Left Hand Side Cars in India: ਇੱਕ ਰਿਪੋਰਟ ਮੁਤਾਬਕ, ਸਤੰਬਰ ਵਿੱਚ ਦਿੱਲੀ ਵਿੱਚ G20 ਲੀਡਰਸ ਸੰਮੇਲਨ ਹੋਣ ਜਾ ਰਿਹਾ ਹੈ। ਜਿਸ ਵਿੱਚ 100 ਦੇ ਕਰੀਬ ਲੈਫਟ ਹੈਂਡ ਡਰਾਈਵ ਵਾਹਨਾਂ ਦੇ ਚੱਲਣ ਕਾਰਨ ਇੱਕ ਵੱਖਰੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦੋਂ ਕਿ ਪੁਲਿਸ ਇਸ ਕਾਰਨ ਕਾਨੂੰਨ ਦੀ ਉਲੰਘਣਾ ਨੂੰ ਨਜ਼ਰਅੰਦਾਜ਼ ਕਰਨ ਲਈ ਤਿਆਰ ਹੈ, ਕਿਉਂਕਿ ਖੱਬੇ ਹੱਥ ਦੇ ਸਟੀਅਰਿੰਗ ਨਾਲ ਵਾਹਨ ਚਲਾਉਣਾ ਕਾਨੂੰਨੀ ਤੌਰ 'ਤੇ ਭਾਰਤ ਵਿੱਚ ਮੋਟਰ ਵਹੀਕਲ ਐਕਟ ਦੇ ਵਿਰੁੱਧ ਹੈ। ਟ੍ਰੈਫਿਕ ਪੁਲਸ ਨੂੰ ਖਦਸ਼ਾ ਹੈ ਕਿ ਸੜਕਾਂ 'ਤੇ ਸੱਜੇ ਹੱਥ ਅਤੇ ਖੱਬੇ ਹੱਥ ਵਾਲੇ ਵਾਹਨ ਇਕੱਠੇ ਚੱਲਣ ਨਾਲ ਕਾਫੀ ਪ੍ਰੇਸ਼ਾਨੀ ਪੈਦਾ ਹੋ ਸਕਦੀ ਹੈ।
ਜੀ-20 ਸੰਮੇਲਨ 'ਚ ਆਉਣ ਵਾਲੇ ਨੇਤਾਵਾਂ ਵਲੋਂ ਕੁਝ ਵਾਹਨ ਖੁਦ ਲਿਆਂਦੇ ਜਾਣਗੇ, ਜਦਕਿ ਕੁਝ ਖੱਬੇ ਹੱਥ ਨਾਲ ਚੱਲਣ ਵਾਲੀਆਂ ਗੱਡੀਆਂ ਭਾਰਤ ਦੇ ਵਿਦੇਸ਼ ਮੰਤਰਾਲੇ ਵਲੋਂ ਨੇਤਾਵਾਂ ਦੀ ਆਵਾਜਾਈ ਲਈ ਲਿਆਂਦੀਆਂ ਜਾਣਗੀਆਂ।
ਦਿੱਲੀ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਜੀ-20 ਸੰਮੇਲਨ 'ਚ ਸ਼ਾਮਲ ਹੋਣ ਵਾਲੇ ਵੱਖ-ਵੱਖ ਦੇਸ਼ਾਂ ਦੇ ਨੇਤਾ ਦਿੱਲੀ ਅਤੇ ਗੁਰੂਗ੍ਰਾਮ ਦੇ ਹੋਟਲਾਂ 'ਚ ਰੁਕਣਗੇ। ਉਥੋਂ ਉਹ ਪ੍ਰਗਤੀ ਮੈਦਾਨ ਪਹੁੰਚਣਗੇ। ਜਿੱਥੇ ਜੀ-20 ਸੰਮੇਲਨ ਹੋਣਾ ਹੈ। ਇਸ ਦੇ ਨਾਲ ਹੀ ਉਹ ਰਾਜਘਾਟ ਵੀ ਜਾਣਗੇ। ਜੀ-20 'ਚ ਸ਼ਾਮਲ ਹੋਣ ਵਾਲੇ ਦੇਸ਼ਾਂ 'ਚ ਸਿਰਫ ਭਾਰਤ, ਆਸਟ੍ਰੇਲੀਆ, ਜਾਪਾਨ, ਦੱਖਣੀ ਅਫਰੀਕਾ ਅਤੇ ਬ੍ਰਿਟੇਨ ਦੇ ਕੋਲ ਸੱਜੇ ਹੱਥ ਦੇ ਵਾਹਨ ਹਨ, ਜਦਕਿ ਬਾਕੀ ਦੇਸ਼ਾਂ ਕੋਲ ਖੱਬੇ ਪਾਸੇ ਵਾਲੇ ਵਾਹਨ ਹਨ।
ਜਾਣਕਾਰੀ ਅਨੁਸਾਰ ਅਮਰੀਕਾ, ਰੂਸ ਅਤੇ ਚੀਨ ਵੱਲੋਂ ਸੁਰੱਖਿਆ ਏਜੰਸੀਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਉਹ ਭਾਰਤ ਵਿੱਚ ਆਪਣੇ ਵਾਹਨਾਂ ਵਿੱਚ ਘੁੰਮਣਾ ਚਾਹੁੰਦੇ ਹਨ। ਇਸ ਤੋਂ ਇਲਾਵਾ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੇ ਜਰਮਨੀ ਤੋਂ 50 ਬੁਲੇਟ ਪਰੂਫ ਲੈਫਟ ਹੈਂਡ ਸਾਈਡ ਵਾਹਨ ਵੀ ਖਰੀਦੇ ਹਨ, ਜੋ ਜਲਦੀ ਹੀ ਭਾਰਤ ਪਹੁੰਚ ਜਾਣਗੇ।
ਕੇਂਦਰੀ ਹਥਿਆਰਬੰਦ ਪੁਲਿਸ ਬਲ (ਸੀਏਪੀਐਫ) ਦੇ ਲਗਭਗ 50 ਜਵਾਨਾਂ ਨੂੰ ਇਨ੍ਹਾਂ ਵਾਹਨਾਂ ਨੂੰ ਚਲਾਉਣ ਲਈ ਸਿਖਲਾਈ ਦਿੱਤੀ ਗਈ ਹੈ। ਹੁਣ ਇਨ੍ਹਾਂ ਵਾਹਨਾਂ ਨੂੰ ਚਲਾਉਣ 'ਚ ਕੋਈ ਦਿੱਕਤ ਨਹੀਂ ਹੈ ਪਰ ਜੇਕਰ ਖੱਬੇ ਹੱਥ ਅਤੇ ਸੱਜੇ ਹੱਥ ਵਾਲੇ ਵਾਹਨ ਇੱਕੋ ਸੜਕ 'ਤੇ ਇਕੱਠੇ ਚੱਲਣ ਤਾਂ ਸਮੱਸਿਆ ਪੈਦਾ ਹੋ ਸਕਦੀ ਹੈ। ਇਸੇ ਲਈ ਦਿੱਲੀ ਟ੍ਰੈਫਿਕ ਪੁਲਸ ਕੁਝ ਥਾਵਾਂ 'ਤੇ ਟ੍ਰੈਫਿਕ ਜਾਮ ਤੋਂ ਬਚਣ ਲਈ ਸਥਾਨਕ ਵਾਹਨਾਂ ਲਈ ਸੜਕਾਂ ਨੂੰ ਬੰਦ ਕਰਨ 'ਤੇ ਵੀ ਵਿਚਾਰ ਕਰ ਰਹੀ ਹੈ।
ਇਸ ਤੋਂ ਇਲਾਵਾ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਦਿੱਲੀ ਪੁਲਿਸ ਨੇ ਉੱਚ ਸੁਰੱਖਿਆ ਉਪਕਰਨਾਂ ਵਾਲੇ ਕਰੀਬ 500 ਨਵੇਂ ਵਾਹਨ ਵੀ ਖਰੀਦੇ ਹਨ। ਤਾਂ ਜੋ ਵਿਦੇਸ਼ੀ ਨੇਤਾਵਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਪਰ ਇਹ ਸਾਰੇ ਵਾਹਨ ਸੱਜੇ ਹੱਥ ਵਾਲੇ ਸਟੀਅਰਿੰਗ ਵ੍ਹੀਲ ਨਾਲ ਆਉਂਦੇ ਹਨ।
ਮੋਟਰ ਵਹੀਕਲ ਐਕਟ ਦੀ ਗੱਲ ਕਰੀਏ ਤਾਂ ਧਾਰਾ 120 ਦੇ ਅਨੁਸਾਰ, ਭਾਰਤੀ ਸੜਕਾਂ 'ਤੇ ਚੱਲਣ ਵਾਲੇ ਸਾਰੇ ਵਾਹਨਾਂ ਦੇ ਸੱਜੇ ਪਾਸੇ ਸਟੀਅਰਿੰਗ ਵੀਲ ਹੋਵੇਗੀ ਅਤੇ ਸੜਕ ਦੇ ਖੱਬੇ ਪਾਸੇ ਚੱਲਣਗੇ। ਦੂਜੇ ਪਾਸੇ, ਖੱਬੇ ਹੱਥ ਨਾਲ ਚੱਲਣ ਵਾਲੇ ਵਾਹਨ ਵਿਜ਼ੀਬਿਲਟੀ ਦੇ ਮੁੱਦੇ ਕਾਰਨ ਭਾਰਤੀ ਸੜਕਾਂ 'ਤੇ ਹਾਦਸਿਆਂ ਦਾ ਕਾਰਨ ਬਣ ਸਕਦੇ ਹਨ।
Car loan Information:
Calculate Car Loan EMI