Honda Amaze on Biggest Discount: ਜੇ ਤੁਸੀਂ ਲੰਬੇ ਸਮੇਂ ਤੋਂ ਨਵੀਂ ਸੇਡਾਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਫਾਇਦੇਮੰਦ ਹੋ ਸਕਦੀ ਹੈ। ਦਰਅਸਲ ਕਾਰ ਨਿਰਮਾਤਾ ਕੰਪਨੀ ਹੌਂਡਾ ਨਵੰਬਰ ਮਹੀਨੇ ਦੌਰਾਨ ਆਪਣੀ ਮਸ਼ਹੂਰ ਸੇਡਾਨ ਅਮੇਜ਼ 'ਤੇ ਬੰਪਰ ਡਿਸਕਾਊਂਟ ਦੇ ਰਹੀ ਹੈ। ਤੁਸੀਂ ਇਸ ਮਹੀਨੇ ਇਸ ਕਾਰ ਨੂੰ ਖਰੀਦ ਕੇ ਪੂਰੇ 1 ਲੱਖ 26 ਹਜ਼ਾਰ ਰੁਪਏ ਬਚਾ ਸਕਦੇ ਹੋ।
ਭਾਰਤੀ ਬਾਜ਼ਾਰ ਵਿੱਚ, Honda Amaze ਦਾ ਮੁਕਾਬਲਾ ਦੇਸ਼ ਦੀਆਂ ਸਭ ਤੋਂ ਵੱਧ ਵਿਕਣ ਵਾਲੀ ਸੇਡਾਨ ਜਿਵੇਂ ਮਾਰੂਤੀ ਸੁਜ਼ੂਕੀ ਡਿਜ਼ਾਇਰ ਅਤੇ ਹੁੰਡਈ ਔਰਾ ਨਾਲ ਹੈ। ਆਓ ਜਾਣਦੇ ਹਾਂ ਹੌਂਡਾ ਅਮੇਜ਼ ਦੇ ਫੀਚਰਸ, ਪਾਵਰਟ੍ਰੇਨ ਅਤੇ ਕੀਮਤ ਕੀ ਹਨ।
ਹੌਂਡਾ ਦੀ ਇਸ ਕਾਰ 'ਚ 7 ਇੰਚ ਦੀ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਹੈ। ਇਸ ਦੇ ਨਾਲ ਹੀ Amaze 'ਚ ਕਰੂਜ਼ ਕੰਟਰੋਲ ਦੇ ਨਾਲ LED ਫੋਗ ਲੈਂਪ, LED ਪ੍ਰੋਜੈਕਟਰ, ਪੈਡਲ ਸ਼ਿਫਟਰ ਵਰਗੇ ਸ਼ਾਨਦਾਰ ਫੀਚਰਸ ਮੌਜੂਦ ਹਨ।
ਕਾਰ 'ਚ ਸੁਰੱਖਿਆ ਲਈ ਡਿਊਲ ਫਰੰਟ ਏਅਰਬੈਗਸ ਅਤੇ ਰੀਅਰ ਪਾਰਕਿੰਗ ਕੈਮਰਾ ਸੈਂਸਰ ਵੀ ਦਿੱਤਾ ਗਿਆ ਹੈ। ਕੰਪਨੀ ਨੇ ਹੌਂਡਾ ਅਮੇਜ਼ 'ਚ 2 ਇੰਜਣਾਂ ਦਾ ਆਪਸ਼ਨ ਦਿੱਤਾ ਹੈ। ਇਸ 'ਚ 1.2 ਲੀਟਰ ਦਾ ਪੈਟਰੋਲ ਇੰਜਣ ਹੈ ਜੋ 90 bhp ਦੀ ਪਾਵਰ ਅਤੇ 110 Nm ਦਾ ਟਾਰਕ ਪੈਦਾ ਕਰਦਾ ਹੈ।
Honda Amaze ਵਿੱਚ 1.5 ਲੀਟਰ ਦਾ ਡੀਜ਼ਲ ਇੰਜਣ ਵੀ ਹੈ ਜੋ 100 bhp ਦੀ ਪਾਵਰ ਅਤੇ 200 Nm ਦਾ ਟਾਰਕ ਪੈਦਾ ਕਰਦਾ ਹੈ। ਇਸ ਦੇ ਨਾਲ ਹੀ ਇਨ੍ਹਾਂ ਦੋਵਾਂ ਵੇਰੀਐਂਟ 'ਚ 5 ਸਪੀਡ ਮੈਨੂਅਲ ਗਿਅਰਬਾਕਸ ਦਿੱਤਾ ਗਿਆ ਹੈ।
ਹੁਣ ਇਸ ਕਾਰ ਦੀਆਂ ਕੀਮਤਾਂ ਦੀ ਗੱਲ ਕਰੀਏ ਤਾਂ ਹੌਂਡਾ ਅਮੇਜ਼ ਦੀ ਐਕਸ-ਸ਼ੋਰੂਮ ਕੀਮਤ 7.20 ਲੱਖ ਰੁਪਏ ਤੋਂ ਸ਼ੁਰੂ ਹੋ ਕੇ 9.96 ਲੱਖ ਰੁਪਏ ਤੱਕ ਜਾਂਦੀ ਹੈ। ਇਸ ਦੇ ਨਾਲ ਹੀ ਇਹ ਕਾਰ ਬਾਜ਼ਾਰ 'ਚ ਮੌਜੂਦ ਮਾਰੂਤੀ ਸੁਜ਼ੂਕੀ ਡਿਜ਼ਾਇਰ ਅਤੇ ਟਾਟਾ ਟਿਗੋਰ ਵਰਗੀਆਂ ਗੱਡੀਆਂ ਨੂੰ ਸਖਤ ਟੱਕਰ ਦਿੰਦੀ ਹੈ। ਅਜਿਹੇ 'ਚ ਇਹ ਕਾਰ ਉਨ੍ਹਾਂ ਲੋਕਾਂ ਲਈ ਵਧੀਆ ਵਿਕਲਪ ਬਣ ਸਕਦੀ ਹੈ ਜੋ ਬਜਟ ਫ੍ਰੈਂਡਲੀ ਕਾਰ ਖਰੀਦਣਾ ਚਾਹੁੰਦੇ ਹਨ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Car loan Information:
Calculate Car Loan EMI