ਨਵੀਂ ਦਿੱਲੀ: Hyundai i20 2020 ਭਾਰਤ ਵਿੱਚ 6,79,900 ਰੁਪਏ (ਐਕਸ-ਸ਼ੋਅਰੂਮ) ਵਿੱਚ ਲਾਂਚ ਕੀਤੀ ਗਈ ਹੈ। ਦੱਸ ਦਈਏ ਕਿ ਨਵੀਂ ਆਈ 20 ਵੱਡੇ ਬਦਲਾਅ ਦੇ ਨਾਲ ਲਾਂਚ ਕੀਤੀ ਗਈ ਹੈ। ਨਵੀਂ ਆਈ20 ਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸਟਾਈਲਿਸ਼, ਬੋਲਡ ਅਤੇ ਫਿਊਚਰਿਸਟਿਕ ਡਿਜ਼ਾਇਨ ਦਿੱਤਾ ਗਿਆ ਹੈ ਖਾਸ ਗੱਲ ਇਹ ਹੈ ਕਿ ਹੁੰਡਈ ਆਈ 2020 ਦੇਸ਼ ਦੀ ਪਹਿਲੀ ਹੈਚਬੇਕ ਕਾਰ ਹੈ ਜਿਸ 'BlueLink ਦਿੱਤਾ ਗਿਆ ਹੈ, ਜੋ 50 ਤੋਂ ਵੱਧ ਕਨੇਕਟਡ ਫੀਚਰਸ ਨੂੰ ਸਪੋਰਟ ਕਰਦੀ ਹੈ।


ਨੈਕਸਟ ਜੋਨਰੇਸ਼ਨ ਹੁੰਡਈ ਆਈ 20 ਨੂੰ ਵੀਰਵਾਰ ਨੂੰ ਭਾਰਤ ਵਿਚ ਲਾਂਚ ਕੀਤਾ ਗਿਆ। ਭਾਰਤ ਵਿਚ ਇਸ ਦੀ ਐਕਸ ਸ਼ੋਅਰੂਮ ਕੀਮਤ 6,79,900 ਰੁਪਏ ਤੋਂ ਸ਼ੁਰੂ ਹੁੰਦੀ ਹੈ। ਨਵੀਂ 2020 ਹੁੰਡਈ ਆਈ20 ਲਈ ਬੁਕਿੰਗ 28 ਅਕਤੂਬਰ ਤੋਂ ਸ਼ੁਰੂ ਹੋ ਗਈ ਹੈ। ਇਹ 21000 ਰੁਪਏ ਦੀ ਟੋਕਨ ਰਕਮ 'ਤੇ ਬੁੱਕ ਕੀਤੀ ਜਾ ਸਕਦੀ ਹੈ।



2020 Hyundai i20 ਪੰਜ ਸਾਲ ਦੀ ਵਾਰੰਟੀ, 3 ਸਾਲਾਂ ਦੇ ਰੋੜਸਾਈਡ ਅਸੀਸਟੈਂਟ, 3 ਸਾਲਾਂ ਦੀ ਬਲਊਲਿੰਕ ਸਬਸਕ੍ਰਿ੍ਪਸ਼ਨ ਦੇ ਨਾਲ ਆਵੇਗੀ। ਹੁੰਡਈ ਆਈ 20 2020 ਚਾਰ ਵੇਰੀਐਂਟ Magna, Sportz, Asta ਅਤੇ Asta (O) ਵਿੱਚ ਆਵੇਗੀ। ਇਸ ਦੇ ਨਾਲ ਹੀ ਇਹ ਕਾਰ 6 ਰੰਗਾਂ ਦੇ ਪੋਲਰ ਵ੍ਹਾਈਟ, ਟਾਈਫੂਨ ਸਿਲਵਰ, ਟਾਈਟਨ ਗ੍ਰੇ, ਫਿਅਰ ਰੈਡ, ਸਟੈਰੀ ਨਾਈਟ ਅਤੇ ਮੈਟਲਿਕ ਕਾਪਰ ਵਿੱਚ ਉਪਲੱਬਧ ਹੋਵੇਗੀ। ਦੋ ਡੁਅਲ ਟੋਨ ਰੰਗ ਬਲੈਕ ਰੂਫ ਦੇ ਨਾਲ ਪੋਲਰ ਵ੍ਹਾਈਟ ਅਤੇ ਬਲੈਕ ਰੂਫ ਦੇ ਨਾਲ ਫਿਯਰੀ ਰੈੱਡ ਹਨ। ਇਸ ਦੇ ਨਾਲ ਹੀ ਨਵੀਂ ਆਈ 20 ਦਾ ਮੁਕਾਬਲਾ Maruti Suzuki Baleno, Tata Altroz, Honda Jazz ਅਤੇ Volkswagen Polo ਨਾਲ ਹੈ।

ਇੰਜਣ: ਨਵੀਂ i20 ਵਿਚ ਤਿੰਨ ਇੰਜਨ ਵਿਕਲਪ ਹਨ। ਕਾਰ '83hp ਦੀ ਪਾਵਰ ਅਤੇ 115Nm ਦਾ ਟਾਰਕ ਜਨਰੇਟ ਕਰਨ ਵਾਲਾ 1.2 ਲੀਟਰ ਪੈਟਰੋਲ ਇੰਜਨ ਹੈ। ਡੀਜ਼ਲ ਇੰਜਣ 1.5 ਲੀਟਰ ਦੀ ਟਰਬੋ ਯੂਨਿਟ ਹੈ, ਜੋ 100hp ਦੀ ਪਾਵਰ ਅਤੇ 240Nm ਟਾਰਕ ਪੈਦਾ ਕਰਦੀ ਹੈ। 1.0 ਲੀਟਰ, 3 ਸਿਲੰਡਰ ਟਰਬੋ ਪੈਟਰੋਲ ਇੰਜਨ ਆਪਸ਼ਨ ਵੀ ਹੈ। ਇਹ 120hp ਦੀ ਪਾਵਰ ਅਤੇ 172Nm ਦਾ ਟਾਰਕ ਜਨਰੇਟ ਕਰਦਾ ਹੈ। ਟ੍ਰਾਂਸਮਿਸ਼ਨ ਵਿਕਲਪਾਂ ਵਿੱਚ ਮੈਨੂਅਲ, IVT, 7DCT, iMT ਸ਼ਾਮਲ ਹਨ।

ਕਾਰ ਲੋਨ ਦੀ ਈਐਮਆਈ ਕੈਲਕੁਲੇਟ ਕਰੋ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904

Car loan Information:

Calculate Car Loan EMI