ਨਵੀਂ ਦਿੱਲੀ: ਹੁੰਡਾਈ ਨੇ ਕ੍ਰੇਟਾ ਐਸਯੂਵੀ ਦਾ ਸਪੋਰਟਸ ਐਡੀਸ਼ਨ ਲੌਂਚ ਕੀਤਾ ਹੈ। ਕੰਪਨੀ ਨੇ ਇਸ ਨੂੰ ਆਪਣੀ ਆਫੀਸ਼ੀਅਲ ਵੈੱਬਸਾਈਟ ‘ਤੇ ਵੀ ਲਿਸਟ ਕਰ ਦਿੱਤਾ ਹੈ। ਸਪੋਰਟਸ ਐਡੀਸ਼ਨ ਦੀ ਕੀਮਤ ਬਾਰੇ ਅਜੇ ਤਕ ਕੰਪਨੀ ਨੇ ਕੋਈ ਜਾਣਕਾਰੀ ਸ਼ੇਅਰ ਨਹੀਂ ਕੀਤੀ। ਖ਼ਬਰਾਂ ਨੇ ਕਿ ਇਸ ਐਡੀਸ਼ਨ ਦੇ ਪੈਟਰੋਲ ਵਰਜ਼ਨ ਦੀ ਕੀਮਤ 12.78 ਲੱਖ ਰੁਪਏ ਤੇ ਡੀਜ਼ਲ ਵਰਜਨ ਦੀ ਕੀਮਤ 14.13 ਲੱਖ ਰੁਪਏ ਐਕਸ ਸ਼ੋਅਰੂਮ ਤਕ ਹੋ ਸਕਦੀ ਹੈ।
ਸਪੋਰਟਸ ਐਡੀਸ਼ਨ ਨੂੰ ਰੈਗੂਲਰ ਕ੍ਰੇਟਾ ਦੇ ਐਸਐਕਸ ਵੈਰੀਅੰਟ ‘ਤੇ ਤਿਆਰ ਕੀਤਾ ਗਿਆ ਹੈ। ਇਸ ‘ਚ ਕੁਝ ਕਾਸਮੈਟਿਕ ਬਦਲਾਅ ਤੇ ਨਵੇਂ ਫੀਚਰ ਸ਼ਾਮਲ ਕੀਤੇ ਗਏ ਹਨ, ਜੋ ਇਸ ਨੂੰ ਰੈਗੂਲਰ ਮਾਡਲ ਤੋਂ ਵੱਖ ਕਰਦੇ ਹਨ। ਇਸ ਐਡੀਸ਼ਨ ‘ਚ ਪੈਂਟਮ ਬਲੈਕ ਕੱਲਰ ਨੂੰ ਸਟੈਂਡਰਡ ਰੱਖਿਆ ਗਿਆ ਹੈ। ਕੰਪਨੀ ਨੇ ਇਸ ‘ਚ ਪੋਲਰ ਵ੍ਹਾਈਟ-ਫੈਨਟਮ ਬਲੈਕ ਡਿਊਲ ਟੋਨ ਕੱਲਰ ਦਾ ਆਪਸ਼ਨ ਵੀ ਰੱਖਿਆ ਹੈ। ਇਸ ਲਈ ਤੁਹਾਨੂੰ 11,000 ਰੁਪਏ ਵਧੇਰੇ ਖਰਚ ਕਰਨੇ ਪੈਣਗੇ। ਇਸ ਦੇ ਨਾਲ ਹੀ ਹੁੰਡਾਈ ਕ੍ਰੇਟਾ ਸਪੋਰਟਸ ਐਡੀਸ਼ਨ ‘ਚ ਬਲੈਕ ਕੱਲਰ ਵਾਲੀ ਫਰੰਟ ਗ੍ਰਿਲ, ਪ੍ਰੋਜੈਕਟਰ ਹੈਡਲੈਂਪ, ਪਾਵਰ ਫੋਲਡਿੰਗ ਓਆਰਵੀਐਮ, ਸਿਲਵਰ ਰੂਫ ਰੇਲਸ, ਸਿਕਡ ਪਲੇਟ ਤੇ ਰਿਅਰ ਸਪਾਇਲਰ ਜਿਹੇ ਫੀਚਰ ਵੀ ਦਿੱਤੇ ਗਏ ਹਨ। ਇਸ ਦੇ ਕੈਬਿਨ ਨੂੰ ਡਾਰਕ ਲੇਆਉਟ ‘ਚ ਰੱਖਿਆ ਗਿਆ ਹੈ। ਸਪੋਰਟ ਐਡੀਸ਼ਨ ‘ਚ ਇਲੈਕਟ੍ਰੋਨਿਕ ਸਨਰੂਫ ਦਿੱਤਾ ਗਿਆ ਹੈ।
ਇਨ੍ਹਾਂ ਸਭ ਦੇ ਨਾਲ ਕੰਪਨੀ ਨੇ ਇਸ ‘ਚ ਐਂਡ੍ਰਾਇਡ ਆਟੋ ਤੇ ਐਪਲ ਕਾਰਪਲੇ ਕਨੈਕਟੀਵਿਟੀ ਸਪੋਰਟ ਕਰਨ ਵਾਲਾ 7.0 ਇੰਚ ਟੱਚ ਸਕਰੀਨ ਇੰਫੋਟੇਨਮੈਂਟ ਸਿਸਟਮ, ਕਰੂਜ਼ ਕੰਟਰੋਲ, ਵਾਇਅਰਲੈਸ ਚਾਰਜ਼ਿੰਗ, ਸਮਾਰਟ ਕੀ, ਪੁਸ਼ ਬਟਨ ਸਟਾਰਟ-ਸਟਾਪ, ਰਿਅਰ ਵਾਸ਼ਰ ਤੇ ਵਾਈਪ ਸਮੇਤ ਕਈ ਫੀਚਰ ਸ਼ਾਮਲ ਕੀਤੇ ਹਨ।

Car loan Information:

Calculate Car Loan EMI