ਨਵੀਂ ਦਿੱਲੀ: ਹੌਂਡਾ ਨੇ ਆਪਣੇ ਮਸ਼ਹੂਰ ਸਕੂਟਰ ਐਕਟਿਵਾ 6 ਜੀ ਦੀ ਕੀਮਤ 'ਚ ਵਾਧਾ ਕੀਤਾ ਹੈ। ਕੀਮਤ ਵਧਾਉਣ ਤੋਂ ਬਾਅਦ ਐਕਟਿਵਾ 6 ਜੀ ਦੇ ਸਟੈਂਡਰਡ ਮਾਡਲ ਦੀ ਕੀਮਤ 65,419 ਰੁਪਏ ਰੱਖੀ ਗਈ ਹੈ ਜਦਕਿ ਇਸ ਦੇ ਡੀਲਕਸ ਵੇਰੀਐਂਟ ਦੀ ਕੀਮਤ 66,919 ਰੁਪਏ ਰੱਖੀ ਗਈ ਹੈ। ਇਹ ਇਸ ਸਾਲ 'ਚ ਦੂਜਾ ਮੌਕਾ ਹੈ ਜਦੋਂ ਕੰਪਨੀ ਨੇ ਇਸ ਸਕੂਟਰ ਦੀ ਕੀਮਤ 'ਚ ਵਾਧਾ ਕੀਤਾ ਹੈ।

ਇਸ ਸਾਲ ਅਪ੍ਰੈਲ ਵਿੱਚ ਜਦੋਂ ਐਕਟਿਵਾ ਨੂੰ ਬੀਐਸ 6 ਇੰਜਨ ਵਿੱਚ ਅਪਗ੍ਰੇਡ ਕੀਤਾ ਗਿਆ ਸੀ ਅਤੇ ਮਾਰਕੀਟ ਵਿੱਚ ਲਾਂਚ ਕੀਤਾ ਗਿਆ ਸੀ, ਤਾਂ ਇਸ ਦੀ ਕੀਮਤ ਵਿੱਚ ਵੀ ਵਾਧਾ ਕੀਤਾ ਗਿਆ ਸੀ। ਕੀਮਤ ਵਧਾਉਣ ਤੋਂ ਬਾਅਦ ਇਸ ਸਕੂਟਰ 'ਚ ਕੋਈ ਹੋਰ ਤਬਦੀਲੀ ਨਹੀਂ ਆਈ। ਹੌਂਡਾ ਐਕਟਿਵਾ 6 ਜੀ ਆਪਣੇ ਸੈਗਮੇਂਟ 'ਚ ਸਭ ਤੋਂ ਜ਼ਿਆਦਾ ਵਿਕਣ ਵਾਲੀ ਸਕੂਟਰ ਹੈ।

ਪੈਟਰੋਲ ਇੰਜਣ ਦੇ ਨਾਲ ਦੁਨੀਆ ਦੇ ਸਾਹਮਣੇ ਆਈ Mahindra Thar 2020, ਇਹ ਫੀਚਰਸ ਹਨ ਖ਼ਾਸ

ਤੁਹਾਨੂੰ ਇਸ 'ਚ 6 ਰੰਗ ਵਿਕਲਪ ਮਿਲਦੇ ਹਨ। ਐਕਟਿਵਾ 6 ਜੀ 109.51cc ਇੰਜਨ ਨਾਲ ਸੰਚਾਲਿਤ ਹੈ, ਜੋ 7.6bhp ਦੀ ਪਾਵਰ ਅਤੇ 8.79 Nm ਟਾਰਕ ਜਨਰੇਟ ਕਰਦਾ ਹੈ। ਪ੍ਰਦਰਸ਼ਨ ਦੇ ਲਿਹਾਜ਼ ਨਾਲ ਇਹ ਇਕ ਵਧੀਆ ਇੰਜਣ ਹੈ। ਇਸ ਸਕੂਟਰ 'ਚ ਈ ਐਸ ਪੀ ਤਕਨਾਲੋਜੀ ਦੀ ਸਹਾਇਤਾ ਨਾਲ ਇਸ ਦਾ ਮਾਈਲੇਜ 10 ਪ੍ਰਤੀਸ਼ਤ ਵਧਿਆ ਹੈ। ਬ੍ਰੇਕਿੰਗ ਲਈ ਇਸ ਦੇ ਅਗਲੇ ਅਤੇ ਪਿਛਲੇ ਪਹੀਏ 'ਚ 130mm ਡਰੱਮ ਬ੍ਰੇਕਸ ਦਿੱਤੇ ਗਏ ਹਨ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

Car loan Information:

Calculate Car Loan EMI