ਨਵੀਂ ਦਿੱਲੀ: ਦੇਸ਼ 'ਚ ਆਏ ਦਿਨ ਤੇਲ ਦੀਆਂ ਕੀਮਤਾਂ 'ਚ ਵਾਧਾ ਹੋ ਰਿਹਾ ਹੈ। ਇਸ ਨੂੰ ਕਾਬੂ ਪਾਉਣ 'ਚ ਸਰਕਾਰ ਵੀ ਨਾਕਾਮਯਾਬ ਹੁੰਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਹੁਣ ਖ਼ਬਰ ਹੈ ਕਿ ਦੇਸ਼ ਦਾ ਪਹਿਲਾਂ ਸੀਐਨਜੀ ਟ੍ਰੈਕਟਰ ਤਿਆਰ ਹੋ ਗਿਆ ਹੈ ਜਿਸ ਨੂੰ ਜਲਦੀ ਹੀ ਲਾਂਚ ਕੀਤਾ ਜਾ ਸਕਦਾ ਹੈ। ਦੱਸ ਦਈਏ ਕਿ ਭਲਕੇ ਕੇਂਦਰੀ ਮੰਤਰੀ ਨੀਤੀਨ ਗਡਕਰੀ ਸ਼ਾਮ ਨੂੰ ਦੇਸ਼ ਦਾ ਪਹਿਲਾਂ ਸੀਐਨਜੀ ਟ੍ਰੈਕਟਰ ਲਾਂਚ ਕਰਨਗੇ।


ਇਸ ਮੌਕੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਧਰਮਿੰਦਰ ਪ੍ਰਧਾਨ, ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ, ਸੜਕ ਆਵਾਜਾਈ ਅਤੇ ਰਾਜਮਾਰਗ ਰਾਜ ਮੰਤਰੀ ਵੀ ਕੇ ਸਿੰਘ ਅਤੇ ਰਾਜ ਮੰਤਰੀ ਪੁਰਸ਼ੋਤਮ ਰੁਪਲਾ ਵੀ ਮੌਜੂਦ ਰਹਿਣਗੇ। ਰਵੇਮੇਟ ਟੈਕਨੋ ਸਲਿਊਸ਼ਨਜ਼ ਅਤੇ ਟੋਮੈਟੋ ਅਚੀਲੇ ਇੰਡੀਆ ਵੱਲੋਂ ਟਰੈਕਟਰਾਂ ਦੇ ਸੀਐਨਜੀ ਕਨਵਰਜ਼ਨ ਦਾ ਸਿੱਧਾ ਲਾਭ ਕਿਸਾਨਾਂ ਨੂੰ ਹੋਵੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਸੀਐਨਜੀ ਟ੍ਰੈਕਟਰਾਂ ਦੀ ਆਮਦ ਵੀ ਕਿਸਾਨਾਂ ਦੀ ਆਮਦਨੀ ਵਧਾਉਣ ਵਿੱਚ ਮਦਦ ਹੋਵੇਗੀ।


ਇਸ ਦੇ ਨਾਲ ਹੀ ਦੱਸ ਦਈਏ ਕਿ ਸੀਐਨਜੀ ਤੋਂ ਕਾਰਬਨ ਅਤੇ ਹੋਰ ਪ੍ਰਦੂਸ਼ਿਤ ਕਣ ਬਹੁਤ ਘੱਟ ਨਿਕਲਦੇ ਹਨ। ਨਵੀਂ ਟੈਕਨਾਲੌਜੀ ਰਾਹੀਂ ਤਬਦੀਲ ਕੀਤੇ ਗਏ ਸੀਐਨਜੀ ਇੰਜਨ ਦੀ ਜ਼ਿੰਦਗੀ ਰਵਾਇਤੀ ਟ੍ਰੈਕਟਰਾਂ ਨਾਲੋਂ ਲੰਬੀ ਹੋਵੇਗੀ। ਡੀਜ਼ਲ ਦੇ ਮੁਕਾਬਲੇ ਸੀਐਨਜੀ ਟ੍ਰੈਕਟਰਾਂ ਦਾ ਮਾਈਲੇਜ ਵੀ ਵੱਧ ਹੋਵੇਗਾ


ਸੀਐਨਜੀ ਟ੍ਰੈਕਟਰਾਂ ਦੇ ਇਹ ਵੀ ਫਾਇਦੇ ਹੋਣਗੇ:


ਕੁਝ ਅਧਿਐਨ ਰਿਪੋਰਟਾਂ ਮੁਤਾਬਕ ਸੀਐਨਜੀ ਟਰੈਕਟਰਾਂ ਨੂੰ ਡੀਜ਼ਲ ਨਾਲ ਚੱਲਣ ਵਾਲੇ ਟਰੈਕਟਰਾਂ ਨਾਲੋਂ ਵਧੇਰੇ ਪਾਵਰ ਮਿਲਦੀ ਹੈ ਸੀਐਨਜੀ ਡੀਜ਼ਲ ਨਾਲੋਂ 70 ਪ੍ਰਤੀਸ਼ਤ ਘੱਟ ਨਿਕਾਸ ਨੂੰ ਛੱਡਦੀ ਹੈ ਸੀਐਨਜੀ ਟਰੈਕਟਰਾਂ ਦੀ ਵਰਤੋਂ ਕਰਨ ਨਾਲ ਕਿਸਾਨਾਂ ਦੀ ਤੇਲ ਕੀਮਤਾਂ 50 ਫ਼ੀਸਦੀ ਘਟਾਉਣ ਵਿੱਚ ਮਦਦ ਮਿਲੇਗੀ।


ਇਹ ਵੀ ਪੜ੍ਹੋ: ਅਫ਼ਗਾਨ ਕਲਾਕਾਰ ਨੇ ਬਣਾਈ ਮੋਦੀ ਦੀ ਪੇਂਟਿੰਗ, ਪ੍ਰਧਾਨ ਮੰਤਰੀ ਨੇ ਖੁਦ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਕਹੀ ਇਹ ਗੱਲ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904