ਨਵੀਂ ਦਿੱਲੀ: ਕੋਰੋਨਾਵਾਇਰਸ ਦਾ ਪ੍ਰਕੋਪ ਅਜੇ ਵੀ ਜਾਰੀ ਹੈ। ਇਸ ਵਾਇਰਸ ਨੇ ਕਈ ਸਮੱਸਿਆਵਾਂ ਪੈਦਾ ਕਰ ਦਿੱਤੀਆਂ ਹਨ। ਅਜਿਹੀ ਸਥਿਤੀ ਵਿੱਚ ਹਰ ਇੱਕ ਨੂੰ ਸੁਚੇਤ ਹੋਣ ਦੀ ਲੋੜ ਹੈ। ਸਾਵਧਾਨੀ ਵਰਤ ਕੇ, ਅਸੀਂ ਆਪਣੇ ਆਪ ਨੂੰ ਇਸ ਵਾਇਰਸ ਤੋਂ ਬਚਾ ਸਕਦੇ ਹਾਂ। ਹਾਲਾਂਕਿ ਲੌਕਡਾਉਨ ਦੌਰਾਨ ਬਾਹਰ ਨਹੀਂ ਜਾਣਾ ਚਾਹੀਦਾ, ਪਰ ਜੇ ਤੁਹਾਨੂੰ ਜਾਣਾ ਪਏ ਤਾਂ ਕਾਰ ਨੂੰ ਪਹਿਲਾਂ ਸਾਫ਼ ਕਰਨਾ ਚਾਹੀਦਾ ਹੈ। ਇਹ ਕਾਰ ਨੂੰ ਸਾਫ਼ ਕਰਨ ਦੇ ਸੁਝਾਅ ਹਨ ਜੋ ਤੁਹਾਡੀ ਮਦਦ ਕਰ ਸਕਦੇ ਹਨ।

Continues below advertisement

1. ਕਾਰ ਸਾਫ਼ ਕਰਨ ਤੋਂ ਪਹਿਲਾਂ ਤੁਹਾਨੂੰ ਆਪਣੇ ਹੱਥਾਂ ਨੂੰ ਸੈਨੇਟਾਈਜ਼ਰ ਨਾਲ ਸਾਫ਼ ਕਰਨਾ ਚਾਹੀਦਾ ਹੈ ਤੇ ਤੁਹਾਨੂੰ ਆਪਣੀਆਂ ਅੱਖਾਂ, ਨੱਕ ਤੇ ਮੂੰਹ ਨੂੰ ਚੰਗੀ ਤਰ੍ਹਾਂ ਸਾਫ ਕਰਨਾ ਚਾਹੀਦਾ ਹੈ।

2. ਆਪਣੀ ਕਾਰ ‘ਚ ਬੈਠਣ ਤੋਂ ਪਹਿਲਾਂ ਇਹ ਯਕੀਨੀ ਬਣਾਓ ਕਿ ਤੁਹਾਡੀ ਕਾਰ ਵਾਇਰਸ ਮੁਕਤ ਹੈ। ਕਾਰ ਸਾਫ਼ ਕਰਨ ਤੋਂ ਪਹਿਲਾਂ ਦਸਤਾਨੇ ਪਹਿਨੋ, ਫਿਰ ਕਾਰ ਦੀ ਸਫਾਈ ਸ਼ੁਰੂ ਕਰੋ।

Continues below advertisement

3. ਕਾਰ ਨੂੰ ਦੀ ਸਫਾਈ ਬਾਹਰ ਵਾਲੇ ਪਾਸੇ ਜਿਵੇਂ ਹੈਂਡਲ ਤੋਂ ਸੈਨੇਟਾਈਜ਼ਰ ਨਾਲ ਕਰੋ, ਇਸ ਤੋਂ ਬਾਅਦ ਕਾਰ ਦੀ ਚਾਬੀ ਨੂੰ ਚੰਗੀ ਤਰ੍ਹਾਂ ਸਾਫ਼ ਕਰੋ।

4. ਇਸ ਤੋਂ ਬਾਅਦ ਕਾਰ ਨੂੰ ਅੰਦਰ ਤੋਂ ਸਾਫ਼ ਕਰੋ ਜਿਸ ਨੂੰ ਤੁਸੀਂ ਹਰ ਰੋਜ਼ ਛੋਹਦੇ ਹੋ ਜਿਵੇਂ ਸਟੀਰਿੰਗ, ਹੈਂਡਲ। ਨਾਲ ਹੀ, ਗਲਾਸ ਤੇ ਬਾਕਸ ਨੂੰ ਚੰਗੀ ਤਰ੍ਹਾਂ ਸਾਫ਼ ਕਰੋ।

5. ਯਾਦ ਰੱਖੋ ਅਲਕੋਹਲ ਤੁਹਾਡੀ ਕਾਰ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ, ਬਲਕਿ ਇਹ ਇੰਟੀਰੀਅਰ ਨੂੰ ਮਜ਼ਬੂਤ ਬਣਾਉਂਦਾ ਹੈ। ਹਾਲਾਂਕਿ, ਇਸ ਨੂੰ ਸਖਤ ਸਕਰਬ ਨਾਲ ਸਾਫ਼ ਨਹੀਂ ਕਰਨਾ ਚਾਹੀਦਾ। ਸਫਾਈ ਦੇ ਦੌਰਾਨ ਨਰਮ ਸਕਰਬ ਦੀ ਵਰਤੋਂ ਕਰੋ।

6. ਯਾਤਰਾ ਕਰਦੇ ਸਮੇਂ ਇਹ ਬਹੁਤ ਅਹਿਮ ਹੁੰਦਾ ਹੈ ਕਿ ਤੁਸੀਂ ਮਹੱਤਵਪੂਰਨ ਚੀਜ਼ਾਂ ਆਪਣੇ ਕੋਲ ਰੱਖੋ ਜਿਵੇਂ ਸੈਨੇਟਾਈਜ਼ਰ ਤੇ ਟਿਸ਼ੂ ਬਾਕਸ।

7. ਆਪਣੀ ਕਾਰ ਕਿਸੇ ਹੋਰ ਨੂੰ ਚਲਾਉਣ ਲਈ ਦੇਣ ਤੋਂ ਪ੍ਰਹੇਜ਼ ਕਰੋ, ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਨਹੀਂ। ਨਾਲ ਹੀ, ਕਾਰ ‘ਚ ਕਿਸੇ ਅਣਜਾਣ ਨੂੰ ਬੈਠਾਉਣ ਤੋਂ ਬਚੋ।

8. ਆਪਣੀ ਕਾਰ ਨੂੰ ਭੀੜ-ਭੜੱਕੇ ਵਾਲੇ ਖੇਤਰ ‘ਚ ਲਿਜਾਣ ਤੋਂ ਪ੍ਰਹੇਜ਼ ਕਰੋ ਤੇ ਬਾਲਣ ਪੰਪ 'ਤੇ ਤੇਲ ਭਰਦੇ ਹੋਏ ਥੋੜ੍ਹੀ ਦੂਰੀ ਬਣਾਓ ਤੇ ਸਾਵਧਾਨੀ ਵਜੋਂ ਇੱਕ ਮਾਸਕ ਵੀ ਪਾਓ।


Car loan Information:

Calculate Car Loan EMI