ਨਵੀਂ ਦਿੱਲੀ: ਮਹਾਰਾਸ਼ਟਰ ਸਰਕਾਰ ਨੇ ਸੜਕ ਹਾਦਸਿਆਂ 'ਚ ਜਾਨ-ਮਾਲ ਦੇ ਨੁਕਸਾਨ ਨੂੰ ਵੇਖਦਿਆਂ ਵੱਡਾ ਕਦਮ ਚੁੱਕਿਆ ਹੈ। ਮਹਾਰਾਸ਼ਟਰ ਦੇ ਟਰਾਂਸਪੋਰਟ ਕਮਿਸ਼ਨਰ ਨੇ ਸੀਆਈਐਮ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਆਪਣੇ ਮੈਂਬਰਾਂ ਨੂੰ ਕੇਂਦਰੀ ਮੋਟਰ ਵਾਹਨ ਨਿਯਮਾਂ, 1989 ਦੇ ਨਿਯਮ 138 (4) ਦੀ ਪੂਰੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਸੂਚਿਤ ਕਰੇ। ਇਸ ਨਿਯਮ ਮੁਤਾਬਕ ਸਾਰੇ ਦੋਪਹੀਆ ਵਾਹਨਾਂ ਦੀ ਵਿਕਰੀ ਦੌਰਾਨ ਵਾਹਨ ਖਰੀਦਦਾਰ ਨੂੰ ਦੋ ਹੈਲਮੇਟ ਪ੍ਰਦਾਨ ਕਰਨਾ ਲਾਜ਼ਮੀ ਹੋਵੇਗਾ।


ਸਿਰਫ ਇਹੀ ਨਹੀਂ, ਵਾਹਨ ਖਰੀਦਦੇ ਸਮੇਂ ਦੋਵਾਂ ਹੈਲਮੇਟ ਦਾ ਵੇਰਵਾ ਵਾਹਨ ਨਾਲ ਪ੍ਰਦਾਨ ਕੀਤੇ ਗਏ ਦਸਤਾਵੇਜ਼ਾਂ ਨਾਲ ਜੋੜਿਆ ਜਾਣਾ ਚਾਹੀਦਾ ਹੈ, ਤਾਂ ਜੋ ਇਸ ਗੱਲ ਦੀ ਪੁਸ਼ਟੀ ਕੀਤੀ ਜਾ ਸਕੇ ਕਿ ਡੀਲਰਸ਼ਿਪ ਨੇ ਵਾਹਨ ਵੇਚਣ ਸਮੇਂ ਖਰੀਦਦਾਰ ਨੂੰ ਦੋਵੇਂ ਹੈਲਮਟ ਪ੍ਰਦਾਨ ਕੀਤੇ ਸੀ। ਵਾਹਨ ਦੀ ਰਜਿਸਟਰੀਕਰਨ ਦੇ ਸਮੇਂ ਇਹ ਦੋਵੇਂ ਹੈਲਮੇਟ ਆਰਟੀਓ 'ਚ ਪੇਸ਼ ਕਰਨੇ ਪੈਣਗੇ। ਉਸ ਤੋਂ ਬਾਅਦ ਹੀ ਵਾਹਨ ਰਜਿਸਟਰ ਹੋ ਸਕਣਗੇ।

ਇਸ ਤੋਂ ਪਹਿਲਾਂ ਹਾਈ ਕੋਰਟ ਨੇ ਟ੍ਰਾਂਸਪੋਰਟ ਕਮਿਸ਼ਨਰ ਦਫ਼ਤਰ ਨੂੰ ਜਨਹਿਤ ਪਟੀਸ਼ਨ (ਪੀਆਈਐਲ) ਦੇ ਅਧਾਰ ‘ਤੇ ਨਿਰਦੇਸ਼ ਦਿੱਤਾ ਸੀ ਕਿ ਜੇ ਉਹ ਇਨ੍ਹਾਂ ਮਾਪਦੰਡਾਂ ਨੂੰ ਪੂਰਾ ਨਹੀਂ ਕਰਦੇ ਤਾਂ ਪੂਰੇ ਰਾਜ ਵਿੱਚ ਵਾਹਨਾਂ ਦੀ ਰਜਿਸਟ੍ਰੇਸ਼ਨ ਰੋਕ ਦਿੱਤੀ ਜਾਵੇ।

Car loan Information:

Calculate Car Loan EMI