ਨਵੀਂ ਦਿੱਲੀ: ਦੇਸ਼ ਦੀ ਜਾਣੀ-ਮਾਣੀ ਆਟੋਮੋਬਾਈਲ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਨੇ ਦੱਸਿਆ ਕਿ ਉਹ 15 ਅਗਸਤ ਨੂੰ Mahindra Thar SUV ਦਾ ਨਵਾਂ ਵਰਜ਼ਨ ਲਾਂਚ ਕਰੇਗੀ। ਮਹਿੰਦਰਾ ਐਂਡ ਮਹਿੰਦਰਾ ਨੇ ਕਿਹਾ ਨਵੀਂ Thar ਤਕਨਾਲੋਜੀ, ਕੰਫਰਟ ਤੇ ਸੇਫਟੀ ਫੀਚਰਸ ਦੇ ਮਾਮਲੇ 'ਚ ਪੁਰਾਣੀ ਜਨਰੇਸ਼ਨ ਮਾਡਲ ਦੇ ਮੁਕਾਬਲੇ ਕਾਫੀ ਬਿਹਤਰ ਹੋਵੇਗੀ।
ਕੰਪਨੀ ਨੇ ਕਿਹਾ Thar ਦਾ ਉਦੇਸ਼ ਆਪਣੇ ਨਵੇਂ ਰੂਪ 'ਚ ਮੋਟਰਿੰਗ ਦਾ ਮਜ਼ਾ ਲਿਆਉਣਾ ਹੈ ਜੋ ਆਈਕੌਨਿਕ ਡਿਜ਼ਾਇਨ ਤੇ ਦਮਦਾਰ ਡ੍ਰਾਇਵਿੰਗ ਮਜ਼ਾ ਦਿੰਦੀ ਹੈ। ਕੀਮਤ ਦੀ ਗੱਲ ਕਰੀਏ ਤਾਂ ਮੌਜੂਦਾ Mahindra Thar ਦੀ ਐਕਸ ਸ਼ੋਅਰੂਮ ਕੀਮਤ 9.7 ਲੱਖ ਰੁਪਏ ਤੋਂ 9.99 ਲੱਖ ਰੁਪਏ ਹੈ।
ਅਮਰੀਕਾ ਦਾ ਦਾਅਵਾ! ਕੋਵਿਡ-19 ਦਾ ਨਜਾਇਜ਼ ਲਾਹਾ ਲੈ ਰਿਹਾ ਚੀਨ
ਮੌਜੂਦਾ Mahidra Thar 'ਚ ਪਾਵਰ ਤੇ ਸਪੈਸੀਫਿਕੇਸ਼ਨਜ਼ ਦੇ ਮਾਮਲੇ 'ਚ Mahindra Thar 'ਚ 2498cc ਦਾ ਚਾਰ ਸਿਲੰਡਰ ਵਾਲਾ ਡੀਜ਼ਲ ਇੰਜਣ ਦਿੱਤਾ ਗਿਆ ਹੈ ਜੋ 3800 Rpm 'ਤੇ 105 Hp ਦੀ ਪਾਵਰ ਤੇ 1800-2000 Rpm 'ਤੇ 247 Nm ਦਾ ਟਾਰਕ ਜੈਨਰੇਟ ਕਰਦਾ ਹੈ।
ਫੇਕ ਫੌਲੋਅਰ ਮਾਮਲਾ: ਰੈਪਰ ਬਾਦਸ਼ਾਹ ਨੂੰ ਮੁੰਬਈ ਪੁਲਿਸ ਨੇ ਭੇਜਿਆ ਸੰਮਨ
ਉੱਥੇ ਹੀ ਗੀਅਰਬੌਕਸ ਦੇ ਮਾਮਲੇ 'ਚ ਇੰਜਣ 5 ਸਪੀਡ ਮੈਨੂਅਲ ਗਿਅਰਬੌਕਸ ਨਾਲ ਲੈਸ ਹੈ। ਡਾਇਮੈਂਸ਼ਨ ਦੀ ਗੱਲ ਕਰੀਏ ਤਾਂ Thar ਦੀ ਲੰਬਾਈ 3,920mm, ਚੌੜਾਈ 1,726mm, ਵਹੀਲਬੇਸ 2,430mm, ਉਚਾਈ 1,930 mm, ਫਰੰਟ ਟ੍ਰੈਕ 1445mm, ਰੀਅਰ ਟ੍ਰੈਕ 1346 mm ਤੇ ਫਿਊਲ ਟੈਂਕ ਕੈਪੇਸਟੀ 60 ਲੀਟਰ ਹੈ।
ਟਰੰਪ ਨੂੰ ਟਵਿੱਟਰ ਦਾ ਝਟਕਾ, ਟਵੀਟ ਕਰਨ 'ਤੇ ਲਾਈ ਅਸਥਾਈ ਰੋਕ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Car loan Information:
Calculate Car Loan EMI