How To Renew Driving License Online: ਵਾਹਨ ਨੂੰ ਸੜਕ 'ਤੇ ਚਲਾਉਣ ਲਈ ਡਰਾਈਵਿੰਗ ਲਾਇਸੈਂਸ ਜ਼ਰੂਰੀ ਹੈ। ਇਹ ਟਰਾਂਸਪੋਰਟ ਵਿਭਾਗ ਵੱਲੋਂ ਜਾਰੀ ਕੀਤਾ ਜਾਂਦਾ ਹੈ। ਇਸ ਦੀ ਵੈਲੀਡਿਟੀ ਹੁੰਦੀ ਹੈ। ਡਰਾਈਵਿੰਗ ਲਾਇਸੈਂਸ 'ਤੇ ਲਿਖਿਆ ਹੁੰਦਾ ਹੈ ਕਿ ਇਹ ਕਿੰਨੇ ਸਮੇਂ ਲਈ ਵੈਲਿਡ ਹੈ।


ਅਜਿਹੇ 'ਚ ਜੇਕਰ ਤੁਹਾਡੇ ਡਰਾਈਵਿੰਗ ਲਾਇਸੈਂਸ ਦੀ ਵੈਧਤਾ ਖ਼ਤਮ ਹੋਣ ਵਾਲੀ ਹੈ ਤਾਂ ਤੁਹਾਨੂੰ ਇਸ ਨੂੰ ਰੀਨਿਊ ਕਰਨਾ ਹੋਵੇਗਾ। ਪਰ, ਜੇਕਰ ਤੁਸੀਂ ਡਰਾਈਵਿੰਗ ਲਾਇਸੈਂਸ ਦੇ ਨਵੀਨੀਕਰਨ ਦੀ ਪ੍ਰਕਿਰਿਆ ਨੂੰ ਲੈ ਕੇ ਚਿੰਤਤ ਹੋ ਤਾਂ ਇਹ ਕਿਵੇਂ ਕੀਤਾ ਜਾਂਦਾ ਹੈ, ਤਾਂ ਇਹ ਰਿਪੋਰਟ ਤੁਹਾਡੇ ਕੰਮ ਦੀ ਹੈ।


ਇਸ ਰਿਪੋਰਟ 'ਚ ਅਸੀਂ ਤੁਹਾਨੂੰ ਡਰਾਈਵਿੰਗ ਲਾਇਸੈਂਸ ਨੂੰ ਰੀਨਿਊ ਕਰਨ ਦੇ ਆਨਲਾਈਨ ਤਰੀਕੇ ਬਾਰੇ ਦੱਸਣ ਜਾ ਰਹੇ ਹਾਂ। ਹਾਂ, ਤੁਸੀਂ ਆਪਣੇ ਡਰਾਈਵਿੰਗ ਲਾਇਸੰਸ ਨੂੰ ਆਨਲਾਈਨ ਰੀਨਿਊ ਕਰ ਸਕਦੇ ਹੋ। ਇਹ ਬਹੁਤ ਹੀ ਆਸਾਨ ਤੇ ਤੇਜ਼ ਤਰੀਕਾ ਹੈ। ਇਸ ਦੇ ਲਈ ਤੁਹਾਨੂੰ ਦਫ਼ਤਰ 'ਚ ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈ।


ਹਾਲਾਂਕਿ, ਤੁਹਾਨੂੰ ਦੱਸ ਦੇਈਏ ਕਿ ਜਦੋਂ ਤੁਸੀਂ ਆਪਣੇ ਡਰਾਈਵਿੰਗ ਲਾਇਸੈਂਸ ਨੂੰ ਰੀਨਿਊ ਕਰਦੇ ਹੋ ਤਾਂ ਇਸ ਦੀ ਵੈਲੀਡਿਟੀ ਆਮ ਤੌਰ 'ਤੇ ਘੱਟ ਹੁੰਦੀ ਹੈ, ਮਤਲਬ ਰਿਨਿਊ ਵਾਲੇ ਡਰਾਈਵਿੰਗ ਲਾਇਸੈਂਸ ਦੀ ਵੈਲੀਡਿਟੀ ਤੁਹਾਡੇ ਪਹਿਲੀ ਵਾਰ ਬਣੇ ਡਰਾਈਵਿੰਗ ਲਾਇਸੈਂਸ ਤੋਂ ਬਹੁਤ ਘੱਟ ਹੋਵੇਗੀ।


ਡਰਾਈਵਿੰਗ ਲਾਇਸੈਂਸ ਨੂੰ ਕਿਵੇਂ ਰੀਨਿਊ ਕਰਨਾ ਹੈ?


ਟਰਾਂਸਪੋਰਟ ਸੇਵਾ ਦੀ ਵੈੱਬਸਾਈਟ 'ਤੇ ਜਾਓ ਅਤੇ Apply Online ਦਾ ਆਪਸ਼ਨ ਚੁਣੋ। ਇਸ ਤੋਂ ਬਾਅਦ ‘Driving License Related Services’ ਸੈਕਸ਼ਨ 'ਤੇ ਜਾਓ। ਇਸ 'ਤੇ ਕਲਿੱਕ ਕਰਨ ਨਾਲ ਤੁਹਾਨੂੰ ਕਿਸੇ ਹੋਰ ਪੰਨੇ 'ਤੇ ਭੇਜ ਦਿੱਤਾ ਜਾਵੇਗਾ। ਜਿੱਥੇ ਲੋੜੀਂਦੇ ਪ੍ਰਮਾਣ ਪੱਤਰ ਦਰਜ ਕਰਨੇ ਪੈਣਗੇ।


ਇਸ ਤੋਂ ਬਾਅਦ ਤੁਹਾਨੂੰ ਇਕ ਨਵੇਂ ਪੇਜ਼ 'ਤੇ ਰੀਡਾਇਰੈਕਟ ਕੀਤਾ ਜਾਵੇਗਾ, ਇੱਥੇ ਤੁਹਾਨੂੰ Apply Online 'ਤੇ ਕਲਿੱਕ ਕਰਨਾ ਹੋਵੇਗਾ ਅਤੇ ‘Sevices on Driving License’ ਨੂੰ ਚੁਣਨਾ ਹੋਵੇਗਾ। ਇੱਥੇ ਤੁਹਾਨੂੰ ਕੁਝ ਜ਼ਰੂਰੀ ਗੱਲਾਂ ਲਿਖੀਆਂ ਮਿਲਣਗੀਆਂ, ਜਿਨ੍ਹਾਂ ਨੂੰ ਪੜ੍ਹਦੇ ਹੋਏ 'Next' 'ਤੇ ਕਲਿੱਕ ਕਰੋ।


ਡ੍ਰਾਈਵਿੰਗ ਲਾਇਸੈਂਸ ਨੂੰ ਆਨਲਾਈਨ ਕਿਵੇਂ ਰੀਨਿਊ ਕਰਨਾ?


ਇੱਥੇ ਆਪਣਾ ਮੌਜੂਦਾ ਲਾਇਸੈਂਸ ਨੰਬਰ, ਜਨਮ ਮਿਤੀ, ਪਿੰਨ ਕੋਡ ਅਤੇ ਲੋੜੀਂਦੇ ਪ੍ਰਮਾਣ ਪੱਤਰ ਦਰਜ ਕਰੋ। ਇਸ ਤੋਂ ਬਾਅਦ ਤੁਹਾਨੂੰ 'Renewal' ਦਾ ਆਪਸ਼ਨ ਚੁਣਨਾ ਹੋਵੇਗਾ। ਇਸ ਤੋਂ ਬਾਅਦ ਤੁਹਾਨੂੰ ਵਾਹਨ ਨਾਲ ਸਬੰਧਤ ਹੋਰ ਜਾਣਕਾਰੀ ਭਰਨ ਲਈ ਕਿਹਾ ਜਾਵੇਗਾ, ਉਹ ਵੀ ਭਰੋ।


ਅਗਲੇ ਪੰਨੇ 'ਤੇ ਇਕ ਕਲੀਅਰ ਫ਼ੋਟੋ ਅਤੇ ਦਸਤਖਤ ਅਪਲੋਡ ਕਰੋ। ਫਿਰ ਆਪਣੇ ਵੇਰਵਿਆਂ ਦੀ ਜਾਂਚ ਕਰੋ ਤੇ ਅੱਗੇ ਵਧੋ। ਤੁਹਾਨੂੰ ਹੁਣ ਰਿਨਿਊਵਲ ਪ੍ਰੋਸੈੱਸ ਲਈ 200 ਰੁਪਏ ਅਦਾ ਕਰਨੇ ਪੈਣਗੇ। ਤੁਹਾਨੂੰ ਸਾਰੇ ਵੇਰਵਿਆਂ ਦੇ ਨਾਲ ਰਜਿਸਟਰਡ ਮੋਬਾਈਲ ਨੰਬਰ 'ਤੇ ਇੱਕ SMS ਪ੍ਰਾਪਤ ਹੋਵੇਗਾ।


 


ਇਹ ਵੀ ਪੜ੍ਹੋ: ਜੇ ਤੁਹਾਡੇ ਕੋਲ ਵੀ 1, 5 ਤੇ 10 ਰੁਪਏ ਦੇ ਇਹ ਨੋਟ ਤਾਂ ਲੱਖਪਤੀ ਬਣਨ ਦਾ ਮੌਕਾ


Car loan Information:

Calculate Car Loan EMI