ਼ਲ ਇੰਜਣ ਵੀ ਦਿੱਤਾ ਜਾ ਸਕਦਾ ਹੈ। ਜੋ ਇਸ ਦੇ ਲੋਅਰ ਅਤੇ ਮਿੱਡ ਵੇਰੀਐਂਟ 'ਚ ਆਫਰ ਕੀਤਾ ਜਾਵੇਗਾ। Mahindra Thar Roxx 'ਚ ਛੇ ਸਪੀਡ ਮੈਨੁਅਲ ਤੇ ਛੇ ਸਪੀਡ ਟਾਰਕ ਕਨਵਰਟਰ ਆਟੋਮੈਟਿਕ ਟ੍ਰਾਂਸਮਿਸ਼ਨ ਨੂੰ ਵੀ ਦਿੱਤਾ ਜਾਵੇਗਾ।
ਬਿਹਤਰ ਹੋਵੇਗਾ ਇੰਟੀਰੀਅਰ
ਮਹਿੰਦਰਾ ਵੱਲੋਂ ਜਾਰੀ ਕੀਤੀ ਗਈ ਇੱਕ ਮਿੰਟ ਦੀ ਵੀਡੀਓ 'ਚ ਸਿਰਫ਼ ਬਾਹਰਲੇ ਹਿੱਸੇ ਬਾਰੇ ਜਾਣਕਾਰੀ ਮਿਲੀ ਹੈ। ਪਰ ਰਿਪੋਰਟਾਂ ਮੁਤਾਬਕ ਇਸ 'ਚ 10.25 ਇੰਚ ਇੰਫੋਟੇਨਮੈਂਟ ਸਿਸਟਮ, ਪੈਨੋਰਾਮਿਕ ਸਨਰੂਫ, 360 ਡਿਗਰੀ ਕੈਮਰਾ, ਡਿਜੀਟਲ ਇੰਸਟਰੂਮੈਂਟ ਕਲੱਸਟਰ, ਆਟੋਮੈਟਿਕ AC, LED ਲਾਈਟਾਂ, ਐਪਲ ਕਾਰ ਪਲੇਅ, ਐਂਡਰਾਇਡ ਆਟੋ, ਸਟੀਅਰਿੰਗ ਵ੍ਹੀਲ 'ਤੇ ਆਡੀਓ ਤੇ ਮਿਊਜ਼ਿਕ ਕੰਟਰੋਲ ਵਰਗੇ ਕਈ ਫੀਚਰ ਵੀ ਦਿੱਤੇ ਜਾ ਸਕਦੇ ਹਨ।
ਮਿਲੀ ਐਕਸਟੀਰੀਅਰ ਦੀ ਜਾਣਕਾਰੀ
ਮਹਿੰਦਰਾ ਨੇ ਹਾਲ ਹੀ 'ਚ ਵੀਡੀਓ ਜਾਰੀ ਕੀਤੀ ਹੈ ਜਿਸ ਵਿੱਚ ਥਾਰ ਰੌਕਸ ਦੇ ਬਾਹਰਲੇ ਹਿੱਸੇ ਬਾਰੇ ਪੂਰੀ ਜਾਣਕਾਰੀ ਉਪਲਬਧ ਹੈ। SUV 'ਚ C-ਆਕਾਰ ਦੇ LED DRL ਦੇ ਨਾਲ ਸਰਕੂਲਰ LED ਹੈੱਡਲਾਈਟਸ ਹਨ। ਇਸ ਤੋਂ ਇਲਾਵਾ ਨਵੇਂ ਡਿਜ਼ਾਈਨ ਕੀਤੇ ਅਲਾਏ ਵ੍ਹੀਲਸ ਦੇ ਨਾਲ ਬਲੈਕ ਵ੍ਹੀਲ ਆਰਚ ਕਲੈਡਿੰਗ ਨੂੰ ਵੀ ਦੇਖਿਆ ਜਾ ਸਕਦਾ ਹੈ। ਪਿਛਲੇ ਦਰਵਾਜ਼ੇ ਦੇ ਹੈਂਡਲ ਦੀ ਪੁਜ਼ੀਸ਼ਨ 'ਚ ਵੀ ਬਦਲਾਅ ਕੀਤਾ ਗਿਆ ਹੈ। ਨਾਲ ਹੀ Thar Roxx ਦੀ ਬੈਜਿੰਗ ਨੂੰ ਵੀ ਰਾਈਟ ਸਾਈਡ ਦੇ ਫਰੰਟ ਫੈਂਡਰ 'ਤੇ ਦੇਖਿਆ ਜਾ ਸਕਦਾ ਹੈ।
13 ਲੱਖ ਰੁਪਏ ਤੋਂ ਸ਼ੁਰੂ ਹੋ ਸਕਦੀ ਹੈ ਕੀਮਤ
ਮਹਿੰਦਰਾ ਥਾਰ ਰੌਕਸ ਨੂੰ ਪਾਈਵ ਡੋਰ ਦੇ ਰੂਪ 'ਚ ਲਿਆਂਦਾ ਜਾ ਰਿਹਾ ਹੈ। ਇਸ ਦੀ ਸ਼ੁਰੂਆਤੀ ਐਕਸ-ਸ਼ੋਅਰੂਮ ਕੀਮਤ ਲਗਪਗ 13 ਲੱਖ ਰੁਪਏ ਤੋਂ ਸ਼ੁਰੂ ਹੋ ਸਕਦੀ ਹੈ। ਇਸ ਦੇ ਟਾਪ ਵੇਰੀਐਂਟ ਦੀ ਐਕਸ-ਸ਼ੋਅਰੂਮ ਕੀਮਤ 21 ਲੱਖ ਰੁਪਏ ਤਕ ਹੋ ਸਕਦੀ ਹੈ। ਮਹਿੰਦਰਾ ਥਾਰ ਦੇ ਤਿੰਨ ਦਰਵਾਜ਼ੇ ਵਾਲੇ ਵੇਰੀਐਂਟ ਨੂੰ 11.35 ਲੱਖ ਰੁਪਏ ਤੋਂ 17.60 ਲੱਖ ਰੁਪਏ ਦੀ ਐਕਸ-ਸ਼ੋਅਰੂਮ ਕੀਮਤ 'ਤੇ ਪੇਸ਼ ਕੀਤਾ ਜਾਂਦਾ ਹੈ।
Car loan Information:
Calculate Car Loan EMI