Mahindra Bolero Neo+: ਜੇਕਰ ਤੁਸੀਂ ਇੱਕ ਵੱਡੇ ਪਰਿਵਾਰ ਲਈ ਘੱਟ ਬਜਟ ਵਿੱਚ ਨਵੀਂ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਹਾਡੇ ਲਈ ਇਹ ਸੁਨਹਿਰੀ ਮੌਕਾ ਹੈ, ਇੱਕ ਸ਼ਾਨਦਾਰ ਕਾਰ ਖਰੀਦਣ ਦਾ। ਇੱਥੇ ਅਸੀਂ ਤੁਹਾਨੂੰ 9-ਸੀਟਰ SUV ਬਾਰੇ ਦੱਸਣ ਜਾ ਰਹੇ ਹਾਂ, ਜੋ ਕਿ ਬੋਲੇਰੋ ਨਿਓ ਦਾ ਅਪਡੇਟਿਡ ਮਾਡਲ ਹੈ। ਇਹ SUV 3-ਰੋ (2-3-4 ਸੀਟਿੰਗ ਲੇਆਉਟ) ਵਿੱਚ ਆਉਂਦੀ ਹੈ।


ਹੋਰ ਪੜ੍ਹੋ : ਸਸਤੇ 'ਚ ਮਿਲ ਰਿਹਾ ਇਹ ਵਾਲਾ  DSLR ਕੈਮਰਾ!  Nikon ਤੋਂ Sony ਤੱਕ ਦੇ ਨਾਮ ਲਿਸਟ 'ਚ ਸ਼ਾਮਲ


ਬੋਲੇਰੋ ਨਿਓ 11 ਲੱਖ 39 ਹਜ਼ਾਰ ਰੁਪਏ ਐਕਸ-ਸ਼ੋਰੂਮ ਦੀ ਸ਼ੁਰੂਆਤੀ ਕੀਮਤ 'ਤੇ ਉਪਲਬਧ ਹੈ। ਜੇਕਰ ਤੁਸੀਂ Scorpio Classic ਨਹੀਂ ਖਰੀਦਣਾ ਚਾਹੁੰਦੇ ਤਾਂ ਤੁਸੀਂ Bolero Neo Plus ਕਾਰ ਖਰੀਦ ਸਕਦੇ ਹੋ। P4 ਵੇਰੀਐਂਟ ਦੀ ਕੀਮਤ 11.39 ਲੱਖ ਰੁਪਏ ਅਤੇ P10 ਵੇਰੀਐਂਟ ਦੀ ਕੀਮਤ 12.49 ਲੱਖ ਰੁਪਏ ਹੈ।



ਮਹਿੰਦਰਾ ਬੋਲੇਰੋ ਨਿਓ ਪਾਵਰਟ੍ਰੇਨ


ਮਹਿੰਦਰਾ ਬੋਲੇਰੋ ਨਿਓ ਪਲੱਸ (Mahindra Bolero Neo+) 'ਚ 2.2-ਲੀਟਰ ਇੰਜਣ ਹੈ। ਇਹ ਇੰਜਣ 120PS ਦੀ ਪਾਵਰ ਅਤੇ 280Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਦੇ ਨਾਲ ਟਰਾਂਸਮਿਸ਼ਨ ਲਈ 6-ਸਪੀਡ ਮੈਨੂਅਲ ਗਿਅਰਬਾਕਸ ਪੇਸ਼ ਕੀਤਾ ਗਿਆ ਹੈ, ਜੋ ਕਿ ਰੀਅਰ-ਵ੍ਹੀਲ-ਡਰਾਈਵ ਹੈ।


ਬੋਲੇਰੋ ਨਿਓ 'ਚ ਇਹ ਸ਼ਾਨਦਾਰ ਫੀਚਰਸ ਮੌਜੂਦ ਹਨ


ਮਹਿੰਦਰਾ ਬੋਲੇਰੋ ਨਿਓ ਪਲੱਸ ਦੇ ਕੈਬਿਨ ਦੀ ਗੱਲ ਕਰੀਏ ਤਾਂ ਇਸ 'ਚ ਟਵਿਨ ਪੌਡ ਡਿਸਪਲੇਅ ਦੇ ਨਾਲ ਨਵਾਂ ਸਟੀਅਰਿੰਗ ਵ੍ਹੀਲ ਅਤੇ ਇੰਸਟਰੂਮੈਂਟ ਕਲਸਟਰ ਦਿੱਤਾ ਗਿਆ ਹੈ। ਇਸ ਵਿੱਚ 9 ਇੰਚ ਇੰਫੋਟੇਨਮੈਂਟ ਯੂਨਿਟ ਦੇ ਨਾਲ ਕਲਾਈਮੇਟ ਕੰਟਰੋਲ ਡਾਇਲਸ ਹਨ।


ਬੋਲੇਰੋ ਨਿਓ ਪਲੱਸ ਦਾ ਡਿਜ਼ਾਈਨ ਬੋਲੇਰੋ ਨਿਓ ਵਰਗਾ ਹੀ ਹੈ। ਪਰ ਇਸ ਦੇ ਫਰੰਟ ਬੰਪਰ 'ਚ ਫਾਗ ਲੈਂਪ ਹਾਊਸਿੰਗ ਅਤੇ ਬੁੱਲ ਬਾਰ ਵਰਗੇ ਫੀਚਰਸ ਨੂੰ ਜੋੜਿਆ ਗਿਆ ਹੈ। ਇਸ ਕਾਰ 'ਚ ਨਵੇਂ 16 ਇੰਚ ਦੇ ਅਲਾਏ ਵ੍ਹੀਲ ਲਗਾਏ ਗਏ ਹਨ।


ਬੋਲੇਰੋ ਨਿਓ ਪਲੱਸ ਬੋਲੇਰੋ ਨਿਓ ਨਾਲੋਂ 405 ਮਿਲੀਮੀਟਰ ਲੰਬਾ ਹੈ। ਬੋਲੇਰੋ ਨਿਓ ਪਲੱਸ ਦੀ ਲੰਬਾਈ 4,400 ਮਿਲੀਮੀਟਰ ਹੈ। ਇਸ ਦੇ ਵ੍ਹੀਲ ਬੇਸ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।


ਮਹਿੰਦਰਾ ਬੋਲੇਰੋ ਨਿਓ ਪਲੱਸ ਕੋਲ 2-3-4 ਸੀਟਿੰਗ ਕੌਂਫਿਗਰੇਸ਼ਨ ਦੇ ਨਾਲ 3 ਰੋਅ ਸੈੱਟ-ਅੱਪ ਹੈ। ਇਸ ਵਾਹਨ ਦੀ ਆਖਰੀ ਕਤਾਰ ਵਿੱਚ ਸਾਈਡ ਫੇਸਿੰਗ ਸੀਟਾਂ ਲਗਾਈਆਂ ਗਈਆਂ ਹਨ। ਮਹਿੰਦਰਾ ਦੀ ਇਸ ਕਾਰ 'ਚ ਬਲੂਟੁੱਥ, USB ਅਤੇ aux ਕੁਨੈਕਟੀਵਿਟੀ ਵੀ ਦਿੱਤੀ ਗਈ ਹੈ।



Car loan Information:

Calculate Car Loan EMI