Mahindra Scorpio-N Mileage: ਜਦੋਂ ਵੀ ਤੁਸੀਂ ਕੋਈ ਕਾਰ ਖਰੀਦਦੇ ਹੋ, ਤਾਂ ਤੁਹਾਡੀ ਖੋਜ ਅਜਿਹੀ ਕਾਰ ਦੀ ਹੁੰਦੀ ਹੈ ਜੋ ਕਿਫਾਇਤੀ ਕੀਮਤ 'ਤੇ ਵਧੀਆ ਮਾਈਲੇਜ ਦਿੰਦੀ ਹੈ। ਭਾਰਤੀ ਬਾਜ਼ਾਰ 'ਚ ਅਜਿਹੀਆਂ ਕਈ ਕਾਰਾਂ ਹਨ ਜੋ ਤੁਹਾਡੀਆਂ ਉਮੀਦਾਂ 'ਤੇ ਖਰਾ ਉਤਰਦੀਆਂ ਹਨ। ਅਜਿਹੀ ਹੀ ਇਕ ਕਾਰ ਮਹਿੰਦਰਾ ਸਕਾਰਪੀਓ ਹੈ, ਜੋ ਲੋਕਾਂ ਵਿਚ ਕਾਫੀ ਮਸ਼ਹੂਰ ਹੈ।


ਜੇਕਰ ਤੁਸੀਂ Scorpio-N ਦਾ ਪੈਟਰੋਲ ਜਾਂ ਡੀਜ਼ਲ ਮਾਡਲ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਹਾਡੇ ਲਈ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਤੁਸੀਂ ਇਸ ਦੀ ARAI ਮਾਈਲੇਜ ਨੂੰ ਚੈੱਕ ਕਰੋ। ਇੱਥੇ ਅਸੀਂ ਤੁਹਾਨੂੰ ਸਕਾਰਪੀਓ-ਐਨ ਦੇ ਪੈਟਰੋਲ ਤੇ ਡੀਜ਼ਲ ਮਾਡਲਾਂ ਦੀ ਮਾਈਲੇਜ ਬਾਰੇ ਦੱਸਣ ਜਾ ਰਹੇ ਹਾਂ।



ਮਹਿੰਦਰਾ ਸਕਾਰਪੀਓ ਐਨ 2 ਇੰਜਣ ਵਿਕਲਪਾਂ ਦੇ ਨਾਲ ਆਉਂਦੀ ਹੈ, ਜਿਨ੍ਹਾਂ ਵਿੱਚੋਂ ਇੱਕ 2.0 ਲੀਟਰ ਟਰਬੋ ਪੈਟਰੋਲ ਅਤੇ ਦੂਜਾ 2.2 ਲੀਟਰ ਡੀਜ਼ਲ ਇੰਜਣ ਹੈ। ਮਹਿੰਦਰਾ ਸਕਾਰਪੀਓ-ਐਨ ਦੇ ਦੋਵੇਂ ਇੰਜਣ 6-ਸਪੀਡ ਮੈਨੂਅਲ ਅਤੇ 6-ਸਪੀਡ ਟਾਰਕ ਕਨਵਰਟਰ ਆਟੋਮੈਟਿਕ ਟ੍ਰਾਂਸਮਿਸ਼ਨ ਦੇ ਵਿਕਲਪ ਦੇ ਨਾਲ ਪੇਸ਼ ਕੀਤੇ ਗਏ ਹਨ।


ਮਹਿੰਦਰਾ ਸਕਾਰਪੀਓ-ਐੱਨ ਦੀ ਪਾਵਰਟ੍ਰੇਨ


ਮਹਿੰਦਰਾ ਸਕਾਰਪੀਓ-ਐਨ ਦੀ 2.0L ਟਰਬੋ ਪੈਟਰੋਲ-MT ਪਾਵਰਟ੍ਰੇਨ ਦੀ ਮਾਈਲੇਜ 12.70kmpl ਹੈ, ਜਦਕਿ 2.0L Turbo Petrol-AT ਦੀ ਮਾਈਲੇਜ 12.12kmpl ਹੈ। ਇਸ ਤੋਂ ਇਲਾਵਾ 2.2L ਡੀਜ਼ਲ-MT ਪਾਵਰਟ੍ਰੇਨ ਦੀ ਮਾਈਲੇਜ 15.42kmpl ਹੈ। ਇਸ ਦੇ ਨਾਲ ਹੀ 2.2L ਡੀਜ਼ਲ AT ਦੀ ਮਾਈਲੇਜ 15.42kmpl ਹੈ। ਦੋਵੇਂ ਇੰਜਣ ਵਿਕਲਪਾਂ ਨੂੰ 6-ਸਪੀਡ ਮੈਨੂਅਲ ਟ੍ਰਾਂਸਮਿਸ਼ਨ ਜਾਂ 6-ਸਪੀਡ AMT ਨਾਲ ਜੋੜਿਆ ਗਿਆ ਹੈ।



ਮਹਿੰਦਰਾ ਸਕਾਰਪੀਓ ਦੀ ਕੀਮਤ ?


ਇੱਕ 2.2-ਲੀਟਰ ਡੀਜ਼ਲ ਯੂਨਿਟ 132 PS/300 Nm ਜਾਂ 175 PS/400 Nm ਤੱਕ ਦਾ ਆਊਟਪੁੱਟ ਪੈਦਾ ਕਰਦਾ ਹੈ, ਤੇ ਇੱਕ 2-ਲੀਟਰ ਟਰਬੋ-ਪੈਟਰੋਲ ਇੰਜਣ 203 PS/380 Nm ਤੱਕ ਦਾ ਆਊਟਪੁੱਟ ਪੈਦਾ ਕਰਦਾ ਹੈ। 2024 ਮਹਿੰਦਰਾ ਸਕਾਰਪੀਓ ਦੀ ਐਕਸ-ਸ਼ੋਰੂਮ ਕੀਮਤ 13 ਲੱਖ 85 ਹਜ਼ਾਰ ਰੁਪਏ ਤੋਂ ਸ਼ੁਰੂ ਹੋ ਕੇ 24.54 ਲੱਖ ਰੁਪਏ ਤੱਕ ਜਾਂਦੀ ਹੈ।


Scorpio N ਦੀਆਂ ਮੁੱਖ ਵਿਸ਼ੇਸ਼ਤਾਵਾਂ ਦੀ ਗੱਲ ਕਰੀਏ ਤਾਂ ਇਸ ਵਿੱਚ 8-ਇੰਚ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ, ਡਿਊਲ-ਜ਼ੋਨ ਕਲਾਈਮੇਟ ਕੰਟਰੋਲ, ਕਰੂਜ਼ ਕੰਟਰੋਲ ਅਤੇ ਵਾਇਰਲੈੱਸ ਫੋਨ ਚਾਰਜਿੰਗ ਸ਼ਾਮਲ ਹੈ। ਇਸ ਵਿੱਚ 6-ਵੇ-ਪਾਵਰ ਡਰਾਈਵਰ ਸੀਟ, ਸਨਰੂਫ ਅਤੇ ਸੈਮੀ-ਡਿਜੀਟਲ ਇੰਸਟਰੂਮੈਂਟ ਕਲੱਸਟਰ ਵੀ ਸ਼ਾਮਲ ਹਨ।


ਸੁਰੱਖਿਆ ਲਈ ਇਸ ਵਿੱਚ 6 ਏਅਰਬੈਗ, ਫਰੰਟ ਅਤੇ ਰੀਅਰ ਕੈਮਰੇ, ਪਹਾੜੀ-ਸਹਾਇਤਾ ਕੰਟਰੋਲ (hill assist control), ਟਾਇਰ ਪ੍ਰੈਸ਼ਰ ਮਾਨੀਟਰਿੰਗ ਸਿਸਟਮ (TPMS) ਤੇ ਇਲੈਕਟ੍ਰਾਨਿਕ ਸਥਿਰਤਾ ਕੰਟਰੋਲ (ESC) ਵਰਗੀਆਂ ਵਿਸ਼ੇਸ਼ਤਾਵਾਂ ਸ਼ਾਮਲ ਹਨ। ਬਾਜ਼ਾਰ 'ਚ ਇਹ ਕਾਰ ਟਾਟਾ ਸਫਾਰੀ ਅਤੇ ਐਮਜੀ ਹੈਕਟਰ ਪਲੱਸ ਵਰਗੀਆਂ ਕਾਰਾਂ ਨਾਲ ਮੁਕਾਬਲਾ ਕਰਦੀ ਹੈ।


 


Car loan Information:

Calculate Car Loan EMI