Honda SP 125 Bike on EMI: ਭਾਰਤੀ ਬਾਜ਼ਾਰ 'ਚ ਦੋਪਹੀਆ ਵਾਹਨਾਂ ਦੀ ਜ਼ਬਰਦਸਤ ਮੰਗ ਹੈ। ਜੇਕਰ ਤੁਸੀਂ ਵੀ ਆਪਣੇ ਲਈ ਕੋਈ ਬਾਈਕ ਲੱਭ ਰਹੇ, ਜੋ ਕਿ ਬਜਟ ਫੈਡਲੀ ਹੋਣ ਦੇ ਨਾਲ ਚੰਗੀ ਮਾਈਲੇਜ ਵਾਲੀ ਹੋਏ ਤਾਂ ਇਹ ਆਰਟੀਕਲ ਤੁਹਾਡੀ ਮਦਦ ਕਰੇਗਾ। ਅਜਿਹੀ ਹੀ ਇੱਕ ਬਾਈਕ Honda SP 125 ਹੈ, ਜਿਸਦਾ ਬਜਟ ਕਿਫ਼ਾਇਤੀ ਹੈ ਅਤੇ ਮਾਈਲੇਜ ਦੇ ਲਿਹਾਜ਼ ਨਾਲ ਇਹ ਹੌਂਡਾ ਬਾਈਕ ਬਿਲਕੁਲ ਸ਼ਾਨਦਾਰ ਹੈ। ਆਓ ਜਾਣਦੇ ਹਾਂ ਇਸ ਬਾਈਕ ਦੀ ਕੀਮਤ, ਫੀਚਰਸ ਅਤੇ ਪਾਵਰਟ੍ਰੇਨ ਬਾਰੇ।


ਹੋਰ ਪੜ੍ਹੋ : ਸਸਤੇ 'ਚ ਮਿਲ ਰਿਹਾ ਇਹ ਵਾਲਾ  DSLR ਕੈਮਰਾ!  Nikon ਤੋਂ Sony ਤੱਕ ਦੇ ਨਾਮ ਲਿਸਟ 'ਚ ਸ਼ਾਮਲ


ਭਾਰਤੀ ਬਾਜ਼ਾਰ 'ਚ ਹੌਂਡਾ SP 125 ਦੀ ਐਕਸ-ਸ਼ੋਰੂਮ ਕੀਮਤ 85 ਹਜ਼ਾਰ 131 ਰੁਪਏ ਤੋਂ ਸ਼ੁਰੂ ਹੁੰਦੀ ਹੈ, ਜੋ 89 ਹਜ਼ਾਰ 131 ਰੁਪਏ ਤੱਕ ਜਾਂਦੀ ਹੈ। ਇਹ ਹੌਂਡਾ ਮੋਟਰਸਾਈਕਲ ਦੋ ਵੇਰੀਐਂਟਸ, ਡਰੱਮ ਅਤੇ ਡਿਸਕ ਵਿੱਚ ਆਉਂਦਾ ਹੈ। ABS ਦੇ ਨਾਲ-ਨਾਲ ਇਸ ਬਾਈਕ 'ਚ ਡਿਸਕ ਬ੍ਰੇਕ ਦੀ ਸੁਵਿਧਾ ਵੀ ਦਿੱਤੀ ਗਈ ਹੈ।



ਦਿੱਲੀ ਵਿੱਚ ਬਾਈਕ ਦੀ ਆਨ-ਰੋਡ ਕੀਮਤ ਕੀ ਹੈ? 


Honda SP 125 ਦੇ ਬੇਸ ਵੇਰੀਐਂਟ ਦੀ ਦਿੱਲੀ 'ਚ ਆਨ-ਰੋਡ ਕੀਮਤ 1 ਲੱਖ ਰੁਪਏ ਹੈ। ਇਸ ਕੀਮਤ ਵਿੱਚ 8 ਹਜ਼ਾਰ 497 ਰੁਪਏ ਦੀ ਆਰਟੀਓ ਅਤੇ 6 ਹਜ਼ਾਰ 484 ਰੁਪਏ ਦੀ ਬੀਮਾ ਰਾਸ਼ੀ ਸ਼ਾਮਲ ਹੈ। ਤੁਸੀਂ ਇਸ ਬਾਈਕ ਨੂੰ 5,000 ਰੁਪਏ ਦੇ ਡਾਊਨ ਪੇਮੈਂਟ ਨਾਲ ਵੀ ਖਰੀਦ ਸਕਦੇ ਹੋ। ਆਓ ਜਾਣਦੇ ਹਾਂ ਇਸ ਲਈ ਤੁਹਾਨੂੰ ਹਰ ਮਹੀਨੇ ਕਿੰਨੀ EMI ਅਦਾ ਕਰਨੀ ਪਵੇਗੀ।


ਹਰ ਮਹੀਨੇ ਕਿੰਨੀ EMI ਅਦਾ ਕਰਨੀ ਪਵੇਗੀ? 


ਡਾਊਨ ਪੇਮੈਂਟ ਦੇਣ ਤੋਂ ਬਾਅਦ ਤੁਹਾਨੂੰ 97 ਹਜ਼ਾਰ ਰੁਪਏ ਦਾ ਬਾਈਕ ਲੋਨ ਲੈਣਾ ਹੋਵੇਗਾ। ਜੇਕਰ ਤੁਸੀਂ 10.5 ਫੀਸਦੀ ਵਿਆਜ ਦਰ 'ਤੇ ਲੋਨ ਲੈਂਦੇ ਹੋ, ਤਾਂ ਤੁਹਾਨੂੰ 3 ਸਾਲ ਤੱਕ ਹਰ ਮਹੀਨੇ 3,167 ਰੁਪਏ ਦੀ EMI ਅਦਾ ਕਰਨੀ ਪਵੇਗੀ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਸ਼ਹਿਰਾਂ ਅਤੇ ਡੀਲਰਸ਼ਿਪਾਂ ਦੇ ਆਧਾਰ 'ਤੇ ਕੀਮਤ ਵੱਖ-ਵੱਖ ਹੋ ਸਕਦੀ ਹੈ।


ਹੌਂਡਾ ਦੀ ਇਸ ਬਾਈਕ ਵਿੱਚ 123.94cc ਸਿੰਗਲ-ਸਿਲੰਡਰ BS 6, OBD2 ਅਨੁਕੂਲ PGM-FI ਇੰਜਣ ਹੈ। ਜੋ ਕਿ 8kW ਦੀ ਪਾਵਰ ਅਤੇ 10.9 Nm ਦਾ ਟਾਰਕ ਜਨਰੇਟ ਕਰਨ ਦੇ ਸਮਰੱਥ ਹੈ। ਕੰਪਨੀ ਮੁਤਾਬਕ ਹੌਂਡਾ ਦੀ ਇਹ ਬਾਈਕ ਇਕ ਲੀਟਰ ਪੈਟਰੋਲ 'ਤੇ 65 ਕਿਲੋਮੀਟਰ ਤੱਕ ਚੱਲ ਸਕਦੀ ਹੈ। ਜੇਕਰ ਤੁਸੀਂ ਟੈਂਕ ਨੂੰ ਇੱਕ ਵਾਰ ਭਰ ਦਿੰਦੇ ਹੋ, ਤਾਂ ਤੁਸੀਂ ਲਗਭਗ 700 ਕਿਲੋਮੀਟਰ ਦੀ ਦੂਰੀ ਤੈਅ ਕਰ ਸਕਦੇ ਹੋ।



Car loan Information:

Calculate Car Loan EMI