Honda ਲਿਆਏਗੀ ਇਲੈਕਟ੍ਰਿਕ ਕਾਰਾਂ ਦੀ ਨਵੀਂ ਰੇਂਜ, ਟਾਟਾ ਤੇ ਮਹਿੰਦਰਾ ਨੂੰ ਮਿਲੇਗੀ ਸਖ਼ਤ ਚੁਣੌਤੀ
Electric Cars: ਕੰਪਨੀ ਨੇ ਦੱਸਿਆ ਕਿ ਅਸੀਂ ਇਸ ਬਾਰੇ ਅਧਿਐਨ ਕਰ ਰਹੇ ਹਾਂ। ਵੈਸੇ ਵੀ, ਇਹ ਚੰਗੀ ਗੱਲ ਹੈ ਕਿ ਟਾਟਾ, ਮਹਿੰਦਰਾ ਅਤੇ ਹੋਰ ਬ੍ਰਾਂਡ ਹੁਣ ਇਸ (EV) ਨੂੰ ਵਧੇਰੇ ਪ੍ਰਸਿੱਧ ਬਣਾ ਰਹੇ ਹਨ। ਉਨ੍ਹਾਂ ਨੇ ਇਲੈਕਟ੍ਰਿਕ ਵਾਹਨਾਂ 'ਤੇ...
Honda Cars ਇਨ੍ਹੀਂ ਦਿਨੀਂ ਸ਼ੁੱਧ ਇਲੈਕਟ੍ਰਿਕ ਵਾਹਨਾਂ ਦੀ ਮਾਰਕੀਟ ਸਟੱਡੀ ਕਰ ਰਹੀ ਹੈ। ਕੰਪਨੀ ਇਲੈਕਟ੍ਰਿਕ ਕਾਰ ਬਾਜ਼ਾਰ 'ਚ ਵੱਡੀ ਬਾਜ਼ੀ ਮਾਰਨ ਦੀ ਤਿਆਰੀ ਕਰ ਰਹੀ ਹੈ। ਕੰਪਨੀ ਇਸ ਦਹਾਕੇ ਦੇ ਅੰਤ ਤੱਕ ਆਪਣੇ ਉਤਪਾਦ ਪੋਰਟਫੋਲੀਓ ਦੇ ਦੋ ਤਿਹਾਈ ਹਿੱਸੇ ਨੂੰ ਜ਼ੀਰੋ ਐਮੀਸ਼ਨ ਵ੍ਹੀਲ ਨਾਲ ਲੈਸ ਕਰਨਾ ਚਾਹੁੰਦੀ ਹੈ। ਕੰਪਨੀ ਦੀ ਹੌਂਡਾ ਸਿਟੀ ਹਾਈਬ੍ਰਿਡ ਨੂੰ ਚੰਗਾ ਹੁੰਗਾਰਾ ਮਿਲਿਆ ਹੈ ਅਤੇ ਇਹੀ ਕਾਰਨ ਹੈ ਕਿ ਕੰਪਨੀ ਇਸ ਸੈਗਮੈਂਟ 'ਚ ਨਿਵੇਸ਼ ਵਧਾ ਸਕਦੀ ਹੈ।
ਸਿਟੀ ਹਾਈਬ੍ਰਿਡ ਹੈ ਪ੍ਰਸਿੱਧ- Honda City Hybrid ਨੂੰ ਕੰਪਨੀ ਨੇ ਮਈ 2022 ਵਿੱਚ ਲਾਂਚ ਕੀਤਾ ਸੀ ਜੋ 26.5kmpl ਤੱਕ ਦੀ ਮਾਈਲੇਜ ਦਿੰਦਾ ਹੈ। Honda ਦੇ ਮੁੱਖ ਕਾਰਜਕਾਰੀ ਅਧਿਕਾਰੀ, Takuya Tsumura ਦੇ ਅਨੁਸਾਰ, “Honda ਭਵਿੱਖ ਵਿੱਚ ਲਾਂਚ ਲਈ ਇੱਕ EV ਵੀ ਤਿਆਰ ਕਰ ਰਹੀ ਹੈ।
ਮਾਰਕੀਟ ਅਧਿਐਨ ਕਰ ਰਹੀ ਕੰਪਨੀ- ਕੰਪਨੀ ਨੇ ਦੱਸਿਆ ਕਿ ਅਸੀਂ ਇਸ ਬਾਰੇ ਅਧਿਐਨ ਕਰ ਰਹੇ ਹਾਂ। ਵੈਸੇ ਵੀ, ਇਹ ਚੰਗੀ ਗੱਲ ਹੈ ਕਿ ਟਾਟਾ, ਮਹਿੰਦਰਾ ਅਤੇ ਹੋਰ ਬ੍ਰਾਂਡ ਹੁਣ ਇਸਨੂੰ (EV) ਵਧੇਰੇ ਪ੍ਰਸਿੱਧ ਬਣਾ ਰਹੇ ਹਨ। ਉਨ੍ਹਾਂ ਨੇ ਇਲੈਕਟ੍ਰਿਕ ਵਾਹਨਾਂ 'ਤੇ 5 ਫੀਸਦੀ ਜੀਐਸਟੀ ਦੀ ਗੱਲ ਵੀ ਕੀਤੀ।
2050 ਤੱਕ ਜ਼ੀਰੋ ਕਾਰਬਨ- ਗਲੋਬਲ ਬਾਜ਼ਾਰਾਂ ਵਿੱਚ, ਹੌਂਡਾ 2050 ਤੱਕ ਜ਼ੀਰੋ ਕਾਰਬਨ ਪ੍ਰਾਪਤ ਕਰਨ ਦੀ ਯੋਜਨਾ ਬਣਾ ਰਹੀ ਹੈ ਅਤੇ 30 BEV ਦੇ ਤਹਿਤ 20 ਲੱਖ ਇਲੈਕਟ੍ਰਿਕ ਕਾਰਾਂ ਨੂੰ ਰੋਲ ਆਊਟ ਕਰਨ ਦੀ ਯੋਜਨਾ ਬਣਾ ਰਹੀ ਹੈ। ਭਾਰਤ ਲਈ, ਸੁਮੁਰਾ ਨੇ ਕਿਹਾ ਕਿ ਈਵੀ ਦੇ ਸਬੰਧ ਵਿੱਚ ਸਭ ਕੁਝ ਯੋਜਨਾਬੰਦੀ ਦੇ ਪੜਾਅ ਵਿੱਚ ਹੈ ਕਿਉਂਕਿ ਹਾਈਬ੍ਰਿਡ ਤਕਨਾਲੋਜੀ ਨੂੰ ਇਸ ਸਮੇਂ ਸਹੀ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਆਉਣ ਵਾਲੀਆਂ 30 ਇਲੈਕਟ੍ਰਿਕ ਵਾਹਨਾਂ ਵਿੱਚੋਂ ਕੁਝ ਮਾਡਲ ਭਾਰਤ ਵਿੱਚ ਵੀ ਲਾਂਚ ਕੀਤੇ ਜਾਣਗੇ। ਵਰਤਮਾਨ ਵਿੱਚ, ਭਾਰਤ ਵਿੱਚ ਇਲੈਕਟ੍ਰਿਕ ਮਾਰਕੀਟ ਵਿੱਚ ਟਾਟਾ ਦਾ ਦਬਦਬਾ ਹੈ ਅਤੇ Tata Nexon ਭਾਰਤ ਦੀ ਸਭ ਤੋਂ ਵੱਧ ਵਿਕਣ ਵਾਲੀ EV ਬਣੀ ਹੋਈ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।