(Source: ECI/ABP News/ABP Majha)
Hybrid Cars: ਇਹ ਕੰਪਨੀਆਂ ਭਾਰਤ ਵਿੱਚ ਸਭ ਤੋਂ ਵੱਧ ਵੇਚਦੀਆਂ ਨੇ ਹਾਈਬ੍ਰਿਡ ਕਾਰਾਂ , ਜਾਣੋ ਕੌਣ ਹੈ ਸਭ ਤੋਂ ਅੱਗੇ
ਇਸ ਤੋਂ ਪਹਿਲਾਂ ਹੌਂਡਾ ਦੀ ਨਵੀਂ ਐਲੀਵੇਟ SUV 'ਚ ਵੀ ਹਾਈਬ੍ਰਿਡ ਪਾਵਰਟ੍ਰੇਨ ਮਿਲਣ ਦੀ ਉਮੀਦ ਸੀ ਪਰ ਕੰਪਨੀ ਨੇ ਇਸ ਨੂੰ ਸਾਧਾਰਨ ਪੈਟਰੋਲ ਇੰਜਣ ਨਾਲ ਹੀ ਪੇਸ਼ ਕੀਤਾ ਹੈ।
Hybrid Cars Sales in India: ਸਾਲ 2022 ਵਿੱਚ, ਭਾਰਤੀ ਆਟੋਮੋਬਾਈਲ ਉਦਯੋਗ ਵਿੱਚ 19,556 ਯੂਨਿਟਾਂ ਦੀ ਵਿਕਰੀ ਦੇ ਨਾਲ ਹਾਈਬ੍ਰਿਡ ਕਾਰਾਂ ਦੀ ਹੁਣ ਤੱਕ ਦੀ ਸਭ ਤੋਂ ਵੱਧ ਵਿਕਰੀ ਦਰਜ ਕੀਤੀ ਗਈ। ਟੋਇਟਾ ਕਿਰਲੋਸਕਰ ਮੋਟਰ 57% ਮਾਰਕੀਟ ਹਿੱਸੇਦਾਰੀ ਦੇ ਨਾਲ ਇਸ ਹਿੱਸੇ ਵਿੱਚ ਮੋਹਰੀ ਹੈ। ਇਸ ਤੋਂ ਬਾਅਦ ਮਾਰੂਤੀ (35%) ਅਤੇ ਹੌਂਡਾ (7%) ਦਾ ਸਥਾਨ ਹੈ। Toyota ਦੀ Hyrider ਦੇਸ਼ ਵਿੱਚ ਸਭ ਤੋਂ ਵੱਧ ਵਿਕਣ ਵਾਲੀ ਪਾਵਰਫੁੱਲ ਹਾਈਬ੍ਰਿਡ ਕਾਰ ਸੀ। ਕੁੱਲ 22,389 ਯੂਨਿਟਾਂ ਦੇ ਨਾਲ, ਇਹ ਕਾਰ ਮਜ਼ਬੂਤ ਹਾਈਬ੍ਰਿਡ ਕਾਰਾਂ ਲਈ 2023 ਦੀ ਪਹਿਲੀ ਤਿਮਾਹੀ ਵਿੱਚ ਸਭ ਤੋਂ ਵੱਧ ਵਿਕਣ ਵਾਲੀ ਕਾਰ ਬਣ ਗਈ ਹੈ। ਟੋਇਟਾ ਨੇ 83% ਮਾਰਕੀਟ ਹਿੱਸੇਦਾਰੀ ਭਾਵ 18,584 ਯੂਨਿਟਾਂ ਦੀ ਵਿਕਰੀ ਦੇ ਨਾਲ ਮਾਰਕੀਟ 'ਤੇ ਆਪਣੀ ਪਕੜ ਮਜ਼ਬੂਤ ਕੀਤੀ, ਇਨੋਵਾ ਹਾਈਕ੍ਰਾਸ ਨੇ ਵੀ ਚੰਗੀ ਵਿਕਰੀ ਕੀਤੀ।
ਮਈ ਵਿੱਚ ਕਿੰਨੀ ਹੋਈ ਵਿੱਕਰੀ
ਮਈ 2023 ਦੇ ਵਿਕਰੀ ਅੰਕੜਿਆਂ ਦੀ ਗੱਲ ਕਰੀਏ ਤਾਂ, ਟੋਇਟਾ ਨੇ ਇਨੋਵਾ ਹਾਈਕ੍ਰਾਸ ਦੀਆਂ 7,776 ਯੂਨਿਟਾਂ, ਹਾਈਰਾਈਡਰ ਦੀਆਂ 3,090 ਯੂਨਿਟਾਂ, ਕੈਮਰੀ ਦੀਆਂ 142 ਯੂਨਿਟਾਂ ਅਤੇ ਵੇਲਫਾਇਰ ਦੀਆਂ 5 ਯੂਨਿਟਾਂ ਵੇਚੀਆਂ ਹਨ। ਜਦੋਂ ਕਿ ਮਾਰੂਤੀ ਸੁਜ਼ੂਕੀ ਨੇ ਗ੍ਰੈਂਡ ਵਿਟਾਰਾ ਦੀਆਂ 8,877 ਇਕਾਈਆਂ ਅਤੇ ਹੌਂਡਾ ਨੇ ਸਿਟੀ ਸੇਡਾਨ ਦੀਆਂ 1532 ਇਕਾਈਆਂ ਵੇਚੀਆਂ ਹਨ। Toyota Innova Highcross, Maruti Suzuki Grand Vitara Toyota Hyrider ਅਤੇ Honda City ਭਾਰਤ ਵਿੱਚ ਸਭ ਤੋਂ ਵੱਧ ਵਿਕਣ ਵਾਲੀਆਂ ਮਜ਼ਬੂਤ ਹਾਈਬ੍ਰਿਡ ਕਾਰਾਂ ਹਨ।
ਹੋਰ ਮਾਡਲਾਂ ਦੀ ਐਂਟਰੀ
ਮਾਰੂਤੀ ਸੁਜ਼ੂਕੀ ਇਸ ਹਿੱਸੇ ਵਿੱਚ ਆਪਣੀ ਪਕੜ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਟੋਇਟਾ ਕਿਰਲੋਸਕਰ ਮੋਟਰ ਦੀ ਇਨੋਵਾ ਹਾਈਕ੍ਰਾਸ 'ਤੇ ਆਧਾਰਿਤ ਇੱਕ ਨਵੀਂ 7-ਸੀਟਰ MPV ਲਿਆਏਗੀ, ਜਿਸ ਵਿੱਚ ਇੱਕ ਪੈਟਰੋਲ ਅਤੇ 2.0L ਐਟਕਿੰਸਨ ਸਾਈਕਲ ਸਟ੍ਰਾਂਗ ਹਾਈਬ੍ਰਿਡ ਪਾਵਰਟ੍ਰੇਨ ਮਿਲਣ ਦੀ ਸੰਭਾਵਨਾ ਹੈ। ਇਹ ਕਾਰ 10 ਜੁਲਾਈ 2023 ਨੂੰ ਲਾਂਚ ਕੀਤੀ ਜਾਵੇਗੀ, ਜਿਸ ਦਾ ਨਾਂ Engage ਹੋਵੇਗਾ। ਇਸ 'ਚ ਕੁਝ ਮਾਮੂਲੀ ਕਾਸਮੈਟਿਕ ਬਦਲਾਅ ਦੇਖਣ ਨੂੰ ਮਿਲਣਗੇ। ਜਦੋਂ ਕਿ ਨਵੀਂ ਪੀੜ੍ਹੀ ਦੀ ਸਵਿਫਟ ਅਤੇ ਡਿਜ਼ਾਇਰ ਨੂੰ ਵੀ ਹਾਈਬ੍ਰਿਡ ਪਾਵਰਟ੍ਰੇਨ ਮਿਲਣ ਦੀ ਸੰਭਾਵਨਾ ਹੈ, ਜੋ 2024 ਵਿੱਚ ਲਾਂਚ ਹੋਣਗੀਆਂ।
ਹੌਂਡਾ ਐਲੀਵੇਟ
ਇਸ ਤੋਂ ਪਹਿਲਾਂ ਹੌਂਡਾ ਦੀ ਨਵੀਂ ਐਲੀਵੇਟ SUV 'ਚ ਵੀ ਹਾਈਬ੍ਰਿਡ ਪਾਵਰਟ੍ਰੇਨ ਮਿਲਣ ਦੀ ਉਮੀਦ ਸੀ ਪਰ ਕੰਪਨੀ ਨੇ ਇਸ ਨੂੰ ਸਾਧਾਰਨ ਪੈਟਰੋਲ ਇੰਜਣ ਨਾਲ ਹੀ ਪੇਸ਼ ਕੀਤਾ ਹੈ। ਹੁਣ ਕੰਪਨੀ ਇਸ ਨੂੰ ਇਲੈਕਟ੍ਰਿਕ ਪਾਵਰਟ੍ਰੇਨ ਦੇ ਨਾਲ ਲਿਆਉਣ ਦੀ ਤਿਆਰੀ ਕਰ ਰਹੀ ਹੈ, ਜਿਸ ਨੂੰ 2026 ਤੱਕ ਬਾਜ਼ਾਰ 'ਚ ਲਿਆਂਦਾ ਜਾ ਸਕਦਾ ਹੈ।