ਜੇ ਤੁਸੀਂ ਮਹਿੰਦਰਾ ਦੀ ਨਵੀਂ ਕਾਰ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਇਹ ਸਹੀ ਸਮਾਂ ਹੈ ਕਿਉਂਕਿ ਅਗਲੇ ਮਹੀਨੇ ਤੋਂ ਭਾਵ ਨਵੇਂ ਸਾਲ ਤੋਂ ਮਹਿੰਦਰਾ ਆਪਣੀਆਂ ਕਾਰਾਂ ਦੀ ਕੀਮਤ ਵਧਾਉਣ ਜਾ ਰਿਹਾ ਹੈ। ਮਹਿੰਦਰਾ ਲਾਗਤ ਮੁੱਲ ਵਿੱਚ ਵਾਧੇ ਤੇ ਹੋਰ ਕਈ ਕਾਰਨਾਂ ਕਰਕੇ ਕਾਰਾਂ ਦੀ ਕੀਮਤ ਵਿੱਚ ਵਾਧਾ ਕਰ ਰਹੀ ਹੈ। ਹਾਲਾਂਕਿ, ਅਜੇ ਤੱਕ ਕੰਪਨੀ ਵਲੋਂ ਇਹ ਖੁਲਾਸਾ ਨਹੀਂ ਕੀਤਾ ਗਿਆ ਹੈ ਕਿ ਉਨ੍ਹਾਂ ਦੀਆਂ ਕੀਮਤਾਂ ਵਿੱਚ ਕਿੰਨਾ ਵਾਧਾ ਕੀਤਾ ਗਿਆ ਹੈ।

ਹਾਲ ਹੀ ਵਿੱਚ, ਮਹਿੰਦਰਾ ਨੇ ਆਪਣੀ ਨਵੀਂ ਜਨਰੇਸ਼ਨ ਦੇ ਥਾਰ ਦੀ ਕੀਮਤ ਵਿੱਚ ਵਾਧਾ ਕੀਤਾ। ਮਹਿੰਦਰਾ ਥਾਰ ਨੂੰ ਭਾਰਤ 'ਚ 9.80 ਲੱਖ ਰੁਪਏ ਦੀ ਕੀਮਤ ਵਿਚ ਲਾਂਚ ਕੀਤਾ ਗਿਆ ਸੀ। ਇਸ ਦੇ ਟਾਪ ਮਾਡਲ ਦੀ ਕੀਮਤ 12.90 ਲੱਖ ਰੁਪਏ ਹੈ। ਇਸ ਦੇ ਨਾਲ ਹੀ ਮਹਿੰਦਰਾ ਯਾਤਰੀ ਵਾਹਨਾਂ ਦੇ ਨਾਲ-ਨਾਲ ਵਪਾਰਕ ਵਾਹਨਾਂ ਦੀਆਂ ਕੀਮਤਾਂ ਵੀ ਵਧਾਉਣ ਜਾ ਰਹੀ ਹੈ। ਇਸ ਵਿੱਚ ਨੇਵੀਸਟਰ, ਪਿਕ-ਅਪ ਤੇ ਸੁਪ੍ਰੋ ਰੇਂਜ ਦੇ ਨਾਲ ਹੋਰ ਵਾਹਨਾਂ ਦੀ ਕੀਮਤ ਵਿੱਚ ਵਾਧਾ ਹੋ ਸਕਦਾ ਹੈ। ਹਾਲਾਂਕਿ, ਇਨ੍ਹਾਂ ਕੀਮਤਾਂ 'ਚ ਕਿੰਨਾ ਵਾਧਾ ਹੋਵੇਗਾ ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

16 ਕਰੋੜ ਦੇ ਇੰਜੈਕਸ਼ਨ ਨਾਲ ਹੋਵੇਗਾ ਅੱਠ ਹਫਤਿਆਂ ਦੇ ਬੱਚੇ ਦਾ ਇਲਾਜ, ਮਾਤਾ-ਪਿਤਾ ਨੇ ਚੁੱਕਿਆ ਵੱਡਾ ਕਦਮ

ਦੱਸ ਦੇਈਏ ਕਿ ਅਗਲੇ ਸਾਲ ਦੀ ਸ਼ੁਰੂਆਤ ਵਿੱਚ ਮਹਿੰਦਰਾ ਤੋਂ ਇਲਾਵਾ ਮਾਰੂਤੀ ਸੁਜ਼ੂਕੀ ਤੇ ਹੁੰਡਈ ਵਰਗੀਆਂ ਵੱਡੀਆਂ ਕੰਪਨੀਆਂ ਆਪਣੀਆਂ ਕਾਰਾਂ ਦੀਆਂ ਕੀਮਤਾਂ ਵਧਾਉਣ ਜਾ ਰਹੀਆਂ ਹਨ। ਕੰਪਨੀਆਂ ਕੀਮਤਾਂ ਦੀ ਵਾਧੇ ਅਤੇ ਆਵਾਜਾਈ ਦੇ ਖਰਚਿਆਂ ਦਾ ਹਵਾਲਾ ਦੇ ਕੇ ਅਜਿਹਾ ਕਰਨ ਜਾ ਰਹੀਆਂ ਹਨ। ਦੂਜੇ ਪਾਸੇ ਕਾਰ ਕੰਪਨੀਆਂ ਗਾਹਕਾਂ ਨੂੰ ਵਾਹਨਾਂ 'ਤੇ ਛੋਟ ਤੇ ਆਫਰ ਵੀ ਦੇ ਰਹੀਆਂ ਹਨ। ਇਨ੍ਹਾਂ ਆਫਰਜ਼ ਨਾਲ ਕੰਪਨੀਆਂ ਵਿਕਰੀ ਵਧਾਉਣ ਦੇ ਨਾਲ ਸਟਾਕ ਨੂੰ ਖਤਮ ਕਰ ਰਹੀਆਂ ਹਨ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

Car loan Information:

Calculate Car Loan EMI