ਭਾਰਤ ਵਿੱਚ ਨਵਰਾਤਰੀ ਦੇ ਪਹਿਲੇ ਦਿਨ, ਅੱਜ 22 ਸਤੰਬਰ 2025 ਤੋਂ ਨਵੀਂ GST ਸਲੈਬ ਲਾਗੂ ਹੋਣ ਦੇ ਨਾਲ ਕਾਰਾਂ ਦੀਆਂ ਕੀਮਤਾਂ ਵਿੱਚ ਵੱਡੀ ਕਟੌਤੀ ਦੇਖਣ ਨੂੰ ਮਿਲ ਰਹੀ ਹੈ। ਇਸ ਬਦਲਾਅ ਨੇ ਸਿਰਫ ਕਾਰ ਖਰੀਦਣ ਵਾਲਿਆਂ ਨੂੰ ਹੀ ਫਾਇਦਾ ਨਹੀਂ ਪਹੁੰਚਾਇਆ, ਸਗੋਂ ਦੇਸ਼ ਦੀਆਂ ਸਭ ਤੋਂ ਸਸਤੀ ਕਾਰਾਂ ਦੀ ਲਿਸਟ ਵਿੱਚ ਵੀ ਵੱਡਾ ਬਦਲਾਅ ਕਰ ਦਿੱਤਾ ਹੈ। ਹੁਣ ਭਾਰਤ ਦੀ ਸਭ ਤੋਂ ਸਸਤੀ ਕਾਰ Maruti Alto K10 ਨਹੀਂ ਰਹੀ, ਸਗੋਂ Maruti S-Presso ਬਣ ਗਈ ਹੈ। ਇਸ ਦੀ ਕੀਮਤ ਸਿਰਫ 3.50 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਆਓ ਜਾਣੀਏ ਉਹ 5 ਕਾਰਾਂ ਬਾਰੇ ਜੋ ਹੁਣ 5 ਲੱਖ ਰੁਪਏ ਤੋਂ ਘੱਟ ਕੀਮਤ ਵਿੱਚ ਮਿਲ ਰਹੀਆਂ ਹਨ।

Maruti S-Presso – 3.49 ਲੱਖ ਤੋਂ ਸ਼ੁਰੂMaruti S-Presso ਹੁਣ ਦੇਸ਼ ਦੀ ਸਭ ਤੋਂ ਸਸਤੀ ਕਾਰ ਹੈ। ਪਹਿਲਾਂ ਇਸ ਦੇ STD (O) ਵੈਰੀਐਂਟ ਦੀ ਕੀਮਤ 4.26 ਲੱਖ ਸੀ, ਜੋ ਹੁਣ ਘਟ ਕੇ 3.49 ਲੱਖ ਰੁਪਏ ਹੋ ਗਈ ਹੈ। ਯਾਨੀ ਗ੍ਰਾਹਕਾਂ ਨੂੰ ਲਗਭਗ 76,600 ਰੁਪਏ ਦਾ ਫਾਇਦਾ ਹੋਇਆ ਹੈ। ਕੀਮਤ ਵਿੱਚ ਲਗਭਗ 18% ਦੀ ਕਟੌਤੀ ਤੋਂ ਬਾਅਦ ਇਹ ਬਜਟ ਸੈਗਮੈਂਟ ਵਿੱਚ ਸਭ ਤੋਂ ਮੰਗ ਵਾਲੀ ਕਾਰ ਬਣ ਗਈ ਹੈ।

Maruti Alto K10Maruti Alto K10 ਪਹਿਲਾਂ ਭਾਰਤ ਦੀ ਸਭ ਤੋਂ ਸਸਤੀ ਕਾਰ ਸੀ, ਪਰ ਹੁਣ ਇਹ ਦੂਜੇ ਨੰਬਰ 'ਤੇ ਆ ਗਈ ਹੈ। ਇਸ ਦੇ STD (O) ਵੈਰੀਐਂਟ ਦੀ ਕੀਮਤ 4.23 ਲੱਖ ਤੋਂ ਘਟ ਕੇ 3.69 ਲੱਖ ਰੁਪਏ ਹੋ ਗਈ ਹੈ। ਯਾਨੀ ਗ੍ਰਾਹਕਾਂ ਨੂੰ ਲਗਭਗ 53,100 ਰੁਪਏ ਦੀ ਬਚਤ ਹੋ ਰਹੀ ਹੈ। Alto K10 ਆਪਣੀ ਕਿਫਾਇਤੀ ਕੀਮਤ ਅਤੇ ਭਰੋਸੇਮੰਦ ਪ੍ਰਦਰਸ਼ਨ ਕਾਰਨ ਹਾਲੇ ਵੀ ਲੋਕਪ੍ਰਿਯ ਹੈ।

Renault KwidRenault Kwid ਹੁਣ ਭਾਰਤ ਦੀ ਤੀਜੀ ਸਭ ਤੋਂ ਸਸਤੀ ਕਾਰ ਹੈ। ਇਸ ਦੇ 1.0 RXE ਵੈਰੀਐਂਟ ਦੀ ਕੀਮਤ ਪਹਿਲਾਂ 4.69 ਲੱਖ ਰੁਪਏ ਸੀ, ਜੋ ਹੁਣ ਘਟ ਕੇ 4.29 ਲੱਖ ਰੁਪਏ ਹੋ ਗਈ ਹੈ। ਇਸ ‘ਤੇ ਲਗਭਗ 40,000 ਰੁਪਏ ਦਾ ਛੋਟ ਮਿਲ ਰਿਹਾ ਹੈ। SUV ਵਰਗੀ ਸਟਾਈਲਿੰਗ ਅਤੇ ਬਜਟ-ਫ੍ਰੈਂਡਲੀ ਕੀਮਤ ਇਸਨੂੰ ਐਂਟਰੀ-ਲੇਵਲ ਗ੍ਰਾਹਕਾਂ ਲਈ ਵਧੀਆ ਵਿਕਲਪ ਬਣਾਉਂਦੀ ਹੈ।

Tata TiagoTata Tiago ਭਾਰਤ ਦੀ ਚੌਥੀ ਸਭ ਤੋਂ ਸਸਤੀ ਕਾਰ ਹੈ। ਪਹਿਲਾਂ ਇਸਦੇ XE ਵੈਰੀਐਂਟ ਦੀ ਕੀਮਤ 4.99 ਲੱਖ ਰੁਪਏ ਸੀ, ਪਰ GST ਘਟਾਉਣ ਤੋਂ ਬਾਅਦ ਹੁਣ ਇਹ 4.57 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਸਦਾ ਮਤਲਬ ਹੈ ਕਿ ਗਾਹਕਾਂ ਨੂੰ ਲਗਭਗ 42,500 ਰੁਪਏ ਦਾ ਫਾਇਦਾ ਹੋਇਆ ਹੈ। ਮਜ਼ਬੂਤ ਬਿਲਡ ਕੁਆਲਿਟੀ ਅਤੇ ਸਟਾਈਲਿਸ਼ ਲੁਕ ਦੇ ਕਾਰਨ Tiago ਇਸ ਕੀਮਤ ਪਾਇੰਟ ‘ਤੇ ਵੈਲਯੂ ਫਾਰ ਮਨੀ ਕਾਰ ਹੈ।

Maruti CelerioMaruti Celerio ਵੀ ਭਾਰਤ ਦੀ ਸਸਤੀ ਕਾਰਾਂ ਦੀ ਲਿਸਟ ਵਿੱਚ ਸ਼ਾਮਲ ਹੈ। ਇਸਦੇ LXI ਵੈਰੀਐਂਟ ਦੀ ਕੀਮਤ ਪਹਿਲਾਂ 5.64 ਲੱਖ ਰੁਪਏ ਸੀ, ਜੋ ਹੁਣ ਘੱਟ ਹੋ ਕੇ 4.69 ਲੱਖ ਰੁਪਏ ਰਹਿ ਗਈ ਹੈ। ਇਸ ਨਾਲ ਗਾਹਕਾਂ ਨੂੰ ਲਗਭਗ 94,100 ਰੁਪਏ ਦੀ ਬਚਤ ਮਿਲਦੀ ਹੈ। ਇਹ ਤਕਰੀਬਨ 17% ਦੀ ਕਟੌਤੀ ਹੈ, ਜਿਸ ਨਾਲ Celerio ਹੋਰ ਵੀ ਕਿਫਾਇਤੀ ਵਿਕਲਪ ਬਣ ਗਈ ਹੈ।

ਦੱਸ ਦਈਏ ਕਿ ਨਵੀਂ GST ਸਲੈਬ ਲਾਗੂ ਹੋਣ ਤੋਂ ਬਾਅਦ Maruti S-Presso 3.50 ਲੱਖ ਤੋਂ ਸ਼ੁਰੂ ਹੋ ਕੇ ਦੇਸ਼ ਦੀ ਸਭ ਤੋਂ ਸਸਤੀ ਕਾਰ ਬਣ ਗਈ ਹੈ। ਇਸਦੇ ਨਾਲ Alto K10, Kwid, Tiago ਅਤੇ Celerio ਵਰਗੀਆਂ ਕਾਰਾਂ ਵੀ ਹੁਣ 5 ਲੱਖ ਤੋਂ ਘੱਟ ਕੀਮਤ ਵਿੱਚ ਉਪਲਬਧ ਹਨ। ਜੇ ਤੁਸੀਂ ਬਜਟ ਵਿੱਚ ਨਵੀਂ ਕਾਰ ਖਰੀਦਣੀ ਚਾਹੁੰਦੇ ਹੋ, ਤਾਂ ਇਹ ਸਮਾਂ ਬਹੁਤ ਸਹੀ ਹੈ।


Car loan Information:

Calculate Car Loan EMI