Car Buying Tips: ਆਪਣੇ ਬਜਟ ਦੇ ਅਨੁਸਾਰ ਕਾਰ ਖਰੀਦਣਾ ਅਤੇ ਅਜਿਹੀਆਂ ਵਿਸ਼ੇਸ਼ਤਾਵਾਂ ਨਾਲ ਖ਼ਰੀਦਣਾ ਜੋ ਤੁਹਾਡੀ ਜੀਵਨਸ਼ੈਲੀ, ਡਰਾਈਵਿੰਗ ਆਦਤਾਂ ਦੇ ਨਾਲ-ਨਾਲ ਬਜਟ ਵਿੱਚ ਵੀ ਹੋਵੇ ਇਹ ਕਾਰ ਖ਼ਰੀਦਣ ਦਾ ਮਹੱਤਵਪੂਰਨ ਅਤੇ ਜ਼ਰੂਰੀ ਹਿੱਸਾ ਹੈ। ਅੱਗੇ ਅਸੀਂ ਤੁਹਾਨੂੰ ਇਸ ਬਾਰੇ ਹੀ ਜਾਣਕਾਰੀ ਦੇਣ ਜਾ ਰਹੇ ਹਾਂ ਤਾਂ ਜੋ ਜੇ ਤੁਸੀਂ ਕਾਰ ਖਰੀਦਣ ਜਾ ਰਹੇ ਹੋ, ਤਾਂ ਤੁਸੀਂ ਆਪਣੇ ਲਈ ਸਭ ਤੋਂ ਵਧੀਆ ਵਿਕਲਪ ਚੁਣ ਸਕਦੇ ਹੋ।


ਲੋੜਾਂ ਨੂੰ ਸਮਝੋ


ਕਾਰ ਖਰੀਦਦੇ ਸਮੇਂ ਪਹਿਲਾਂ ਅਜਿਹੇ ਫੀਚਰਸ ਦੀ ਲਿਸਟ ਬਣਾਓ ਜਿਸਦੀ ਤੁਹਾਨੂੰ ਜਰੂਰਤ ਹੈ। ਜਿਸ ਨਾਲ ਤੁਸੀਂ ਕੋਈ ਸਮਝੌਤਾ ਨਹੀਂ ਕਰ ਸਕਦੇ। (ਜਿਵੇਂ ਸੁਰੱਖਿਆ ਤਕਨਾਲੋਜੀ, ਐਵਰੇਜ, ਅੰਦਰੂਨੀ ਥਾਂ) ਤਾਂ ਜੋ ਵਿਕਲਪ ਚੁਣਨਾ ਆਸਾਨ ਹੋਵੇ।


ਕਿੰਨੀ ਕੁ ਚਲਾਈ ਜਾਵੇਗੀ ਕਾਰ ?


ਦੂਸਰੀ ਗੱਲ ਜੋ ਤੁਹਾਨੂੰ ਕਾਰ ਖਰੀਦਣ ਤੋਂ ਪਹਿਲਾਂ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਤੁਹਾਡੀ ਕਾਰ ਦੀ ਕਿੰਨੀ ਵਰਤੋਂ ਕੀਤੀ ਜਾਵੇਗੀ। ਰੋਜ਼ਾਨਾ ਚੱਲੇਗੀ ਜਾਂ ਫਿਰ ਕਦੇਂ ਕਦਾਈ ਜਾਂ ਫਿਰ ਲੰਬੇ ਟੂਰਾਂ ਲਈ ਇਸ ਦੀ ਵਰਤੋ ਹੋਵੇਗੀ। ਇਸ ਤੋਂ ਬਾਅਦ ਤੁਸੀਂ ਆਸਾਨੀ ਨਾਲ ਫੈਸਲਾ ਕਰ ਸਕੋਗੇ ਕਿ, ਕੀ ਤੁਹਾਨੂੰ ਕਰੂਜ਼ ਕੰਟਰੋਲ/ਅਡੈਪਟਿਵ ਕਰੂਜ਼ ਕੰਟਰੋਲ, ਵਧੀਆ ਕੈਬਿਨ ਸਪੇਸ ਜਾਂ ਛੱਤ ਦੇ ਰੈਕ ਆਦਿ ਦੀ ਲੋੜ ਹੈ।


ਇੱਕ ਵਾਰ ਹੀ ਬਣਾਓ ਸਹੀ ਬਜਟ


ਇਹ ਸਭ ਕੁਝ ਤੈਅ ਕਰਨ ਤੋਂ ਬਾਅਦ, ਆਪਣੇ ਬਜਟ 'ਤੇ ਨਜ਼ਰ ਮਾਰੋ, ਤਾਂ ਕਿ ਕਾਰ ਦਾ ਵਿਕਲਪ ਚੁਣਦੇ ਸਮੇਂ ਕੋਈ ਦੁਬਿਧਾ ਨਾ ਹੋਵੇ। ਇਹ ਵੀ ਧਿਆਨ ਵਿੱਚ ਰੱਖੋ ਕਿ ਤੁਸੀਂ ਜੋ ਵੀ ਬਜਟ ਤੈਅ ਕਰਦੇ ਹੋ, ਉਸਨੂੰ ਇੱਕ ਵਾਰ ਹੀ ਕਰੋ, ਬਾਅਦ 'ਚ ਜ਼ਿਆਦਾ ਜਾਂ ਘੱਟ ਕਰਨ ਨਾਲ ਤੁਹਾਡੀ ਜੇਬ 'ਤੇ ਅਸਰ ਪੈ ਸਕਦਾ ਹੈ, ਜਿਸ ਕਾਰਨ ਬਜਟ ਖਰਾਬ ਹੋਣ ਦੀ ਸੰਭਾਵਨਾ ਹੈ।


 


ਜਾਣ ਕਿਹੜੀਆਂ ਕਾਰਾਂ ਹੋ ਸਕੀਆਂ ਨੇ ਵਧੀਆ ਵਿਕਲਪ


 


ਹੈਚਬੈਕ- ਹੁੰਡਈ ਗ੍ਰੈਂਡ ਆਈ10 ਨਿਓਸ, ਮਾਰੂਤੀ ਸੁਜ਼ੂਕੀ ਵੈਗਨ ਆਰ.


 


ਪ੍ਰੀਮੀਅਮ ਹੈਚਬੈਕ- ਹੁੰਡਈ i20, ਮਾਰੂਤੀ ਸੁਜ਼ੂਕੀ ਬਲੇਨੋ, ਟੋਇਟਾ ਗਲੈਨਜ਼ਾ।


 


ਕੰਪੈਕਟ SUV- ਟਾਟਾ ਨੈਕਸਨ, ਹੁੰਡਈ ਵੈਨਿਊ


 


ਸੇਡਾਨ- ਮਾਰੂਤੀ ਸੁਜ਼ੂਕੀ ਡਿਜ਼ਾਇਰ, ਹੁੰਡਈ ਵਰਨਾ


 


SUV- Hyundai Creta, Kia Seltos, Mahindra XUV700, Tata Harrier, Tata Safari


ਇਹ ਵੀ ਪੜ੍ਹੋ-Best ADAS Cars: ADAS ਸਿਸਟਮ ਨਾਲ ਖ਼ਰੀਦੀਆਂ ਜਾ ਸਕਦੀਆਂ ਨੇ ਇਹ 5 ਸ਼ਾਨਦਾਰ ਕਾਰਾਂ , ਦੇਖੋ ਪੂਰੀ ਸੂਚੀ


Car loan Information:

Calculate Car Loan EMI