Mahindra Scorpio Classic Discount: ਜੇਕਰ ਤੁਸੀਂ ਵੀ ਲਗਜ਼ਰੀ ਕਾਰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਲਾਹੇਵੰਦ ਸਾਬਿਤ ਹੋ ਸਕਦੇ ਹਨ। ਜੀ ਹਾਂ ਇਹ ਖਾਸ ਮੌਕਾ ਦੇ ਰਹੀ ਹੈ ਦੇਸ਼ ਦੀ ਨਾਮੀ ਕਾਰ ਮਹਿੰਦਰਾ ਸਕੌਰਪੀਓ । ਇਸ ਮਹੀਨੇ, ਅਗਸਤ 2025 ਵਿੱਚ, ਕੰਪਨੀ Mahindra Scorpio Classic ਮਾਡਲ ‘ਤੇ ਕੁੱਲ 70 ਹਜ਼ਾਰ ਰੁਪਏ ਦੀ ਛੋਟ ਦੇ ਰਹੀ ਹੈ। ਇਸ ਵਿੱਚ ਕੈਸ਼ ਡਿਸਕਾਊਂਟ, ਐਕਸੇਸਰੀਜ਼, ਐਕਸਚੇਂਜ ਬੋਨਸ ਅਤੇ ਸਕ੍ਰੈਪੇਜ ਬੋਨਸ ਸ਼ਾਮਿਲ ਹਨ। ਆਓ ਮਹਿੰਦਰਾ ਸਕੌਰਪੀਓ ਦੇ ਡਿਸਕਾਊਂਟ, ਕੀਮਤ ਅਤੇ ਸਪੈਸਿਫਿਕੇਸ਼ਨ ਜਾਣੀਏ।

70 ਹਜ਼ਾਰ ਰੁਪਏ ਦਾ ਡਿਸਕਾਊਂਟ

Mahindra Scorpio Classic ਦੀ ਖਰੀਦ ‘ਤੇ 70 ਹਜ਼ਾਰ ਰੁਪਏ ਦਾ ਡਿਸਕਾਊਂਟ ਮਿਲ ਰਿਹਾ ਹੈ। ਕਲਾਸਿਕ ਦੀ ਐਕਸ-ਸ਼ੋਰੂਮ ਕੀਮਤ 13.77 ਲੱਖ ਰੁਪਏ ਤੋਂ ਸ਼ੁਰੂ ਹੋ ਕੇ 17.72 ਲੱਖ ਰੁਪਏ ਤੱਕ ਹੈ। ਇਸ ਮਹੀਨੇ 70 ਹਜ਼ਾਰ ਦੇ ਡਿਸਕਾਊਂਟ ਨਾਲ ਇਹ SUV ਹੋਰ ਵੀ ਵਧੀਆ ਕੀਮਤ ‘ਤੇ ਮਿਲਦੀ ਹੈ। ਕੰਪਨੀ ਵੱਲੋਂ ਦਿੱਤਾ ਜਾ ਰਿਹਾ ਡਿਸਕਾਊਂਟ ਵੈਰੀਅੰਟ ਅਤੇ ਸਥਾਨਕਤਾ ਦੇ ਆਧਾਰ ‘ਤੇ ਵੱਖ-ਵੱਖ ਹੋ ਸਕਦਾ ਹੈ। ਦਿੱਲੀ ਵਿੱਚ ਗੱਡੀ ਦੀ ਓਨ-ਰੋਡ ਕੀਮਤ ਲਗਭਗ 16 ਲੱਖ ਰੁਪਏ ਦੇ ਨੇੜੇ ਹੈ।

Mahindra Scorpio Classic ਦੇ ਫੀਚਰ

ਮਹਿੰਦਰਾ ਸਕੌਰਪੀਓ ਕਲਾਸਿਕ ਦੇ ਫੀਚਰਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਇਕ ਵੱਡੀ 9-ਇੰਚ ਟਚਸਕਰੀਨ ਦੇ ਨਾਲ-ਨਾਲ ਡੂਅਲ-ਟੋਨ ਬਲੈਕ ਥੀਮ ਦਿੱਤੀ ਗਈ ਹੈ। ਸਕੌਰਪੀਓ ਕਲਾਸਿਕ ਵਿੱਚ ਆਡੀਓ ਕੰਟਰੋਲ ਦੇ ਨਾਲ ਹੀ ਲੈਦਰ ਲਪੇਟਿਆ ਸਟੀਅਰਿੰਗ ਵੀਲ, ਹਾਈਟ ਐਡਜਸਟੇਬਲ ਡਰਾਈਵਰ ਸੀਟ ਅਤੇ Part analog instrument ਕਲੱਸਟਰ ਵੀ ਸ਼ਾਮਿਲ ਹੈ।

Mahindra Scorpio Classic ਦਾ ਪਾਵਰਟ੍ਰੇਨ

Mahindra Scorpio Classic ਵਿੱਚ 132hp, 300Nm, 2.2-ਲੀਟਰ ਡੀਜ਼ਲ ਇੰਜਣ ਮਿਲਦਾ ਹੈ, ਜੋ 6-ਸਪੀਡ ਮੈਨੁਅਲ ਗੀਅਰਬਾਕਸ ਨਾਲ ਜੋੜਿਆ ਗਿਆ ਹੈ। ਇਸ ਵਿੱਚ ਆਲ ਐਲਯੂਮੀਨਿਯਮ ਲਾਈਟਵੇਟ GEN-2 mHawk ਇੰਜਣ ਹੈ।

ਸੇਫਟੀ ਫੀਚਰਾਂ ਦੀ ਗੱਲ ਕਰੀਏ ਤਾਂ ਇਸ ਕਾਰ ਵਿੱਚ ਤੁਹਾਨੂੰ ਡੁਅਲ ਫ੍ਰੰਟ ਏਅਰਬੈਗ, ਰੀਅਰ ਪਾਰਕਿੰਗ ਸੈਂਸਰ, ABS ਅਤੇ ਸਪੀਡ ਅਲਰਟ ਵਰਗੇ ਫੀਚਰ ਮਿਲਦੇ ਹਨ। ਇਸ ਤੋਂ ਇਲਾਵਾ, SUV ਵਿੱਚ ਤੁਹਾਨੂੰ ਇੰਫੋਟੇਨਮੈਂਟ ਸਿਸਟਮ, ਕਰੂਜ਼ ਕੰਟਰੋਲ, LED DRLs ਨਾਲ ਪ੍ਰੋਜੈਕਟਰ ਹੇਡਲਾਈਟ ਵਰਗੇ ਫੀਚਰ ਵੀ ਮਿਲਦੇ ਹਨ। ਇਸ ਦੇ ਨਾਲ-ਨਾਲ, ਇਸ ਕਾਰ ਵਿੱਚ 460 ਲੀਟਰ ਦਾ ਬੂਟ ਸਪੇਸ ਅਤੇ 60 ਲੀਟਰ ਦਾ ਵੱਡਾ ਫਿਊਅਲ ਟੈਂਕ ਵੀ ਦਿੱਤਾ ਗਿਆ ਹੈ।


Car loan Information:

Calculate Car Loan EMI