ਹੁੰਡਈ ਮੋਟਰ ਇੰਡੀਆ ਨੇ ਵਾਰੰਟੀ ਤੇ ਫ਼੍ਰੀ ਸਰਵਿਸ ਨੂੰ ਵਧਾ ਦਿੱਤਾ ਹੈ। ਕੰਪਨੀ ਨੇ ਕਿਹਾ ਹੈ ਕਿ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਲਾਏ ਗਏ ਲੌਕਡਾਊਨ ਨੂੰ ਵੇਖਦਿਆਂ ਉਸ ਨੇ ਗਾਹਕਾਂ ਲਈ ਵਾਰੰਟੀ, ਐਕਸਟੈਂਡਡ ਵਾਰੰਟੀ ਤੇ ਫ਼੍ਰੀ ਸਰਵਿਸ ਨੂੰ ਦੋ ਮਹੀਨਿਆਂ ਤੱਕ ਵਧਾ ਦਿੱਤਾ ਹੈ। ਕ੍ਰੇਟਾ ਨਿਰਮਾਤਾ ਨੇ ਕਿਹਾ ਹੈ ਕਿ ਇਹ ਨਵੀਂ ਪਹਿਲਕਦਮੀ ਇਸ ਚੁਣੌਤੀਪੂਰਨ ਸਮੇਂ ਦੌਰਾਨ ਭਾਰਤੀ ਗਾਹਕਾਂ ਦੀ ਮਦਦ ਕਰਨ ਲਈ ਲਿਆ ਗਿਆ ਹੈ।

ਇਸ ਫ਼ੈਸਲੇ ਉੱਤੇ ਹੁੰਡਈ ਮੋਟਰ ਇੰਡੀਆ ਦੇ ਸੇਲਜ਼ ਮਾਰਕਿਟਿੰਗ ਐਂਡ ਸਰਵਿਸ ਡਾਇਰੈਕਟਰ ਤਰੁਣ ਗਰਗ ਨੇ ਕਿਹਾ,’ਇਸ ਚੁਣੌਤੀਪੂਰਨ ਸਮੇਂ ਦੌਰਾਨ ਹੁੰਡਈ ਨੇ ਲਾਈਫ਼ ਸੇਵਿੰਗ ਮੈਡੀਕੇਅਰ ਆਕਸੀਜਨ ਉਪਕਰਣ ਵੰਡਣ ਸਮੇਤ ਕਈ ਪ੍ਰੋਗਰਾਮ ਸ਼ੁਰੂ ਕੀਤੇ ਹਨ, ਤਾਂ ਜੋ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ।’

ਕੰਪਨੀ ਨੇ ਦੇਸ਼ ਵਿੱਚ ਗਾਹਕਾਂ ਲਈ ਖ਼ਰੀਦਦਾਰੀ ਨੂੰ ਕਰਨ ਦੇ ਤਰੀਕੇ ਨੂੰ ਪੂਰੀ ਤਰ੍ਹਾਂ ਡਿਜੀਟਲ ਕਰ ਦਿੱਤਾ ਹੈ।  360 ਡਿਗਰੀ ਡਿਜੀਟਲ ਤੇ ਕੌਂਟੈਕਟਲੈੱਸ ਸਰਵਿਸ ਰਾਹੀਂ ਵੀ ਸੁਵਿਧਾਵਾਂ ਦਾ ਅਨੁਭਵ ਕੀਤਾ ਜਾ ਸਕਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਆੱਨਲਾਈਨ ਸਰਵਿਸ ਬੁਕਿੰਗ, ਵਹੀਕਲ ਸਟੇਟਸ ਅਪਡੇਟ, ਪਿਕ ਐਂਡ ਡ੍ਰੌਪ ਫ਼੍ਰੌਮ ਹੋਮ ਆਫ਼ਿਸ ਤੋਂ ਲੈ ਕੇ ਆੱਨਲਾਈਨ ਪੇਮੈਂਟ ਤੱਕ ਦੀਆਂ ਸਾਰੀਆਂ ਸੁਵਿਧਾਵਾਂ ਦਾ ਲਾਭ ਗਾਹਕ ਇਸ ਦੇ ਡਿਜੀਟਲ ਪੋਰਟਲ ਰਾਹੀਂ ਲੈ ਸਕਦੇਹਨ। ਕੰਪਨੀ ਕੋਲ ਭਾਰਤ ’ਚ 1,300 ਤੋਂ ਵੱਧ ਵਰਕਸ਼ਾਪ ਦਾ ਨੈੱਟਵਰਕ ਹੈ।

ਇਸ ਤੋਂ ਇਲਾਵਾ ਗਾਹਕਾਂ ਲਈ ਵਾਰੰਟੀ, ਐਕਸਟੈਂਡਡ ਵਾਰੰਟੀ ਅਤੇ ਫ਼੍ਰੀ ਸਰਵਿਸ ਨੂੰ ਦੋ ਮਹੀਨਿਆਂ ਲਈ ਵਧਾ ਦਿੱਤਾ ਹੈ, ਤਾਂ ਜੋ ਇਸ ਚੁਣੌਤੀਪੂਰਣ ਸਮੇਂ ਦੌਰਾਨ ਉਨ੍ਹਾਂ ਨੂੰ ਸਪੋਰਟ ਮਿਲ ਸਕੇ। ਕੰਪਨੀ ਦਾ ਦਾਅਵਾ ਹੈ ਕਿ ਹੁੰਡਈ ਆਪਣੇ ਗਾਹਕਾਂ ਨਾਲ ਖੜ੍ਹੀ ਰਹੇਗੀ ਤੇ ਸਾਡੇ 24x7 ਰੋਡ ਸਾਈਡ ਸਹਾਇਤਾ ਪ੍ਰੋਗਰਾਮ ਰਾਹੀਂ ਐਮਰਜੈਂਸੀ ਵਿੱਚ ਗਾਹਕਾਂ ਦੀ ਮਦਦ ਕਰੇਗੀ। Hyundai ਨੇ ਗਾਹਕਾਂ ਨੂੰ ਦਿੱਤੀ ਰਾਹਤ, ਕੋਵਿਡ-19 ਕਾਰਨ ਵਾਰੰਟੀ ਤੇ ਫ਼੍ਰੀ ਸਰਵਿਸ ਨੂੰ 2 ਮਹੀਨਿਆਂ ਲਈ ਵਧਾਇਆ

ਹੁੰਡਈ ਮੋਟਰ ਇੰਡੀਆ ਨੇ ਵਾਰੰਟੀ ਤੇ ਫ਼੍ਰੀ ਸਰਵਿਸ ਨੂੰ ਵਧਾ ਦਿੱਤਾ ਹੈ। ਕੰਪਨੀ ਨੇ ਕਿਹਾ ਹੈ ਕਿ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਲਾਏ ਗਏ ਲੌਕਡਾਊਨ ਨੂੰ ਵੇਖਦਿਆਂ ਉਸ ਨੇ ਗਾਹਕਾਂ ਲਈ ਵਾਰੰਟੀ, ਐਕਸਟੈਂਡਡ ਵਾਰੰਟੀ ਤੇ ਫ਼੍ਰੀ ਸਰਵਿਸ ਨੂੰ ਦੋ ਮਹੀਨਿਆਂ ਤੱਕ ਵਧਾ ਦਿੱਤਾ ਹੈ। ਕ੍ਰੇਟਾ ਨਿਰਮਾਤਾ ਨੇ ਕਿਹਾ ਹੈ ਕਿ ਇਹ ਨਵੀਂ ਪਹਿਲਕਦਮੀ ਇਸ ਚੁਣੌਤੀਪੂਰਨ ਸਮੇਂ ਦੌਰਾਨ ਭਾਰਤੀ ਗਾਹਕਾਂ ਦੀ ਮਦਦ ਕਰਨ ਲਈ ਲਿਆ ਗਿਆ ਹੈ।

ਇਸ ਫ਼ੈਸਲੇ ਉੱਤੇ ਹੁੰਡਈ ਮੋਟਰ ਇੰਡੀਆ ਦੇ ਸੇਲਜ਼ ਮਾਰਕਿਟਿੰਗ ਐਂਡ ਸਰਵਿਸ ਡਾਇਰੈਕਟਰ ਤਰੁਣ ਗਰਗ ਨੇ ਕਿਹਾ,’ਇਸ ਚੁਣੌਤੀਪੂਰਨ ਸਮੇਂ ਦੌਰਾਨ ਹੁੰਡਈ ਨੇ ਲਾਈਫ਼ ਸੇਵਿੰਗ ਮੈਡੀਕੇਅਰ ਆਕਸੀਜਨ ਉਪਕਰਣ ਵੰਡਣ ਸਮੇਤ ਕਈ ਪ੍ਰੋਗਰਾਮ ਸ਼ੁਰੂ ਕੀਤੇ ਹਨ, ਤਾਂ ਜੋ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ।’

ਕੰਪਨੀ ਨੇ ਦੇਸ਼ ਵਿੱਚ ਗਾਹਕਾਂ ਲਈ ਖ਼ਰੀਦਦਾਰੀ ਨੂੰ ਕਰਨ ਦੇ ਤਰੀਕੇ ਨੂੰ ਪੂਰੀ ਤਰ੍ਹਾਂ ਡਿਜੀਟਲ ਕਰ ਦਿੱਤਾ ਹੈ।  360 ਡਿਗਰੀ ਡਿਜੀਟਲ ਤੇ ਕੌਂਟੈਕਟਲੈੱਸ ਸਰਵਿਸ ਰਾਹੀਂ ਵੀ ਸੁਵਿਧਾਵਾਂ ਦਾ ਅਨੁਭਵ ਕੀਤਾ ਜਾ ਸਕਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਆੱਨਲਾਈਨ ਸਰਵਿਸ ਬੁਕਿੰਗ, ਵਹੀਕਲ ਸਟੇਟਸ ਅਪਡੇਟ, ਪਿਕ ਐਂਡ ਡ੍ਰੌਪ ਫ਼੍ਰੌਮ ਹੋਮ ਆਫ਼ਿਸ ਤੋਂ ਲੈ ਕੇ ਆੱਨਲਾਈਨ ਪੇਮੈਂਟ ਤੱਕ ਦੀਆਂ ਸਾਰੀਆਂ ਸੁਵਿਧਾਵਾਂ ਦਾ ਲਾਭ ਗਾਹਕ ਇਸ ਦੇ ਡਿਜੀਟਲ ਪੋਰਟਲ ਰਾਹੀਂ ਲੈ ਸਕਦੇਹਨ। ਕੰਪਨੀ ਕੋਲ ਭਾਰਤ ’ਚ 1,300 ਤੋਂ ਵੱਧ ਵਰਕਸ਼ਾਪ ਦਾ ਨੈੱਟਵਰਕ ਹੈ।

ਇਸ ਤੋਂ ਇਲਾਵਾ ਗਾਹਕਾਂ ਲਈ ਵਾਰੰਟੀ, ਐਕਸਟੈਂਡਡ ਵਾਰੰਟੀ ਅਤੇ ਫ਼੍ਰੀ ਸਰਵਿਸ ਨੂੰ ਦੋ ਮਹੀਨਿਆਂ ਲਈ ਵਧਾ ਦਿੱਤਾ ਹੈ, ਤਾਂ ਜੋ ਇਸ ਚੁਣੌਤੀਪੂਰਣ ਸਮੇਂ ਦੌਰਾਨ ਉਨ੍ਹਾਂ ਨੂੰ ਸਪੋਰਟ ਮਿਲ ਸਕੇ। ਕੰਪਨੀ ਦਾ ਦਾਅਵਾ ਹੈ ਕਿ ਹੁੰਡਈ ਆਪਣੇ ਗਾਹਕਾਂ ਨਾਲ ਖੜ੍ਹੀ ਰਹੇਗੀ ਤੇ ਸਾਡੇ 24x7 ਰੋਡ ਸਾਈਡ ਸਹਾਇਤਾ ਪ੍ਰੋਗਰਾਮ ਰਾਹੀਂ ਐਮਰਜੈਂਸੀ ਵਿੱਚ ਗਾਹਕਾਂ ਦੀ ਮਦਦ ਕਰੇਗੀ।

Car loan Information:

Calculate Car Loan EMI