Electric Car Battery: ਅੱਜ ਇਲੈਕਟ੍ਰਿਕ ਕਾਰ ਦੀ ਡਿਮਾਂਡ ਜਿਆਦਾ ਹੋ ਰਹੀ ਹੈ।ਜਿੱਥੇ ਇਹ ਪਲਇਊਸ਼ਨ ਰਹਿਤ ਹੈ ਉੱਥੇ ਪੈਟਰੋਲ ਡੀਜ਼ਲ ਦੀਆਂ ਮਹਿੰਗੀਆਂ ਕੀਮਤਾਂ ਤੋ ਵੀ ਛੁਟਕਾਰਾ ਦਿਵਾਉਂਦੀ ਹੈ। ਇਲੈਕਟ੍ਰਿਕ ਕਾਰ ਦਾ ਸਭ ਤੋਂ ਮਹਿੰਗਾ ਹਿੱਸਾ ਇਸ ਦੀ ਬੈਟਰੀ ਹੈ। ਜੇਕਰ ਕਿਸੇ ਕਾਰ ਦੀ ਬੈਟਰੀ ਖਰਾਬ ਹੋ ਜਾਂਦੀ ਹੈ, ਤਾਂ ਇਸ ਨੂੰ ਬਦਲਣਾ ਮਹਿੰਗਾ ਪੈਂਦਾ ਹੈ। ਇਸ ਦੀ ਕੀਮਤ ਲੱਖਾਂ ਵਿੱਚ ਹੈ। ਆਓ ਜਾਣੀਏ ਇਸ ਖਰਚੇ ਦੀ ਡਿਟੇਲ ਬਾਰੇ


ਬੈਟਰੀ ਫੇਲ੍ਹ ਹੋਣ ਦਾ ਕਾਰਨ: ਕਾਰ ਦੀ ਬੈਟਰੀ ਫੇਲ੍ਹ ਹੋਣਾ ਇੱਕ ਆਮ ਪ੍ਰਕਿਰਿਆ ਹੈ। ਸਮੇਂ ਦੇ ਨਾਲ, ਬੈਟਰੀ ਦੀ ਚਾਰਜ ਜਾਂ ਊਰਜਾ ਸਟੋਰ ਕਰਨ ਦੀ ਸਮਰੱਥਾ ਘੱਟਣੀ ਸ਼ੁਰੂ ਹੋ ਜਾਂਦੀ ਹੈ, ਜਿਸ ਨਾਲ ਬੈਟਰੀ ਬੈਕਅੱਪ ਘੱਟ ਜਾਂਦਾ ਹੈ। ਇੱਕ ਸਮਾਂ ਅਜਿਹਾ ਆਉਂਦਾ ਹੈ ਜਦੋਂ ਇਲੈਕਟ੍ਰਿਕ ਕਾਰ ਦੀ ਰੇਂਜ ਬਹੁਤ ਘੱਟ ਹੋ ਜਾਂਦੀ ਹੈ ਅਤੇ ਕੰਪਨੀ ਦੁਆਰਾ ਦਾਅਵਾ ਕੀਤੀ ਗਈ ਰੇਂਜ ਅਸਲ ਪ੍ਰਫਾਰਮੈਂਸ ਵਿੱਚ ਫਰਕ ਨਜ਼ਰ ਆਉਣ ਲੱਗਦਾ ਹੈ। ਬੈਟਰੀ ਖਰਾਬ ਹੋਣ ਕਾਰਨ ਭਾਰੀ ਖਰਚਾ ਝੱਲਣਾ ਪੈਂਦਾ ਹੈ।


 ਕਿੰਨੇ ਸਮਾਂ ਚੱਲਦੀ ਹੈ ਇੱਕ ਬੈਟਰੀ?
ਇਲੈਕਟ੍ਰਿਕ ਕਾਰ ਦੀਆਂ ਬੈਟਰੀਆਂ ਦਾ ਲਾਈਫ ਸਾਈਕਲ ਵਧੀਆ ਹੁੰਦਾ ਹੈ। ਇੱਕ ਆਮ ਇਲੈਕਟ੍ਰਿਕ ਕਾਰ ਦੀ ਬੈਟਰੀ ਲਗਭਗ 8-10 ਸਾਲ ਤੱਕ ਚੱਲ ਸਕਦੀ ਹੈ। ਇਸ ਮਿਆਦ ਦੇ ਦੌਰਾਨ, ਬੈਟਰੀ ਪੂਰੀ ਤਰ੍ਹਾਂ ਖਰਾਬ ਨਹੀਂ ਹੋਵੇਗੀ, ਸਗੋਂ ਇਸ ਦੀ ਰੇਂਜ ਘੱਟ ਹੋ ਜਾਵੇਗੀ, ਕੰਪਨੀਆਂ ਇਲੈਕਟ੍ਰਿਕ ਕਾਰ ਦੀ ਬੈਟਰੀ ‘ਤੇ 7-8 ਸਾਲ ਦੀ ਵਾਰੰਟੀ ਦਿੰਦੀਆਂ ਹਨ। ਇਲੈਕਟ੍ਰਿਕ ਕਾਰਾਂ ਨੂੰ ਆਮ ਤੌਰ ‘ਤੇ ਲੰਬੇ ਸਮੇਂ ਤੱਕ ਚੱਲਣ ਵਾਲੀਆਂ ਬੈਟਰੀਆਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਤਾਂ ਜੋ ਰਜਿਸਟ੍ਰੇਸ਼ਨ ਦੀ ਮਿਆਦ ਖਤਮ ਹੋਣ ਤੱਕ ਕਾਰ ਦੇ ਮਾਲਕ ਨੂੰ ਬੈਟਰੀ ਬਦਲਣ ਦੀ ਲੋੜ ਨਾ ਪਵੇ।


ਬੈਟਰੀ ਨੂੰ ਬਦਲਣ 'ਤੇ ਕਿੰਨਾ ਖਰਚਾ ਆਉਂਦਾ ਹੈ?
ਇਲੈਕਟ੍ਰਿਕ ਕਾਰ ਦੀ ਬੈਟਰੀ ਦੀ ਕੀਮਤ ਕਾਰ ਦੀ ਕੁੱਲ ਕੀਮਤ ਦਾ 60-65% ਹੋ ਸਕਦੀ ਹੈ। ਯਾਨੀ ਜੇਕਰ ਇਲੈਕਟ੍ਰਿਕ ਕਾਰ ਦੀ ਕੀਮਤ 10 ਲੱਖ ਰੁਪਏ ਹੈ ਤਾਂ ਇਸ ਦੀ ਬੈਟਰੀ ਦੀ ਕੀਮਤ ਕਰੀਬ 6 ਲੱਖ ਰੁਪਏ ਹੋਵੇਗੀ। ਦੇਸ਼ ਵਿੱਚ ਸਭ ਤੋਂ ਵੱਧ ਵਿਕਣ ਵਾਲੀ ਇਲੈਕਟ੍ਰਿਕ ਕਾਰ, Tata Nexon EV ਦੀ ਕੀਮਤ 14.49 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਸ ਦੀ ਨਵੀਂ ਬੈਟਰੀ ਦੀ ਕੀਮਤ 7 ਲੱਖ ਰੁਪਏ ਹੈ।


Car loan Information:

Calculate Car Loan EMI