How To Be Safe From Corona While Riding Bike: ਕੋਰੋਨਾ ਵਾਇਰਸ ਦੀ ਤੀਜੀ ਲਹਿਰ ਕਾਰਨ ਜੋ ਸਥਿਤੀ ਬਣੀ ਹੈ, ਉਸ ਦੇ ਵਿਚਾਲੇ ਘਰ ਤੋਂ ਬਾਹਰ ਆਉਣ-ਜਾਣ ‘ਚ ਡਰ ਲੱਗਣਾ ਇੱਕ ਸੁਭਾਵਿਕ ਗੱਲ ਹੈ। ਸਰਕਾਰਾਂ ਤੇ ਮਾਹਰਾਂ ਵੱਲੋਂ ਰਾਏ ਦਿੱਤੀ ਗਈ ਹੈ ਕਿ ਜੇਕਰ ਬਹੁਤ ਜ਼ਰੂਰੀ ਨਹੀਂ ਹੈ ਤਾਂ ਘਰ ਤੋਂ ਬਾਹਰ ਨਾ ਜਾਓ। 



ਜੇਕਰ ਤੁਸੀਂ ਕਿਸੇ ਅਜਿਹੀ ਸਰਵਿਸ ‘ਚ ਹੋ ਜਿਸ ‘ਚ ਘਰ ਤੋਂ ਬਾਹਰ ਜਾਣਾ ਜ਼ਰੂਰੀ ਹੈ ਤਾਂ ਅਜਿਹੇ ‘ਚ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਹਨ। ਇਸ ਲਈ ਤੁਸੀਂ ਕੋਰੋਨਾ ਦੇ ਇਸ ਦੌਰ ‘ਚ ਮੋਟਰਸਾਈਕਲ ਤੋਂ ਆਉਣ-ਜਾਣ ਕਰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਕੁਝ ਟਿਪਸ ਦੱਸਣ ਵਾਲੇ ਹਾਂ ਜਿਸ ਨੂੰ ਤੁਸੀਂ ਜਰੂਰ ਫੌਲੋ ਕਰੋ। ਇਹ ਟਿਪਸ ਤੁਹਾਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਤੋਂ ਬਚਾਉਣ ‘ਚ ਮਦਦਗਾਰ ਸਾਬਤ ਹੋਣਗੇ। 


ਮਾਸਕ ਪਾਓ 
ਜਦੋਂ ਵੀ ਮੋਟਰਸਾਈਕਲ ਲੈ ਕੇ ਘਰ ਤੋਂ ਬਾਹਰ ਨਿਕਲੋ ਤਾਂ ਸਭ ਤੋਂ ਪਹਿਲਾਂ ਆਪਣਾ ਮਾਸਕ ਸਹੀ ਤਰ੍ਹਾਂ ਪਾਓ, ਕਿਉਂਕਿ ਮਾਸਕ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਖਿਲਾਫ ਸਭ ਤੋਂ ਵੱਡਾ ਹਥਿਆਰ ਹੈ ਜੋ ਤੁਹਾਨੂੰ ਇਸ ਤੋਂ ਬਚਾ ਸਕਦਾ ਹੈ। 


ਹੈਲਮੈਟ ਪਾਓ 
ਇਹ ਮੰਨਣ ਦੀ ਗਲਤੀ ਬਿਲਕੁਲ ਨਾ ਕਰੋ ਕਿ ਜੇਕਰ ਤੁਸੀਂ ਹੈਲਮੈੱਟ ਪਾ ਰਹੇ ਹੋ ਤਾਂ ਮਾਸਕ ਨਹੀਂ ਪਾਓਗੇ। ਮਾਸਕ ਦੇ ਉੱਪਰੋਂ ਹੈਲਮੈੱਟ ਪਾ ਲਓ। ਇਹ ਤੁਹਾਡੇ ਲਈ ਡਬਲ ਸੁਰੱਖਿਆ ਕਵਚ ਦਾ ਕੰਮ ਕਰੇਗਾ। 


ਭੀੜਭਾੜ ਵਾਲੇ ਰਸਤਿਆਂ ਤੋਂ ਬਚੋ 
ਮੋਟਰਸਾਈਕਲ ਨਾਲ ਸਫਰ ਕਰਦੇ ਸਮੇਂ ਕੋਸ਼ਿਸ਼ ਕਰੋ ਕਿ ਤੁਸੀਂ ਉਹ ਰਾਸਤਾ ਚੁਣੋ ਜਿਸ ਰਸਤੇ ‘ਤੇ ਭੀੜ ਘੱਟ ਹੋਵੇ, ਜੇਕਰ ਉਹ ਰਸਤਾ ਥੋੜਾ ਲੰਬਾ ਵੀ ਹੋਵੇ ਤਾਂ ਵੀ ਸਾਡਾ ਸੁਝਾਅ ਹੈ ਕਿ ਘੱਟ ਭੀੜਭਾੜ ਵਾਲੇ ਰਸਤਿਆਂ ਤੋਂ ਬਚਿਆ ਜਾਵੇ। 


ਜਿੱਥੇ ਵੀ ਰੁਕੋ, ਹੱਥ ਸੈਨੀਟਾਈਜ਼ ਕਰੋ- 
ਜਦੋਂ ਵੀ ਤੁਸੀਂ ਮੋਟਰਸਾਈਕਲ ਤੋਂ ਉੱਤਰੋ, ਸਭ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਸੈਨੀਟਾਈਜ਼ ਕਰੋ ਕਿਉਂਕਿ ਇਹ ਆਮ ਗੱਲ ਹੈ ਕਿ ਮੋਟਰਸਾਈਕਲ ਤੋਂ ਉਤਰਨ ਤੋਂ ਬਾਅਦ ਬਾਈਕ ਰਾਈਡਰ ਦੇ ਹੱਥ ਆਪਣੇ ਚਿਹਰੇ ‘ਤੇ ਹੀ ਜਾਂਦੇ ਹਨ।


ਇਹ ਵੀ ਪੜ੍ਹੋ:  Heart attack in winter: ਸਰਦੀਆਂ 'ਚ ਵਧਦਾ ਦਿਲ ਦੇ ਦੌਰੇ ਦਾ ਖ਼ਤਰਾ, ਇਸ ਤਰ੍ਹਾਂ ਰੱਖੋ ਦਿਲ ਦਾ ਧਿਆਨ


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:



 



https://apps.apple.com/in/app/abp-live-news/id811114904


 


 


 



Car loan Information:

Calculate Car Loan EMI