Jeep Wrangler Mini: ਭਾਰਤ ਵਿੱਚ ਹਾਲ ਹੀ ਵਿੱਚ SUVs ਦੀ ਮੰਗ ਤੇਜ਼ੀ ਨਾਲ ਵਧੀ ਹੈ। ਇਸ ਦੌਰਾਨ ਭਾਰਤੀ ਕਾਰ ਨਿਰਮਾਤਾ ਮਹਿੰਦਰਾ ਨੇ ਕਈ SUV ਪੇਸ਼ ਕਰਕੇ ਮਾਰਕੀਟ ਵਿੱਚ ਆਪਣੀ ਪਛਾਣ ਬਣਾਈ ਹੈ। ਮਹਿੰਦਰਾ ਥਾਰ ਇੱਕ ਐਸਯੂਵੀ ਹੈ ਜਿਸ ਨੇ ਨਾ ਸਿਰਫ਼ ਆਪਣੇ ਆਈਕੋਨਿਕ ਡਿਜ਼ਾਈਨ ਕਾਰਨ, ਸਗੋਂ ਆਪਣੀ ਜ਼ਬਰਦਸਤ ਆਫ-ਰੋਡ ਸਮਰੱਥਾ ਕਾਰਨ ਵੀ ਮਾਰਕੀਟ ਵਿੱਚ ਆਪਣੇ ਪੈਰ ਜਮਾਏ ਹਨ। 


ਮਾਰੂਤੀ ਜਿਮਨੀ ਤੇ ਫੋਰਸ ਗੋਰਖਾ ਦੇ ਆਉਣ ਤੋਂ ਬਾਅਦ ਵੀ ਮਹਿੰਦਰਾ ਥਾਰ ਦੀ ਵੈਲਿਊ ਘੱਟ ਨਹੀਂ ਹੋਈ ਪਰ ਅਮਰੀਕੀ ਕਾਰ ਨਿਰਮਾਤਾ ਕੰਪਨੀ ਜੀਪ ਨੇ ਫੈਸਲਾ ਕੀਤਾ ਹੈ ਕਿ ਉਹ ਥਾਰ ਨਾਲ ਮੁਕਾਬਲਾ ਕਰਨ ਲਈ ਆਪਣੀ ਨਵੀਂ ਕਾਰ ਪੇਸ਼ ਕਰੇਗੀ। ਜੀਪ ਦੀ ਆਫ-ਰੋਡ SUV ਰੈਂਗਲਰ ਨੂੰ ਪੂਰੀ ਦੁਨੀਆ 'ਚ ਕਾਫੀ ਪਸੰਦ ਕੀਤਾ ਜਾਂਦਾ ਹੈ। ਰਿਪੋਰਟਾਂ ਦੀ ਮੰਨੀਏ ਤਾਂ ਕੰਪਨੀ ਭਾਰਤ 'ਚ ਇਸ ਪਾਵਰਫੁੱਲ ਆਫ-ਰੋਡ SUV ਦਾ ਮਿੰਨੀ ਵੇਰੀਐਂਟ ਪੇਸ਼ ਕਰ ਸਕਦੀ ਹੈ।


ਜੀਪ ਮਿੰਨੀ ਰੈਂਗਲਰ
ਜੀਪ ਦੀ ਇਸ ਨਵੀਂ ਕਾਰ 'ਚ ਰੈਂਗਲਰ ਵਰਗਾ ਡਿਜ਼ਾਈਨ ਦੇਖਣ ਨੂੰ ਮਿਲੇਗਾ। ਜੀਪ ਦੇ ਮਿੰਨੀ ਰੈਂਗਲਰ ਵਿੱਚ ਸ਼ਕਤੀਸ਼ਾਲੀ ਆਫ-ਰੋਡ ਫੀਚਰ ਵੀ ਦੇਖਣ ਨੂੰ ਮਿਲਣਗੇ। ਜੀਪ ਦਾ ਮਿੰਨੀ ਰੈਂਗਲਰ ਵੀ ਥਾਰ ਵਾਂਗ ਬਾਡੀ ਆਨ ਫ੍ਰੇਮ ਚੈਸੀ 'ਤੇ ਆਧਾਰਤ ਹੋਵੇਗਾ। ਇੰਨਾ ਹੀ ਨਹੀਂ ਰਿਪੋਰਟਾਂ ਦੀ ਮੰਨੀਏ ਤਾਂ ਜੀਪ ਦੀ ਮਿਨੀ ਰੈਂਗਲਰ ਪੈਟਰੋਲ ਦੇ ਨਾਲ-ਨਾਲ ਡੀਜ਼ਲ ਵੇਰੀਐਂਟ 'ਚ ਵੀ ਪੇਸ਼ ਕੀਤੀ ਜਾਵੇਗੀ। ਤੁਹਾਨੂੰ ਜੀਪ ਦੇ ਮਿੰਨੀ ਰੈਂਗਲਰ ਵਿੱਚ 4 ਵ੍ਹੀਲ ਡਰਾਈਵ ਵਿਕਲਪ ਵੀ ਮਿਲੇਗਾ ਤੇ ਕਾਰ ਵਿੱਚ ਬਿਹਤਰ ਆਫ-ਰੋਡ ਪ੍ਰਦਰਸ਼ਨ ਲਈ ਡਿਫਰੈਂਸ਼ੀਅਲ ਲਾਕ ਦਾ ਫੀਚਕ ਵੀ ਹੋਵੇਗਾ।


ਹੋਰ ਆਕਰਸ਼ਕ ਫੀਚਰ
ਰਿਪੋਰਟਾਂ ਅਨੁਸਾਰ ਥਾਰ ਨਾਲ ਮੁਕਾਬਲਾ ਕਰਨ ਲਈ ਆਉਣ ਵਾਲੀ ਜੀਪ ਰੈਂਗਲਰ ਨੂੰ ਪਰਿਵਾਰਕ ਕਾਰ ਵਜੋਂ ਵਿਉਂਤਿਆ ਜਾ ਰਿਹਾ ਹੈ। ਇਸ ਦਾ ਸਿੱਧਾ ਮਤਲਬ ਹੈ ਕਿ ਤੁਸੀਂ ਕਾਰ ਵਿੱਚ ਆਰਾਮ ਨਾਲ ਸਬੰਧਤ ਕਈ ਆਕਰਸ਼ਕ ਫੀਚਰ ਦੇਖ ਸਕਦੇ ਹੋ। ਰਿਪੋਰਟਾਂ ਦੀ ਮੰਨੀਏ ਤਾਂ ਜੀਪ ਦੇ ਮਿੰਨੀ ਰੈਂਗਲਰ 'ਚ ਤੁਸੀਂ ਵਾਇਰਲੈੱਸ ਚਾਰਜਿੰਗ, ਇਲੈਕਟ੍ਰਿਕ ਐਡਜਸਟ ਸੀਟ, ਸੀਟ ਵੈਂਟੀਲੇਸ਼ਨ, ਪੈਨੋਰਾਮਿਕ ਸਨਰੂਫ ਤੇ ਡਿਊਲ ਜ਼ੋਨ ਆਟੋਮੈਟਿਕ ਕਲਾਈਮੇਟ ਕੰਟਰੋਲ AC ਵਰਗੇ ਫੀਚਰਾਂ ਦੇ ਨਾਲ ਇੱਕ ਵੱਡੀ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਪ੍ਰਾਪਤ ਕਰ ਸਕਦੇ ਹੋ।


ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


Car loan Information:

Calculate Car Loan EMI