ਨਵੀਂ ਨਿੰਜਾ 650 ਬੀਐਸ 6 ਨੂੰ ਪੁਰਾਣੇ ਮਾਡਲ 649 ਸੀਸੀ ਦਾ ਲਿਕਵਿਡ ਕੂਲਡ, 4 ਸਟ੍ਰੋਕ, ਪੈਰਲਲ ਟਵਿਨ ਇੰਜਣ ਅਪਡੇਟ ਕੀਤਾ ਗਿਆ ਹੈ, ਜੋ ਕਿ 68ਪੀਐਸ ਦੀ ਪਾਵਰ ਅਤੇ 64ਐਨਐਮ ਦਾ ਟਾਰਕ ਪੈਦਾ ਕਰਦਾ ਹੈ। ਨਿੰਜਾ 650 ਬੀਐਸ6 ਮੋਟਰ ਵਿੱਚ ਰੀਵਾਈਜ਼ ਅਤੇ ਨਵੇਂ ਏਅਰ ਬਾਕਸ ਦਿੱਤੇ ਗਏ ਹਨ, ਜੋ ਬੀਐਸ6 ਨੂੰ ਹੋਰ ਬਿਹਤਰ ਬਣਾਉਂਦੇ ਹਨ। ਮਿਲ ਨੂੰ 6 ਸਪੀਡ ਟਰਾਂਸਮਿਸ਼ਨ ਨਾਲ ਜੋੜਿਆ ਗਿਆ ਹੈ।
ਡਨਲੌਪ ਸਪੋਰਟਮੈਕਸ ਰੋਡਸਪੋਰਟ 2 ਟਾਇਰਾਂ ਨਾਲ:
2020 ਕਾਵਾਸਾਕੀ ਨਿੰਜਾ 650 ਬੀਐਸ 6 ਤੁਹਾਡੀਆਂ ਉਮੀਦਾਂ ‘ਤੇ ਖਰਾ ਉਤਰਦਾ ਹੈ। ਸਸਪੈਂਸ ਨੂੰ ਧਿਆਨ ‘ਚ ਰੱਖਦਿਆਂ, ਇਸ ਦਾ ਅੱਗੇ ਦਾ ਟਾਈਰ 125 ਐਮਐਮ ਫਰੰਟ ਅਤੇ 130 ਮਿਲੀਮੀਟਰ ਰਿਅਰ ਵ੍ਹੀਲ ‘ਚ ਮੋਨੋਸ਼ੋਕ ਦਿੱਤਾ ਗਿਆ ਹੈ। ਨਿੰਜਾ 650 ਬੀਐਸ 6 ਨਵੇਂ 17 ਇੰਚ ਦੇ ਡਨਲੌਪ ਸਪੋਰਟਮੈਕਸ ਰੋਡਸਪੋਰਟ 2 ਟਾਇਰਾਂ ਨਾਲ ਆਉਂਦਾ ਹੈ। ਫਰੰਟ ਵਿੱਚ 300 ਮਿਲੀਮੀਟਰ ਦੀ ਡਿਊਲ ਸੈਮੀ-ਫਲੋਟਿੰਗ ਪੇਟਲ ਡਿਸਕ ਹੈ ਜਦੋਂ ਕਿ ਰਿਅਰ ‘ਚ 220 ਮਿਲੀਮੀਟਰ ਸਿੰਗਲ ਪੇਟਲ ਡਿਸਕ ਦਿੱਤੀ ਗਈ ਹੈ।
ਪੂਰਾ ਟੀਐਫਟੀ ਇੰਸਟਰੂਮੈਂਟ ਪੈਨਲ:
ਕਾਵਾਸਾਕੀ ਨਿੰਜਾ 650 ਬੀਐਸ 6 ਦਾ ਫਰੰਟ ਐਂਡ ਦੁਬਾਰਾ ਤਿਆਰ ਕੀਤਾ ਗਿਆ ਹੈ। ਇਸ ਨੂੰ ਪਹਿਲਾਂ ਨਾਲੋਂ ਵਧੇਰੇ ਆਕਰਸ਼ਕ ਲੁੱਕ ਦਿੱਤੀ ਗਈ, ਜੋ ਸਾਨੂੰ ਨਿੰਜਾ 400 ਜਾਂ ਵਰਸੀਜ਼ 1000 ਦੀ ਯਾਦ ਦਿਵਾਉਂਦੀ ਹੈ। ਇਸ ਦੀ ਹੈੱਡਲਾਈਟ 'ਚ ਇੱਕ ਟਵਿਨ ਐਲਈਡੀ ਲਗਾਈ ਗਈ ਹੈ। ਇਸ ਵਿਚ ਇੱਕ ਨਵੀਂ ਕਾਉਲ, ਵਿੰਡਸ਼ੀਲਡ ਅਤੇ ਪੈਸੇਂਜਰ ਸੀਟ ਲਗਾਈ ਗਈ ਹੈ। ਇਸ ਦੀ ਸੀਟ ਦੁਬਾਰਾ ਤਿਆਰ ਕੀਤੀ ਗਈ ਹੈ, ਜੋ ਕਿ ਪਿਛਲੇ ਬਾਈਕ ਨਾਲੋਂ ਵੱਡੀ ਦਿਖਾਈ ਦਿੰਦੀ ਹੈ। ਬਾਈਕ 'ਚ 4.3 ਇੰਚ ਦਾ ਫੁੱਲ-ਟੀਐਫਟੀ ਇੰਸਟਰੂਮੈਂਟ ਕੰਸੋਲ ਹੈ, ਜਿਸ 'ਚ ਬਲੂਟੁੱਥ, ਜੀਪੀਐਸ ਲੌਗ ਤੇ ਸਮਾਰਟਫੋਨ ਕੁਨੈਕਟੀਵਿਟੀ ਵੀ ਦਿੱਤੀ ਗਈ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Car loan Information:
Calculate Car Loan EMI