Driving Tips : ਮੈਦਾਨੀ ਇਲਾਕਿਆਂ 'ਚ ਪਾਰਾ ਲਗਾਤਾਰ ਡਿੱਗ ਰਿਹਾ ਹੈ ਤੇ ਲੋਕ ਕੜਕਦੀ ਠੰਢ ਤੋਂ ਪ੍ਰੇਸ਼ਾਨ ਹਨ। ਮੌਸਮ ਵਿਗਿਆਨੀਆਂ ਅਨੁਸਾਰ ਅਗਲੇ ਕੁਝ ਦਿਨਾਂ ਤੱਕ ਇਹੀ ਸਥਿਤੀ ਬਣੀ ਰਹੇਗੀ ਤੇ ਠੰਢ ਦੇ ਨਾਲ-ਨਾਲ ਧੁੰਦ ਲੋਕਾਂ ਨੂੰ ਪ੍ਰੇਸ਼ਾਨ ਕਰ ਸਕਦੀ ਹੈ। ਸਰਦੀਆਂ 'ਚ ਧੁੰਦ ਵਾਹਨ ਚਾਲਕਾਂ ਲਈ ਇੱਕ ਵੱਡੀ ਸਮੱਸਿਆ ਹੈ। ਧੁੰਦ ਕਾਰਨ ਵਿਜ਼ੀਬਿਲਟੀ ਬਹੁਤ ਘੱਟ ਜਾਂਦੀ ਹੈ ਤੇ ਇਸ ਕਾਰਨ ਹਾਦਸੇ ਵਾਪਰਦੇ ਹਨ। ਜੇਕਰ ਤੁਸੀਂ ਵੀ ਇਸ ਮੌਸਮ 'ਚ ਸੜਕ 'ਤੇ ਗੱਡੀ ਲੈ ਕੇ ਜਾ ਰਹੇ ਹੋ ਤਾਂ ਤੁਹਾਨੂੰ ਬਹੁਤ ਧਿਆਨ ਨਾਲ ਚੱਲਣਾ ਚਾਹੀਦਾ ਹੈ। ਇੱਥੇ ਅਸੀਂ ਤੁਹਾਨੂੰ ਕੁਝ ਟਿਪਸ ਦੱਸ ਰਹੇ ਹਾਂ ਜੋ ਤੁਹਾਨੂੰ ਠੰਢ ਤੇ ਧੁੰਦ 'ਚ ਡਰਾਈਵਿੰਗ ਕਰਦੇ ਸਮੇਂ ਅਪਣਾਉਣੇ ਚਾਹੀਦੇ ਹਨ। 1. ਸਪੀਡ 'ਚ ਨਾ ਚਲੋਠੰਢ 'ਚ ਗੱਡੀ ਚਲਾਉਂਦੇ ਸਮੇਂ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਤੁਸੀਂ ਸਪੀਡ 'ਚ ਨਾ ਚੱਲੋ। ਗੱਡੀ ਘੱਟ ਰਫ਼ਤਾਰ ਨਾਲ ਚਲਾਓ। ਸਪੀਡ ਰੱਖੋ ਤਾਂ ਜੋ ਕਿਸੇ ਅਚਾਨਕ ਖ਼ਤਰੇ ਦੀ ਸਥਿਤੀ 'ਚ ਤੁਸੀਂ ਸਮੇਂ ਸਿਰ ਵਾਹਨ ਨੂੰ ਰੋਕ ਸਕੋ। ਦਰਅਸਲ, ਧੁੰਦ ਕਾਰਨ ਸਾਨੂੰ ਦੂਰੋਂ ਹੀ ਗੱਡੀ ਅੱਗੇ ਚੱਲਦੇ ਦੂਜੇ ਵਾਹਨ ਨਜ਼ਰ ਨਹੀਂ ਆਉਂਦੇ। ਕਈ ਵਾਰ ਨੇੜੇ ਦੀ ਵਿਜ਼ੀਬਿਲਟੀ ਵੀ ਖ਼ਰਾਬ ਹੁੰਦੀ ਹੈ। ਅਜਿਹੇ 'ਚ ਤੇਜ਼ ਰਫਤਾਰ ਨਾਲ ਗੱਡੀ ਚਲਾਉਂਦੇ ਹੋਏ ਤੁਹਾਡੀ ਕਾਰ ਅੱਗੇ ਜਾ ਰਹੀ ਕਾਰ ਨਾਲ ਟਕਰਾ ਸਕਦੀ ਹੈ। 2. ਹੈੱਡਲਾਈਟਾਂ ਨੂੰ ਰੱਖੋ ਘੱਟ ਬੀਮ 'ਤੇਧੁੰਦ 'ਚ ਵਿਜ਼ੀਬਿਲਟੀ ਲਈ ਤੁਹਾਨੂੰ ਆਪਣੀ ਕਾਰ ਦੀਆਂ ਹੈੱਡਲਾਈਟਾਂ ਨੂੰ ਘੱਟ ਬੀਮ 'ਤੇ ਰੱਖਣਾ ਚਾਹੀਦਾ ਹੈ। ਦਰਅਸਲ ਧੁੰਦ 'ਚ ਜੇਕਰ ਰੌਸ਼ਨੀ ਹਾਈ ਬੀਮ ਉੱਤੇ ਹੋਵੇ ਤਾਂ ਐਡਜਸਟਮੈਂਟ ਕਰਦੇ ਸਮੇਂ ਅੱਖਾਂ ਉੱਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ। ਇਹ ਤੁਹਾਡੇ ਲਈ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਇਸ ਤੋਂ ਇਲਾਵਾ ਕਾਰ 'ਚ ਫੌਗ ਲੈਂਪ ਹੋਣਾ ਵੀ ਜ਼ਰੂਰੀ ਹੈ। 3. ਸਿਰਫ਼ ਗੱਡੀ ਚਲਾਉਣ 'ਤੇ ਦਿਓ ਧਿਆਨਧੁੰਦ 'ਚ ਡਰਾਈਵਿੰਗ ਕਰਦੇ ਸਮੇਂ ਤੁਹਾਨੂੰ ਆਪਣਾ ਪੂਰਾ ਧਿਆਨ ਗੱਡੀ ਚਲਾਉਣ 'ਤੇ ਰੱਖਣਾ ਚਾਹੀਦਾ ਹੈ। ਤੁਹਾਨੂੰ ਕਿਸੇ ਵੀ ਗਤੀਵਿਧੀ ਤੋਂ ਦੂਰ ਰਹਿਣਾ ਚਾਹੀਦਾ ਹੈ ਜੋ ਤੁਹਾਡਾ ਧਿਆਨ ਭਟਕਾਉਂਦੀ ਹੈ। ਜਿਵੇਂ ਗੱਡੀ ਚਲਾਉਂਦੇ ਸਮੇਂ ਫ਼ੋਨ 'ਤੇ ਗੱਲ ਕਰਨਾ, ਵੀਡੀਓ ਦੇਖਣਾ ਜਾਂ ਕਾਰ ਦੇ ਪਿਛਲੇ ਪਾਸੇ ਬੈਠੇ ਵਿਅਕਤੀ ਨਾਲ ਪਿੱਛੇ ਮੁੜ-ਮੁੜ ਕੇ ਗੱਲ ਕਰਨਾ। ਤੁਹਾਨੂੰ ਇਨ੍ਹਾਂ ਵਿੱਚੋਂ ਕੋਈ ਵੀ ਚੀਜ਼ ਕਰਨ ਤੋਂ ਬਚਣਾ ਚਾਹੀਦਾ ਹੈ। 4. ਡੀਫੋਗਰ ਲਾ ਲਓਧੁੰਦ 'ਚ ਡਰਾਈਵਿੰਗ ਕਰਦੇ ਸਮੇਂ ਧੁੰਦ ਜਾਂ ਭਾਫ਼ ਅਕਸਰ ਸ਼ੀਸ਼ੇ 'ਤੇ ਟਿਕ ਜਾਂਦੀ ਹੈ ਅਤੇ ਤੁਸੀਂ ਬਾਹਰ ਕੁਝ ਵੀ ਨਹੀਂ ਦੇਖ ਸਕਦੇ। ਅਜਿਹੇ 'ਚ ਇਹ ਜ਼ਰੂਰੀ ਹੈ ਕਿ ਤੁਸੀਂ ਸਮੇਂ-ਸਮੇਂ 'ਤੇ ਸ਼ੀਸ਼ੇ ਦੀ ਸਫਾਈ ਕਰਦੇ ਰਹੋ। ਇਸ ਸਮੱਸਿਆ ਨੂੰ ਹੱਲ ਕਰਨ ਲਈ ਡੀਫੋਗਰ ਸਭ ਤੋਂ ਵਧੀਆ ਆਪਸ਼ਨ ਹੈ। ਜੇਕਰ ਤੁਹਾਡੀ ਕਾਰ 'ਚ ਇਹ ਨਹੀਂ ਹੈ ਤਾਂ ਇਸ ਨੂੰ ਤੁਰੰਤ ਲਵਾ ਲਓ। 5. ਹੈਜ਼ਰਡ ਲਾਈਟਾਂ ਦੀ ਵਰਤੋਂ ਕਰਨ ਤੋਂ ਬਚੋਇਸ ਮੌਸਮ 'ਚ ਗੱਡੀ ਚਲਾਉਂਦੇ ਸਮੇਂ ਤੁਹਾਨੂੰ ਹੈਜ਼ਰਡ ਹੈੱਡਲਾਈਟ ਦੀ ਵਰਤੋਂ ਬਾਰੇ ਵੀ ਸੁਚੇਤ ਰਹਿਣਾ ਚਾਹੀਦਾ ਹੈ। ਇਨ੍ਹਾਂ ਲਾਈਟਾਂ ਦੀ ਵਰਤੋਂ ਉਦੋਂ ਹੀ ਕਰੋ ਜਦੋਂ ਤੁਹਾਨੂੰ ਕਿਸੇ ਐਮਰਜੈਂਸੀ 'ਚ ਰੁਕਣਾ ਪਵੇ ਜਾਂ ਕਿਸੇ ਹੋਰ ਡਰਾਈਵਰ ਨੂੰ ਅਲਰਟ ਕਰਨਾ ਪਵੇ। 6. ਅੱਗੇ ਚੱਲਣ ਵਾਲੇ ਵਾਹਨਾਂ ਤੋਂ ਬਣਾਓ ਦੂਰੀਧੁੰਦ 'ਚ ਗੱਡੀ ਚਲਾਉਂਦੇ ਸਮੇਂ ਤੁਹਾਨੂੰ ਆਪਣੇ ਅੱਗੇ ਵਾਹਨਾਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਦਰਅਸਲ ਹੋ ਸਕਦਾ ਹੈ ਕਿ ਧੁੰਦ 'ਚ ਉਨ੍ਹਾਂ ਨੂੰ ਅੱਗੇ ਕੋਈ ਖ਼ਤਰਾ ਹੋਵੇ ਜਾਂ ਅੱਗੇ ਕੋਈ ਗੱਡੀ ਖੜ੍ਹੀ ਮਿਲੇ। ਜੇਕਰ ਉਹ ਅਚਾਨਕ ਬ੍ਰੇਕ ਲਗਾ ਦਿੰਦਾ ਹੈ ਤੇ ਤੁਹਾਡੇ ਉਸ ਦੇ ਪਿੱਛੇ ਹੋਣ ਕਾਰਨ ਟੱਕਰ ਹੋ ਸਕਦੀ ਹੈ। ਇਸ ਲਈ ਸਹੀ ਦੂਰੀ ਰੱਖੋ, ਤਾਂ ਜੋ ਤੁਸੀਂ ਸਮੇਂ ਸਿਰ ਆਪਣੀ ਗੱਡੀ ਨੂੰ ਕਾਬੂ ਕਰ ਸਕੋ, ਭਾਵੇਂ ਉਹ ਐਮਰਜੈਂਸੀ 'ਚ ਬ੍ਰੇਕ ਲਗਾਉਣ।


Car loan Information:

Calculate Car Loan EMI